ਜਾਣੋ ਕੌਣ ਹੈ ਜਗਮਨ ਸਮਰਾ, ਜੋ ਵਾਇਰਲ ਕਰ ਰਿਹਾ CM ਮਾਨ ਦੀਆਂ ਫੇਕ ਵੀਡੀਓ, ਫ੍ਰੌਡ ਕੇਸ 'ਚ ਕੀਤਾ ਸੀ ਗ੍ਰਿਫ਼ਤਾਰ, ਇੰਝ ਮੁਲਾਜ਼ਮਾਂ ਨੂੰ ਚਕਮਾ ਦੇ ਭੱਜਿਆ ਸੀ ਵਿਦੇਸ਼
ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ। ਇਹ ਸ਼ਾਤਿਰ ਇਨਸਾਨ ਵਾਰ-ਵਾਰ ਪੰਜਾਬ ਦੇ ਸੀਐੱਮ ਮਾਨ ਦੀਆਂ ਫੇਕ ਵੀਡੀਓਜ਼ ਬਣਾ ਕੇ ਵਾਇਰਲ ਕਰ ਰਿਹਾ ਹੈ। ਪੁਲਿਸ ਇਸ ਖਿਲਾਫ ਸਖਤ ਐਕਸ਼ਨ...

ਪੰਜਾਬ CM ਭਗਵੰਤ ਮਾਨ ਦੀ ਵਿਦੇਸ਼ ਤੋਂ ਬਣਾਈ ਗਈ ਫੇਕ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਕੇ ਸੁਰਖੀਆਂ 'ਚ ਆਇਆ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਸ਼ਾਤਿਰ ਹੈ। ਉਹ ਪੰਜਾਬ CM ਬਾਰੇ ਲਗਾਤਾਰ ਗਲਤ ਬਿਆਨਬਾਜ਼ੀ ਕਰਕੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਹੁਣ ਪੰਜਾਬ ਪੁਲਿਸ ਨੇ ਉਸ 'ਤੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਉਸਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾਏ ਜਾ ਰਹੇ ਹਨ। ਉਸ ਦੀ ਸੰਪਤੀ ਨੂੰ ਅਟੈਚ ਕਰਨ ਸਮੇਤ ਹੋਰ ਕਾਰਵਾਈ ਵੀ ਚੱਲ ਰਹੀ ਹੈ। ਪਰ ਉਹ ਪੁਲਿਸ ਨੂੰ ਚਕਮਾ ਦੇਣ ਦਾ ਪੁਰਾਣਾ ਖਿਡਾਰੀ ਰਹਿ ਚੁੱਕਾ ਹੈ।
ਇੰਝ ਪੁਲਿਸ ਦੀਆਂ ਅੱਖਾਂ 'ਚ ਘੱਟਾ ਪਾ ਕੇ ਵਿਦੇਸ਼ ਹੋਇਆ ਸੀ ਫਰਾਰ
ਲਗਭਗ 3 ਸਾਲ ਪਹਿਲਾਂ ਉਹ ਕੈਨੇਡਾ ਫਰਾਰ ਹੋ ਗਿਆ ਸੀ। ਉਸਦੇ ਵਿਦੇਸ਼ ਭੱਜਣ ਦੀ ਕਹਾਣੀ ਵੀ ਦਿਲਚਸਪ ਹੈ। ਉਸ ਸਮੇਂ ਉਹ ਇਲਾਜ ਦੇ ਬਹਾਨੇ ਪੰਜਾਬ ਪੁਲਿਸ ਦੀ ਕਸਟਡੀ ਤੋਂ ਭੱਜ ਗਿਆ ਸੀ, ਜਦੋਂ ਰਾਜ ਵਿੱਚ 2022 ਵਿੱਚ ਚੋਣ ਜ਼ਾਬਤਾ ਲਾਗੂ ਹੋਇਆ ਸੀ।
ਪੁਲਿਸ ਪੂਰੀ ਤਰ੍ਹਾਂ ਅਲਰਟ ਸੀ। ਚਾਰ ਪੁਲਿਸ ਮੁਲਾਜ਼ਮ ਉਸ 'ਤੇ 24 ਘੰਟੇ ਨਜ਼ਰ ਰੱਖ ਰਹੇ ਸਨ। ਇਸ ਦੌਰਾਨ ਉਹ ਜੇਲ੍ਹ ਤੋਂ ਫਰਾਰ ਹੋ ਕੇ ਸਿੱਧਾ ਵਿਦੇਸ਼ ਪਹੁੰਚ ਗਿਆ। ਸੂਤਰਾਂ ਦੇ ਅਨੁਸਾਰ, ਉਸਨੇ ਇੰਝ ਸੈਟਿੰਗ ਕਰ ਰੱਖੀ ਸੀ ਕਿ ਜੇਲ੍ਹ ਤੋਂ ਨਿਕਲਦੇ ਹੀ ਉਹ ਕੈਨੇਡਾ ਪਹੁੰਚ ਗਿਆ।
ਜਗਮਨ ਨੇ ਪੁਲਿਸ ਨੂੰ ਚਕਮਾ ਦੇ ਕੇ ਵਿਦੇਸ਼ ਭੱਜਣ ਦੀ ਕਹਾਣੀ...
