ਕੈਪਟਨ ਨੂੰ ਨਸ਼ਿਆਂ ਖਿਲਾਫ ਕਾਰਵਾਈ ਤੋਂ ਕੌਣ ਰੋਕ ਰਿਹਾ?
ਏਬੀਪੀ ਸਾਂਝਾ | 10 Apr 2018 05:06 PM (IST)
ਜਲੰਧਰ: ਪੰਜਾਬ ਵਿੱਚ ਨਸ਼ਿਆਂ 'ਤੇ ਡੀਜੀਪੀ ਰੈਂਕ ਦੇ ਅਫਸਰਾਂ ਦੀ ਚੱਲ ਰਹੀ ਜੰਗ 'ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਆਖਰ ਮੁੱਖ ਮੰਤਰੀ ਨੂੰ ਨਸ਼ਿਆਂ ਖਿਲਾਫ ਐਕਸ਼ਨ ਲੈਣ ਲਈ ਰੋਕਦਾ ਕੌਣ ਹੈ। ਸਾਂਪਲਾ ਨੇ ਕਿਹਾ ਕਿ ਚਾਰ ਹਫਤਿਆਂ ਵਿੱਚ ਕੈਪਟਨ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਸੀ। ਹੁਣ ਅਫਸਰਾਂ ਦੀ ਲੜਾਈ ਤਾਂ ਸਾਹਮਣੇ ਆ ਗਈ ਪਰ ਇਸ ਪਿੱਛੇ ਕੀ ਹੈ, ਇਹ ਸਾਹਮਣੇ ਨਹੀਂ ਆਇਆ। ਸਾਂਪਲਾ ਨੇ ਕਿਹਾ ਕਿ ਜੇਕਰੀ ਕੋਈ ਦੋਸ਼ੀ ਹੋਵੇ ਤਾਂ ਉਸ 'ਤੇ ਕਾਰਵਾਈ ਹੋਵੇ, ਰੋਕਦਾ ਕੌਣ ਹੈ। ਸਰਕਾਰ ਇਹ ਦੱਸੇ ਕਿ ਇਸ 'ਤੇ ਅਮਲੀ ਜਾਮਾ ਕੌਣ ਪਹਿਣਾਵੇਗਾ। ਦਲਿਤਾਂ ਦੇ ਭਾਰਤ ਬੰਦ 'ਤੇ ਦਲਿਤ ਕੋਟੇ ਤੋਂ ਬੀਜੇਪੀ ਦੇ ਐਮਪੀ ਵਿਜੇ ਸਾਂਪਲਾ ਨੇ ਕਿਹਾ ਕਿ ਜਦੋਂ ਵੀ ਕੋਈ ਬੰਦ ਹੁੰਦਾ ਹੈ ਤਾਂ ਉਸ ਨੂੰ ਕੋਈ ਨਾ ਕੋਈ ਲੀਡ ਕਰਦਾ ਹੈ ਪਰ ਇਸ ਬੰਦ ਦੌਰਾਨ ਸੋਸ਼ਲ ਮੀਡੀਆ 'ਤੇ ਭੜਕਾਓ ਬਿਆਨ ਫੈਲਾਏ ਗਏ। ਵਿਰੋਧੀ ਧਿਰ ਨੇ ਇਸ ਵਿੱਚ ਭੂਮਿਕਾ ਨਿਭਾਈ। ਜਨਰਲ ਕੈਟਾਗਰੀ ਦੇ ਬੰਦ ਨੂੰ ਲੈ ਕੇ ਵੀ ਇਹੀ ਹਾਲ ਰਿਹਾ। ਕਿਸੇ ਨੇ ਅਗਵਾਈ ਨਹੀਂ ਕੀਤੀ। ਸਿਰਫ ਸੋਸ਼ਲ ਮੀਡੀਆ 'ਤੇ ਅਫਵਾਹ ਫੈਲਾਈ ਗਈ।