ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਤਨਖਾਹੀਆਂ ਕਰਾਰ ਦਿੱਤਾ ਗਿਆ ਹੈ ਪਰ ਹਾਲੇ ਤੱਕ ਇਸ ਜਥੇਦਾਰ ਸਾਹਿਬ ਵੱਲੋਂ ਬਾਦਲ ਖਿਲਾਫ਼ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਜਿਸ 'ਤੇ ਹੁਣ  ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ  ਫੈਸਲੇ ਨੂੰ ਲੈਕੇ ਹੋ ਰਹੀ ਦੇਰੀ ‘ਤੇ ਸਵਾਲ ਚੁੱਕੇ ਹਨ । 



ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਹੈ ‘ਜਥੇਦਾਰ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸਜ਼ਾ ਲਾਉਣ ਵਿੱਚ ਐਨੀਂ ਦੇਰੀ ਕਿਉਂ ਹੋ ਰਹੀ ਹੈ ? “ਇਹ ਜਥੇਦਾਰ ਸਾਹਿਬਾਨ ਦਾ ਅਧਿਕਾਰ ਖੇਤਰ ਹੈ ਤੇ ਇਸ ਸੰਬੰਧੀ ਫੈਸਲਾ ਜਥੇਦਾਰ ਸਾਹਿਬਾਨ ਨੇ ਹੀ ਲੈਣਾ ਹੈ। ਪਰ ਪਤਾ ਨਹੀਂ ਇਸ ਮਾਮਲੇ ਨੂੰ ਜਥੇਦਾਰ ਸਾਹਿਬਾਨ ਵੱਲੋਂ ਬਿਨਾਂ ਕਿਸੇ ਕਾਰਣ ਕਿਉਂ ਲਮਕਾਇਆ ਜਾ ਰਿਹਾ ਹੈ ?”ਮੈਂ ਅੱਗੋਂ ਸਾਰਿਆਂ ਨੂੰ ਏਹੀ ਜਵਾਬ ਦੇਂਦਾ ਹਾਂ। ਇਹ ਵੀ ਸੱਚ ਹੈ ਕਿ ਇਸ ਸਮੇਂ ਸਾਰੇ ਸਿੱਖ ਜਗਤ ਦੀ ਨਜ਼ਰ ਇਸ ਮਸਲੇ ਵੱਲ ਲੱਗੀ ਹੋਈ ਹੈ।


ਵਿਰਸਾ ਸਿੰਘ ਵਰਟੋਹਾ ਨੇ ਕਿਹਾ ਪੰਜ ਸਿੰਘ ਸਾਹਿਬਾਨਾਂ ਨੇ ਜਦੋਂ ਸੁਖਬੀਰ ਸਿੰਘ ਬਾਦ ਨੂੰ ਤਨਖ਼ਾਹੀਆਂ ਕਰਾਰ ਦਿੱਤਾ ਸੀ ਤਾਂ ਉਹ 15 ਘੰਟੇ ਦੇ ਅੰਦਰ ਆਪਣਾ ਗੁਨਾਹ ਕਬੂਲ ਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਸਜ਼ਾ ਦਾ ਐਲਾਨ ਨਾ ਹੋਣਾ ਕਿਧਰੇ ਨਾ ਕਿਧਰੇ ਪਰਿਵਾਰ ਲਈ ਮੁਸ਼ਕਿਲ ਦੀ ਗੱਲ ਹੈ । ਸਿਰਫ਼ ਇੰਨਾਂ ਹੀ ਨਹੀਂ ਇੱਕ ਟੀਵੀ ਚੈੱਨਲ ਨਾਲ ਗੱਲ ਕਰਦੇ ਹੋਏ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਹੈ ਅਜਿਹੇ ਵਿੱਚ ਫੈਸਲਾ ਜਲਦ ਨਾ ਹੋਣ ‘ਤੇ ਸਮਾਜਿਕ ਕੰਮਾਂ ਵਿੱਚ ਵੀ ਦੇਰੀ ਹੋ ਰਹੀ ਹੈ ।


ਉਨਾਂ ਕਿਹਾ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਵਿੱਚ ਹੋ ਰਹੀ ਦੇਰੀ ਦੀ ਚਰਚਾ ਹੁਣ ਮੀਡੀਆ ਵਿੱਚ ਵੀ ਇਸ ਦੇਰੀ ਨੂੰ ਲੈਕੇ ਰਿਪੋਰਟਿੰਗ ਸ਼ੁਰੂ ਹੋ ਗਈ ਹੈ। ਸਤਿਕਾਰਯੋਗ ਸਿੰਘ ਸਾਹਿਬਾਨ ਦਾ ਇਹ ਪੂਰਨ ਅਧਿਕਾਰ ਹੈ ਕਿ ਉਨਾਂ ਨੇ ਮਰਯਾਦਾ ਅਨੁਸਾਰ ਕਦੋਂ ਤੇ ਕੀ ਫੈਸਲਾ ਲੈਣਾ ਹੈ। ਸਿੰਘ ਸਾਹਿਬਾਨ ਨੂੰ ਬੇਨਤੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਮਸਲੇ ਸੰਬੰਧੀ ਕਿਰਪਾ ਕਰਕੇ ਹੁਣ ਹੋਰ ਦੇਰੀ ਨਹੀਂ ਕਰਣੀ ਚਾਹੀਦੀ ਸਗੋਂ ਪੰਥਕ ਮਰਯਾਦਾ ਤੇ ਪਰੰਪਰਾਵਾਂ ਮੁਤਾਬਕ ਅੰਤਿਮ ਫੈਸਲੇ ਦੀ ਸੁਣਵਾਈ ਜਲਦੀ ਹੋ ਜਾਣੀ ਚਾਹੀਦੀ ਹੈ ਕਿਉਂਕਿ ਦੇਰੀ ਹੋਣ ਕਾਰਣ ਪਹਿਲਾਂ ਹੀ ਕਈ ਤਰਾਂ ਦੀਆਂ ਚਰਚਾਵਾਂ ਨੂੰ ਬਲ ਮਿਲ ਰਿਹਾ ਹੈ।