ਦੂਜੇ ਪਾਸੇ ਪੁਲਿਸ ਇਸ ਬਾਰੇ ਕੁਝ ਵੀ ਸਪਸ਼ਟ ਕਰਨ ਲਈ ਤਿਆਰ ਨਹੀਂ। ਪੁਲਿਸ ਇਸ ਮਾਮਲੇ ਦੀ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ। ਮੀਡੀਆ ਦਾ ਇੱਕ ਹਿੱਸਾ ਇਸ ਨੂੰ ਗਰਮ ਖਿਆਲੀ ਸਿੱਖਾਂ ਦੀ ਕਾਰਵਾਈ ਵੀ ਦੱਸ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਕਾਰਵਾਈ ਦੋਵਾਂ ਨੌਜਵਾਨਾਂ ਨੇ ਧਾਰਮਿਕ ਜਜ਼ਬਾਤਾਂ ਤਹਿਤ ਨਿੱਜੀ ਤੌਰ 'ਤੇ ਕੀਤੀ ਹੈ।
ਉਧਰ, ਡੇਰਾ ਪ੍ਰਬੰਧਕਾਂ ਦਾ ਇਲਜ਼ਾਮ ਹੈ ਕਿ ਇਹ ਸਭ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਮ੍ਰਿਤਕ ਡੇਰਾ ਪ੍ਰੇਮੀ ਦੇ ਬੇਟੇ ਦੀ ਕਹਿਣਾ ਹੈ ਕਿ ਮਹਿੰਦਰਪਾਲ ਨੂੰ ਜਲਦ ਹੀ ਜ਼ਮਾਨਤ ਮਿਲਣ ਵਾਲੀ ਸੀ। ਇਸ ਲਈ ਕੁਝ ਲੋਕਾਂ ਨੂੰ ਡਰ ਸੀ ਕਿ ਮਹਿੰਦਰਪਾਲ ਜੇਲ੍ਹ ਤੋਂ ਬਾਹਰ ਆ ਕੇ ਵੱਡੇ ਖੁਲਾਸੇ ਕਰ ਦੇਵੇਗਾ। ਇਸ ਕਰਕੇ ਉਸ ਦਾ ਕਤਲ ਕਰਵਾ ਦਿੱਤੀ ਗਿਆ।