ਬਿਮਾਰੀ ਦੇ ਬਹਾਨੇ ਜੇਲ੍ਹ ਤੋਂ ਫਰੀਦਕੋਟ ਹਸਪਤਾਲ ਪੁੱਜਿਆ
ਜਗਮਨ ਸਮਰਾ ਮੂਲ ਤੌਰ ਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਫਾਗੂਵਾਲਾ ਦਾ ਰਹਿਣ ਵਾਲਾ ਹੈ, ਜਦਕਿ ਉਸ ਕੋਲ ਕੈਨੇਡਾ ਦੀ ਸਿਟੀਜ਼ਨਸ਼ਿਪ ਵੀ ਹੈ। 28 ਨਵੰਬਰ 2020 ਨੂੰ ਉਸ ਦੇ ਖਿਲਾਫ ਫਿਰੋਜ਼ਪੁਰ ਦੇ ਥਾਣਾ ਤਲਵੰਡੀ ਭਾਈ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਉਸਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਸੀ।
2021 ਵਿੱਚ ਫਰੀਦਕੋਟ ਦੇ ਹਸਪਤਾਲ ਵਿੱਚ ਭਰਤੀ ਹੋਇਆ
23 ਦਸੰਬਰ 2021 ਨੂੰ ਬਿਮਾਰ ਹੋਣ ਤੋਂ ਬਾਅਦ ਉਹ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡਿਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਹੋਇਆ। ਉਸਦੀ ਨਿਗਰਾਨੀ ਲਈ 4 ਮੁਲਾਜ਼ਮ ਹਰਕਵੀਰ ਸਿੰਘ, ਅਨਦੀਪ ਸਿੰਘ, ਸੁਖਪਾਲ ਸਿੰਘ ਅਤੇ ਅਮਨਦੀਪ ਸਿੰਘ ਤਾਇਨਾਤ ਕੀਤੇ ਗਏ ਸਨ।
40 ਦਿਨ ਹਸਪਤਾਲ ਵਿੱਚ ਰਹਿ ਕੇ ਪੂਰਾ ਸਿਸਟਮ ਸੈੱਟ ਕੀਤਾ
ਪੁਲਿਸ ਦੇ ਮੁਤਾਬਿਕ ਜਗਮਨ ਪੂਰੇ 40 ਦਿਨ ਹਸਪਤਾਲ ਵਿੱਚ ਰਿਹਾ। ਇਸ ਦੌਰਾਨ ਉਸਨੇ ਆਪਣਾ ਸਾਰਾ ਸਿਸਟਮ ਸੈੱਟ ਕਰ ਲਿਆ। 11 ਜਨਵਰੀ 2022 ਦੀ ਸਵੇਰੇ ਸਵਾ ਸੱਤ ਵਜੇ ਦੇ ਨੇੜੇ ਉਹ ਹਸਪਤਾਲ ਤੋਂ ਮੌਕਾ ਵੇਖ ਕੇ ਫਰਾਰ ਹੋ ਗਿਆ। ਹਾਲਾਂਕਿ, ਘਟਨਾ ਤੋਂ ਬਾਅਦ ਚਾਰੋ ਮੁਲਾਜ਼ਮ ਉਸਦੀ ਤਲਾਸ਼ ਵਿੱਚ ਲੱਗੇ ਰਹੇ, ਪਰ ਉਸਦਾ ਕੋਈ ਪਤਾ ਨਹੀਂ ਲੱਗਾ। ਉਸੇ ਦਿਨ ਦੁਪਹਿਰ 3 ਵਜੇ ਮੁਲਾਜ਼ਮਾਂ ਨੇ ਇਸ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ। ਹਾਲਾਂਕਿ ਪੁਲਿਸ ਨੇ ਇਸਨੂੰ ਕੋਤਾਹੀ ਮੰਨਿਆ ਸੀ ਅਤੇ ਉਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਜੇਲ੍ਹ ਤੋੜ ਕੇ ਭੱਜਣ ਦਾ ਕਰ ਚੁੱਕਾ ਹੈ ਦਾਅਵਾ
