Two brothers jumped into river: ਤਲਵੰਡੀ ਚੌਧਰੀਆਂ ਵਿੱਚ ਗੋਇੰਦਵਾਲ ਬਿਆਸ ਦਰਿਆ ਦੇ ਪੁਲ ’ਤੇ ਦੋ ਸਕੇ ਭਰਾਵਾਂ ਨੇ ਛਾਲ ਮਾਰ ਦਿੱਤੀ। ਇਹ ਘਟਨਾ ਬੀਤੀ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ ਜਿਸ ਦੌਰਾਨ ਛੋਟੇ ਭਰਾ ਨੇ ਪਹਿਲਾਂ ਦਰਿਆ ਵਿੱਚ ਛਾਲ ਮਾਰ ਦਿੱਤੀ ਜਿਸ ਨੂੰ ਬਚਾਉਂਦਾ ਹੋਇਆ ਦੂਜਾ ਭਰਾ ਵੀ ਡੁੱਬ ਗਿਆ। ਪੀੜਤ ਪਰਿਵਾਰ ਨੇ ਜਲੰਧਰ ਦੇ ਥਾਣਾ ਮੁਖੀ ’ਤੇ ਜ਼ਲੀਲ ਕਰਨ ਤੇ ਤਸ਼ੱਦਦ ਢਾਹੁਣ ਦੇ ਦੋਸ਼ ਲਾਏ ਹਨ।
ਸ਼ਿਕਾਇਤਕਰਤਾ ਮਾਨਵਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਦੀ ਭੈਣ ਪਰਮਿੰਦਰ ਕੌਰ ਦਾ ਆਪਣੇ ਪਤੀ ਗੁਰਮੀਤ ਸਿੰਘ ਤੇ ਉਸ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ। ਇਸ ਸਬੰਧੀ ਉਹ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਵਿਚ ਪੰਚਾਇਤ ਦੌਰਾਨ ਗਏ ਸਨ। ਥਾਣੇ ਵਿੱਚ 16 ਅਗਸਤ ਨੂੰ ਦੋਵਾਂ ਧਿਰਾਂ ਦੀ ਬਹਿਸ ਹੋ ਗਈ।
ਇਸ ਦੌਰਾਨ ਲੜਕਾ ਧਿਰ ਨੇ ਉਨ੍ਹਾਂ ਦੀ ਲੜਕੀ ਪਰਮਿੰਦਰ ਕੌਰ ਤੇ ਮਾਨਵਜੀਤ ਸਿੰਘ ਢਿੱਲੋਂ ਨਾਲ ਗਾਲੀ-ਗਲੋਚ ਕੀਤਾ ਤੇ ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਦੂਜਿਆਂ ਦੀ ਥਾਂ ਉਨ੍ਹਾਂ ਨੂੰ ਥਾਣੇ ਤੋਂ ਬਾਹਰ ਕਰ ਦਿੱਤਾ ਤੇ ਕੁਝ ਦੇਰ ਬਾਅਦ ਮਾਨਵਜੀਤ ਢਿੱਲੋਂ ਨੂੰ ਐਸਐਚਓ ਨਵਦੀਪ ਸਿੰਘ ਕੋਲ ਪੇਸ਼ ਕੀਤਾ ਜਿਸ ਦੀ ਕੁੱਟਮਾਰ ਕੀਤੀ ਤੇ ਪੱਗ ਵੀ ਲਾਹ ਦਿੱਤੀ ਗਈ। ਅਗਲੇ ਦਿਨ ਜਸ਼ਨਦੀਪ ਘਰ ਤੋਂ ਬਿਨਾਂ ਦੱਸੇ ਚਲਾ ਗਿਆ।
ਮਾਨਵਜੀਤ ਨੇ ਜਸ਼ਨਬੀਰ ਨੂੰ ਫੋਨ ਕੀਤਾ ਤਾਂ ਜਸ਼ਨਬੀਰ ਨੇ ਕਿਹਾ ਕਿ ਉਹ ਥਾਣੇਦਾਰ ਨਵਦੀਪ ਸਿੰਘ ਦੇ ਜ਼ਲੀਲ ਕਰਨ ’ਤੇ ਦਰਿਆ ਵਿਚ ਛਾਲ ਮਾਰਨ ਜਾ ਰਿਹਾ ਹੈ। ਉਸ ਨੇ ਜਾ ਕੇ ਜਸ਼ਨਬੀਰ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਜਸ਼ਨਬੀਰ ਨੇ ਛਾਲ ਮਾਰ ਦਿੱਤੀ। ਉਸ ਮਗਰ ਹੀ ਮਾਨਵਜੀਤ ਨੇ ਵੀ ਛਾਲ ਮਾਰ ਦਿੱਤੀ।
ਉਧਰ, ਡੀਐਸਪੀ ਬਬਨਦੀਪ ਸਿੰਘ ਸੁਲਤਾਨਪੁਰ ਲੋਧੀ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਮਿਲੀ ਹੈ ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਕਸੂਰਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: Hema Malini: ਹੇਮਾ ਮਾਲਿਨੀ ਨੇ ਦੇਖੀ ਫਿਲਮ 'ਗਦਰ 2', ਸੌਤੇਲੇ ਪੁੱਤਰ ਸੰਨੀ ਦਿਓਲ ਨੂੰ ਲੈ ਕਹਿ ਦਿੱਤੀ ਵੱਡੀ ਗੱਲ
ਦੂਜੇ ਪਾਸੇ ਐਸਐਚਓ ਨਵਦੀਪ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਕਿਸੇ ਝਗੜੇ ਸਬੰਧੀ ਮਾਨਵਜੀਤ ਸਿੰਘ ਥਾਣੇ ਆਇਆ ਸੀ ਜਿਸ ਨੇ ਮਹਿਲਾ ਕਾਂਸਟੇਬਲ ਨਾਲ ਬਦਸਲੂਕੀ ਕੀਤੀ। ਇਸ ਦੇ ਚੱਲਦਿਆਂ 7/51 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਪਰ ਉਨ੍ਹਾਂ ਵੱਲੋਂ ਕਿਸੇ ਵਿਅਕਤੀ ਨੂੰ ਜ਼ਲੀਲ ਨਹੀਂ ਕੀਤਾ ਗਿਆ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਸੀ ਜਿਸ ਸਬੰਧੀ ਸਾਰੇ ਸਬੂਤ ਮੌਜੂਦ ਹਨ।
ਇਹ ਵੀ ਪੜ੍ਹੋ: Attack on Tricolor Rally: ਲੰਡਨ 'ਚ ਭਿੜੇ ਖਾਲਿਸਤਾਨੀ ਤੇ ਭਾਰਤ ਸਮਰਥਕ, ਤਿਰੰਗਾ ਰੈਲੀ ਰੋਕਣ ਦੀ ਕੋਸ਼ਿਸ਼