Who was Nancy Grewal : ਕੈਨੇਡਾ 'ਚ ਰਹਿਣ ਵਾਲੀ ਪੰਜਾਬੀ ਮੂਲ ਦੀ ਸੋਸ਼ਲ ਮੀਡੀਆ ਇੰਫਲੂਐਂਸਰ ਨੈਂਸੀ ਗਰੇਵਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਕੈਨੇਡਾ ਦੀ ਲਾਸਾਲ ਪੁਲਿਸ ਮੁਤਾਬਕ 45 ਸਾਲਾ ਨੈਂਸੀ ਗਰੇਵਾਲ ਦੀ ਹੱਤਿਆ ਚਾਕੂ ਮਾਰ ਕੇ ਰਾਤ ਲਗਭਗ 9.30 ਵਜੇ ਉਸਦੇ ਘਰ 'ਚ ਕੀਤੀ ਗਈ। 45 ਸਾਲਾ ਨੈਨਸੀ ਵਿੰਡਸਰ ਵਿੱਚ ਰਹਿੰਦੀ ਸੀ ਅਤੇ ਆਪਣੇ ਆਪਣੇ ਬਿਆਨਾਂ ਦੇ ਕਾਰਨ ਕਾਫੀ ਚਰਚਾ ’ਚ ਰਹਿੰਦੀ ਸੀ
ਕੌਣ ਸੀ ਨੈਂਸੀ ਗਰੇਵਾਲ
ਨੈਂਸੀ ਮੂਲ ਰੂਪ ਵਿੱਚ ਪੰਜਾਬ ਦੀ ਰਹਿਣ ਵਾਲੀ ਸੀ ਅਤੇ ਬਿਹਤਰ ਭਵਿੱਖ ਲਈ ਕੈਨੇਡਾ ਗਈ ਸੀ। ਨੈਂਸੀ ਗਰੇਵਾਲ ਸੋਸ਼ਲ ਮੀਡੀਆ 'ਤੇ ਆਪਣੇ ਬੇਬਾਕ ਅੰਦਾਜ਼ ਅਤੇ ਸਿਆਸੀ ਵਿਚਾਰਾਂ ਲਈ ਜਾਣੀ ਜਾਂਦੀ ਸੀ। ਨੈਂਸੀ ਗਰੇਵਾਲ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਸੀ, ਜਿਸ ਦੇ ਫੇਸਬੁੱਕ-ਇੰਸਟਾਗ੍ਰਾਮ ਅਤੇ ਹੋਰ ਪਲੇਟਫਾਰਮਾਂ 'ਤੇ ਹਜ਼ਾਰਾਂ ਫਾਲੋਅਰਜ਼ ਸਨ।
ਉਹ ਅਕਸਰ ਕੈਨੇਡਾ ਅਤੇ ਪੰਜਾਬ ਨਾਲ ਸਬੰਧਤ ਸਮਾਜਿਕ ਅਤੇ ਸਿਆਸੀ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੀ ਸੀ। ਪਿਛਲੇ ਸਾਲ ਹੋਏ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਦੇ ਮਾਮਲੇ 'ਚ ਵੀ ਕਾਤਲਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕਰਨ ਕਾਰਨ ਉਸ ਨੂੰ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਕੱਟੜਪੰਥੀਆਂ ਵੱਲੋਂ ਧਮਕੀਆਂ ਵੀ ਮਿਲ ਰਹੀਆਂ ਸਨ।
ਇਸੇ ਦੌਰਾਨ ਬੀਤੀ ਰਾਤ ਨੈਂਸੀ ਗਰੇਵਾਲ 'ਤੇ ਓਂਟਾਰੀਓ ਸਥਿਤ ਉਸ ਦੀ ਰਿਹਾਇਸ਼ ਦੇ ਨੇੜੇ ਚਾਕੂ ਮਾਰ ਕੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਗਿਆ। ਗੰਭੀਰ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੈਨੇਡਾ ਦੀ ਪੀਲ ਰੀਜਨਲ ਪੁਲਸ ਇਸ ਮਾਮਲੇ ਦੀ 'ਹੇਟ ਕ੍ਰਾਈਮ' ਅਤੇ 'ਟਾਰਗੇਟਿਡ ਕਿਲਿੰਗ' ਦੇ ਐਂਗਲ ਤੋਂ ਜਾਂਚ ਕਰ ਰਹੀ ਹੈ।
'ਮਰੀਜ ਦੇਖਣ ਗਈ ਸੀ ਨੈਨਸੀ ਗਰੇਵਾਲ'
ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕਲਾਇੰਟ ਦੇ ਘਰ ਦੇ ਬਾਹਰ ਨੈਨਸੀ ਦਾ ਕਤਲ ਕੀਤਾ ਗਿਆ ਹੈ। ਨੈਨਸੀ ਪੇਸ਼ੇ ਵਜੋਂ ਨਰਸ ਸੀ ਅਤੇ ਉਹ ਮਰੀਜ ਨੂੰ ਹੀ ਦੇਖਣ ਦੇ ਲਈ ਗਈ ਸੀ। ਮਰੀਜ ਦੇ ਘਰੋਂ ਨਿਕਲਦਿਆਂ ਹੀ ਹਮਲਾਵਰ ਨੇ ਚਾਕੂ ਮਾਰਿਆ। ਪਰਿਵਾਰ ਦਾ ਕਹਿਣਾ ਹੈ ਕਿ ਨੈਨਸੀ ਦਾ ਕਤਲ ਪ੍ਰੀ ਪਲਾਨਡ ਸੀ।
ਫਿਲਹਾਲ ਕਈ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਤਲ ਉਸ ਦੇ ਪਤੀ ਨੇ ਹੀ ਘਰੇਲੂ ਝਗੜੇ ਕਾਰਨ ਕੀਤਾ ਹੈ, ਜਦਕਿ ਕਈ ਰਿਪੋਰਟਾਂ 'ਚ ਅਣਪਛਾਤਿਆਂ ਵੱਲੋਂ ਉਸ ਦਾ ਕਤਲ ਕੀਤੇ ਜਾਣ ਦੀਆਂ ਚਰਚਾਵਾਂ ਹਨ ਪਰ ਅਸਲ ਸੱਚ ਕੀ ਹੈ ਇਹ ਤਾਂ ਪੁਲਸ ਦੀ ਜਾਂਚ 'ਚ ਸਾਹਮਣੇ ਆ ਹੀ ਜਾਵੇਗਾ। ਕੈਨੇਡੀਅਨ ਪੁਲਸ ਵੱਲੋਂ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਰੇ ਨਹੀਂ ਦੱਸਿਆ ਗਿਆ।