ਮੁਲਜ਼ਮ ਜਗਮਨ ਨੇ ਖੁਦ ਵੀਡੀਓ ਵਿੱਚ ਇਹ ਦਾਅਵਾ ਕਰ ਚੁੱਕਾ ਹੈ ਕਿ ਉਹ ਭਾਰਤ ਦੀ ਜੇਲ੍ਹ ਤੋੜ ਕੇ ਭੱਜਿਆ ਹੈ। ਹਾਲਾਂਕਿ, ਉਹ ਕਿਵੇਂ ਭੱਜਣ ਵਿੱਚ ਕਾਮਯਾਬ ਹੋਇਆ, ਇਹ ਅਜੇ ਤੱਕ ਇੱਕ ਪਹੇਲੀ ਹੈ। ਮੰਨਿਆ ਜਾਂਦਾ ਹੈ ਕਿ ਉਸਨੇ ਪੂਰੀ ਰਣਨੀਤੀ ਤਿਆਰ ਕੀਤੀ ਸੀ। ਇਸ ਤੋਂ ਬਾਅਦ ਉਹ ਬਾਹਰ ਪਹੁੰਚਿਆ। ਉੱਥੇ ਉਹ ਕੋਇਨ ਦਾ ਕਾਰੋਬਾਰ ਕਰਦਾ ਸੀ, ਕਿਉਂਕਿ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਉਹ ਖਾਲਸਾ ਕੋਇਨ ਦਾ ਪ੍ਰਚਾਰ ਕਰਦਾ ਸੀ। ਉਸਨੇ ਇੱਕ ਪੋਸਟ ਵਿੱਚ ਚੰਡੀਗੜ੍ਹ, ਸੰਗਰੂਰ, ਲੁਧਿਆਣਾ, ਨਾਭਾ, ਬਠਿੰਡਾ ਅਤੇ ਜੀਰਕਪੁਰ ਦੇ ਨੰਬਰ ਜਾਰੀ ਕੀਤੇ ਸਨ। ਨਾਲ ਹੀ ਆਪਣਾ ਨੈੱਟਵਰਕ ਹੋਣ ਦਾ ਦਾਅਵਾ ਵੀ ਕੀਤਾ ਸੀ।
ਜਿਸ ਅਕਾਊਂਟ ਤੋਂ ਪੋਸਟਾਂ ਕੀਤੀਆਂ, ਉਸ ਤੇ 36 ਹਜ਼ਾਰ ਫਾਲੋਅਰ
ਸੋਸ਼ਲ ਮੀਡੀਆ ‘ਤੇ ਬਣਾਏ ਅਕਾਊਂਟ ਵਿੱਚ ਮੁਲਜ਼ਮ ਨੇ ਲਿਖਿਆ ਕਿ ਉਹ ਡਬਲ FF ਸਟੋਰ ਵਿੱਚ ਕੰਮ ਕਰਦਾ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹਾਈ ਕੀਤੀ ਹੈ। ਦੱਸਿਆ ਗਿਆ ਕਿ ਉਹ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਹੈ। ਇਸ ਅਕਾਊਂਟ ਨੂੰ ਹੁਣ ਤੱਕ 36 ਹਜ਼ਾਰ ਲੋਕ ਫਾਲੋ ਕਰ ਚੁੱਕੇ ਹਨ। ਇਸੀ ਅਕਾਊਂਟ ਤੋਂ ਪੋਸਟਾਂ ਅਪਲੋਡ ਕੀਤੀਆਂ ਜਾ ਰਹੀਆਂ ਸਨ।
ਸੀਐਮ ਖਿਲਾਫ ਪੋਸਟ ਕੀਤੀ, ਤਾਂ ਪੁਲਿਸ ਐਕਸ਼ਨ ਵਿੱਚ ਆਈ
