Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਅੱਜ ਤਲਖੀ ਭਰਿਆ ਮਾਹੌਲ ਰਿਹਾ। ਸਭ ਤੋਂ ਤਿੱਖੀ ਨੋਕ-ਝੋਕ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਹੋਈ। ਸੀਐਮ ਮਾਨ ਨੇ ਕਿਹਾ ਕਿ ਜਿਸ ਨੇ ਪੰਜਾਬ ਦਾ ਇੱਕ ਪੈਸਾ ਵੀ ਖਾਧਾ ਹੈ, ਉਸ ਤੋਂ ਪੂਰਾ ਹਿਸਾਬ ਲਿਆ ਜਾਏਗਾ।
ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਪੰਜਾਬ ਵੱਲੋਂ ਮਿਲ ਰਹੀ ਬਦਨਾਮੀ ਤਾਂ ਬਰਦਾਸ਼ਤ ਕਰ ਸਕਦੇ ਹਨ ਪਰ ਕਾਂਗਰਸ ਵੱਲੋਂ ਦਿੱਤੀ ਬਰਦਾਸ਼ਤ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ‘ਆਪ’ ਵਿੱਚੋਂ ਜੋ ਵੀ ਗਲਤੀ ਕਰੇਗਾ, ਉਹ ਵੀ ਅੰਦਰ ਜਾਵੇਗਾ।
ਸੀਐਮ ਮਾਨ ਨੇ ਕਾਂਗਰਸੀ ਆਗੂਆਂ ਦੇ ਨਾਂ ਗੈਂਗਸਟਰਾਂ ਨਾਲ ਜੁੜਨ ਦੀ ਗੱਲ ਕਰਦਿਆਂ ਤਿੱਖਾ ਹਮਲਾ ਕੀਤਾ। ਸੀਐਮ ਮਾਨ ਨੇ ਕਿਹਾ ਕਿ ਹਰ ਮਾਮਲੇ ਦੀ ਜਾਂਚ ਵਿੱਚ ਸਮਾਂ ਲੱਗਦਾ ਹੈ ਤੇ ਹਰ ਕਿਸੇ ਦੀ ਵਾਰੀ ਆਵੇਗੀ।ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਪੰਜਾਬ ਦਾ ਇੱਕ ਪੈਸਾ ਵੀ ਖਾਧਾ ਹੈ, ਉਸ ਤੋਂ ਪੂਰਾ ਹਿਸਾਬ ਲਿਆ ਜਾਏਗਾ।
ਇਸ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਸ ਮਗਰੋਂ ਸੀਐਮ ਮਾਨ ਨੇ ਤਾਅਨਾ ਮਾਰਦੇ ਹੋਏ ਪ੍ਰਤਾਪ ਬਾਜਵਾ ਨੂੰ ਪੁੱਛਿਆ ਕਿ ਸਾਬਕਾ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਗੁਰਦੀਪ ਕਾਂਗੜ, ਬਲਬੀਰ ਸਿੱਧੂ, ਮਨਪ੍ਰੀਤ ਬਾਦਲ ਤੇ ਫਤਿਹ ਜੰਗ ਬਾਜਵਾ ਕਿੱਥੇ ਹਨ?
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬਦਲੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਚ ਜਾਓਗੇ। ਜੇਕਰ ਤੁਸੀਂ ਪੰਜਾਬ ਦਾ ਪੈਸਾ ਖਾਧਾ ਹੈ ਤਾਂ ਤੁਸੀਂ ਜ਼ਰੂਰ ਅੰਦਰ ਜਾਓਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਪੀਐਮ ਮੋਦੀ ਤੇ ਅਡਾਨੀ ਦੇ ਸਬੰਧਾਂ 'ਤੇ ਸਵਾਲ ਉਠਾਉਂਦੇ ਹਨ ਪਰ ਛੱਤੀਸਗੜ੍ਹ ਤੇ ਰਾਜਸਥਾਨ ਵਿਚਾਲੇ ਕਾਂਗਰਸ ਨੇ ਅਡਾਨੀ ਨੂੰ ਖਾਣਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ: ਮਨੀਕਰਨ ਗਏ ਪੰਜਾਬੀ ਸ਼ਰਧਾਲੂ ਸਥਾਨਕ ਲੋਕਾਂ ਨਾਲ ਭਿੜੇ, ਵੀਡੀਓ ਵਾਇਰਲ ਹੋਣ ਮਗਰੋਂ ਦੋਵੇਂ ਸੂਬਿਆਂ ਦੀ ਪੁਲਿਸ ਦਾ ਐਕਸ਼ਨ ਮੋਡ
ਮਾਨ ਨੇ ਬਾਜਵਾ ਨੂੰ ਕਿਹਾ ਢੱਕੇ ਰਹੋ, ਬਹੁਤ ਕੁਝ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ "ਮੰਨਦਾ ਹਾਂ ਮੇਰੀ ਕਮੀਜ਼ 'ਤੇ ਲੱਖਾਂ ਦਾਗ ਹਨ, ਪਰ ਰੱਬ ਦਾ ਸ਼ੁਕਰ ਹੈ ਕੋਈ ਧੱਬਾ ਨਹੀਂ। ਇਸ ਮਗਰੋਂ ਬਾਜਵਾ ਨੇ ਮਾਨ ਨੂੰ ਜਵਾਬ ਦਿੱਤਾ ਕਿ ਧੱਬੋ ਨੂੰ ਛੱਡੋ, ਇਹ ਕਮੀਜ਼ ਪਾਟਣ ਵਾਲੀ ਹੈ।
ਇਹ ਵੀ ਪੜ੍ਹੋ: IND vs AUS 4th Test: ਆਸਟ੍ਰੇਲੀਆਈ ਲਈ ਬੁਰੀ ਖਬਰ, ਨਹੀਂ ਪਰਤੇਗਾ ਕਪਤਾਨ ਕਮਿੰਸ, ਸਮਿਥ ਦੇ ਹੱਥਾਂ 'ਚ ਰਹੇਗੀ ਕਮਾਨ