Goldy Brar History: ਗੋਲਡੀ ਬਰਾੜ ਕੈਨੇਡਾ ਦਾ ਇੱਕ ਵੱਡਾ ਅਪਰਾਧੀ ਸੀ ਜਿਹੜਾ ਟਾਰਗੇਟ ਕਿਲਿੰਗ, ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸੀ। 2017 'ਚ ਉਹ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ ਪਰ ਉੱਥੇ ਉਹ ਜੁਰਮ ਦੀ ਦੁਨੀਆਂ ਦਾ ਬਾਦਸ਼ਾਹ ਬਣ ਗਿਆ ਸੀ।


ਦੱਸ ਦਈਏ 29 ਮਈ ਨੂੰ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਤਾਂ ਉਸ ਵੇਲੇ ਗੋਲਡੀ ਬਰਾੜ ਦਾ ਨਾਮ ਹਰੇਕ ਵਿਅਕਤੀ, ਛੋਟੇ ਤੋਂ ਲੈਕੇ ਵੱਡੇ ਤੱਕ ਹਰੇਕ ਦੇ ਮੂੰਹ 'ਤੇ ਚੜ੍ਹ  ਗਿਆ। ਬਰਾੜ ਮਾਸਟ ਵਾਂਟੇਡ ਅਪਰਾਧੀ ਬਣ ਗਿਆ ਸੀ। 


ਪੁਲਿਸ ਵਾਲੇ ਦਾ ਮੁੰਡਾ ਸੀ ਗੋਲਡੀ


ਗੋਲਡੀ ਬਰਾੜ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਦਾ ਪੁੱਤਰ ਹੈ। 1994 ਵਿੱਚ ਮੁਕਤਸਰ ਸਾਹਿਬ ਵਿੱਚ ਜੰਮੇ ਗੋਲਡੀ ਦਾ ਅਸਲੀ ਨਾਂ ਸਤਿੰਦਰਜੀਤ ਸਿੰਘ ਹੈ। ਬਰਾੜ ਖਿਲਾਫ ਕਤਲ, ਕਤਲ ਦੀ ਕੋਸ਼ਿਸ਼ ਅਤੇ ਹਥਿਆਰਾਂ ਦੀ ਤਸਕਰੀ ਵਰਗੇ ਕਰੀਬ 13 ਮਾਮਲੇ ਦਰਜ ਹਨ। ਉਸ ਵਿਰੁੱਧ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। 


ਗੋਲਡੀ ਬਰਾੜ ਖ਼ਿਲਾਫ਼ ਪੰਜਾਬ ਵਿੱਚ ਕਈ ਕੇਸ ਦਰਜ ਹਨ। ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਉਸ ਨੇ ਕੈਨੇਡਾ ਤੋਂ ਹੀ ਰਚੀ ਸੀ। ਬਰਾੜ ਨੇ ਸਾਲ 2022 ਵਿੱਚ ਡੇਰਾ ਸਮਰਥਕ ਪ੍ਰਦੀਪ ਸਿੰਘ ਕਟਾਰੀਆ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ। ਫਰਾਂਸ ਦੇ ਇੰਟਰਪੋਲ ਸਕੱਤਰੇਤ ਜਨਰਲ ਨੇ 12 ਦਸੰਬਰ 2022 ਨੂੰ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।


ਗੋਲਡੀ ਦੇ ਇੱਕ ਹੁਕਮ 'ਤੇ ਉਸ ਦੇ ਗੁਰਗੇ ਕਤਲ ਦੀ ਵਾਰਦਾਤ ਨੂੰ ਦਿੰਦੇ ਸਨ ਅੰਜਾਮ


ਖੁਫੀਆ ਏਜੰਸੀ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਹੀ ਉਸ ਦੇ ਸੈਂਕੜੇ ਗੁਰਗੇ ਹਨ, ਜੋ ਉਸ ਦੇ ਇੱਕ ਵਾਰ ਕਹਿਣ 'ਤੇ ਹੀ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਸਨ। ਪੰਜਾਬ ਪੁਲਿਸ 29 ਮਈ 2022 ਨੂੰ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਗੋਲਡੀ ਦੀ ਭਾਲ ਕਰ ਰਹੀ ਸੀ। ਗੋਲਡੀ ਬਰਾੜ ਕੈਨੇਡਾ ਦੇ ਟਾਪ 25 ਮੋਸਟ ਵਾਂਟੇਡ ਅਪਰਾਧੀਆਂ ਵਿੱਚ ਸ਼ਾਮਲ ਸੀ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐਮਪੀ) ਨੇ ਗੋਲਡੀ ਨੂੰ ਅਪਰਾਧੀਆਂ ਵਿੱਚ 15ਵੇਂ ਨੰਬਰ 'ਤੇ ਰੱਖਿਆ ਸੀ। ਉਸ 'ਤੇ 1.5 ਕਰੋੜ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ।


ਇਹ ਵੀ ਪੜ੍ਹੋ: Crime News: 20 ਹਜ਼ਾਰ ਦੇ ਲਾਲਚ 'ਚ ਸਕੂਲੀ ਵਿਦਿਆਰਥਣ ਨੂੰ ਕੀਤਾ ਅਗਵਾ, ਫਿਰ ਕਰਵਾਇਆ ਜ਼ਬਰਦਸਤੀ ਵਿਆਹ