ਕਾਫੀ ਸਮੇਂ ਤੋਂ ਇਹ ਮਾਮਲਾ ਠੰਢੇ ਬਸਤੇ ਵਿੱਚ ਚੱਲ ਰਿਹਾ ਸੀ। 20 ਅਕਤੂਬਰ ਨੂੰ ਜਿਵੇਂ ਹੀ ਮੁਲਜ਼ਮ ਨੇ ਸੀਐਮ ਦਾ ਫੇਕ ਵੀਡੀਓ ਸ਼ੇਅਰ ਕੀਤਾ, ਉਸ ਤੋਂ ਬਾਅਦ ਪੁਲਿਸ ਐਕਸ਼ਨ ਵਿੱਚ ਆਈ। ਨਾਲ ਹੀ ਉਸਦੇ ਖਿਲਾਫ ਪਹਿਲਾਂ ਮੋਹਾਲੀ ਦੇ ਸਾਇਬਰ ਸੈਲ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸੇ ਦਿਨ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਨੋਟਿਸ ਭੇਜਿਆ।
ਇਸ ਤੋਂ ਬਾਅਦ ਮੋਹਾਲੀ ਅਦਾਲਤ ਨੇ ਫੇਸਬੁੱਕ ਨੂੰ 24 ਘੰਟਿਆਂ ਵਿੱਚ ਪੋਸਟ ਹਟਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਉਹ ਇੰਸਟਾਗ੍ਰਾਮ ‘ਤੇ ਐਕਟਿਵ ਹੋਇਆ।
ਜਲਦੀ ਹੀ ਪ੍ਰਾਪਰਟੀ ਅਟੈਚ ਹੋ ਸਕਦੀ ਹੈ
ਮੁਲਜ਼ਮ ਜਗਮਨ ਸਮਰਾ 'ਤੇ ਹੁਣ ਕਾਰਵਾਈ ਦੀ ਤਿਆਰੀ ਹੈ। ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਤੋਂ ਬਾਅਦ ਉਸਦੀ ਪ੍ਰਾਪਰਟੀ ਅਟੈਚ ਕੀਤੀ ਜਾਵੇਗੀ। ਦੂਜੇ ਪਾਸੇ, ਮੁਲਜ਼ਮ ਨੇ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਦਾਅਵਾ ਕੀਤਾ ਹੈ ਕਿ ਉਸਦੇ ਜਾਣਕਾਰਾਂ ਨੂੰ ਧਮਕਾਇਆ ਜਾ ਰਿਹਾ ਹੈ।
ਫਿਰੋਜ਼ਪੁਰ ਦੇ ਤਲਵੰਡੀ ਭਾਈ ਥਾਨੇ ਵਿੱਚ ਧਾਰਾ 420 (ਧੋਖਾਧੜੀ) ਅਤੇ 120-ਬੀ (ਸਾਜ਼ਿਸ਼ ਕਰਨ) ਦੇ ਤਹਿਤ FIR ਦਰਜ ਹੈ। ਜਦਕਿ ਦੂਜਾ ਮਾਮਲਾ ਸੰਗਰੂਰ ਥਾਨੇ ਵਿੱਚ 2021 ਵਿੱਚ ਦਰਜ ਹੋਇਆ ਸੀ। ਇਹ ਧੋਖਾਧੜੀ ਅਤੇ IT ਐਕਟ ਨਾਲ ਸਬੰਧਤ ਹੈ। ਤੀਜੀ FIR ਫਰੀਦਕੋਟ ਸਿਟੀ ਥਾਨੇ ਵਿੱਚ ਦਰਜ ਕੀਤੀ ਗਈ ਹੈ।






















