Punjab News: ਚਮਤਕਾਰ ਕਰਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਵਾਲਾ ਕਥਿਤ ਪਾਦਰੀ ਬਜਿੰਦਰ ਸਜ਼ਾ ਮਿਲਣ ਤੋਂ ਆਪਣੇ ਟੱਬਰ ਦੀਆਂ ਬਿਮਾਰੀਆਂ ਦੱਸਕੇ ਅਦਾਲਤ ਤੋਂ ਰਹਿਮ ਦੀ ਭੀਖ ਮੰਗ ਰਿਹਾ ਹੈ ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਉੱਤੇ ਇਸ ਦੀ ਜਮ ਕੇ ਚਰਚਾ ਹੋ ਰਹੀ ਹੈ ਤੇ ਲੋਕ ਇਸ ਦੇ ਪਿੱਛੇ ਲੱਗੇ ਲੋਕਾਂ ਨੂੰ ਵੀ ਸੁਨੇਹਾ ਦੇ ਰਹੇ ਹਨ ਕਿ ਇਹੋ ਜਿਹੇ ਪਾਖੰਡੀਆਂ ਕੋਲ ਕੁਝ ਨਹੀਂ ਹੁੰਦਾ, ਜੋ ਆਪਣਾ ਹੀ ਸਵਾਰ ਨਾ ਸਕਿਆ ਉਹ ਤੁਹਾਡੀਆਂ ਬਿਮਾਰੀਆਂ ਕਿਵੇਂ ਦੂਰ ਦੇਵੇਗਾ।
ਬਜਿੰਦਰ ਸਿੰਘ ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਹੈ। ਉਸਦੇ ਬਹੁਤ ਸਾਰੇ ਫਾਲੋਅਰ ਹਨ। ਉਸਦੇ ਯੂਟਿਊਬ ਚੈਨਲ 'ਤੇ 3.74 ਮਿਲੀਅਨ ਤੋਂ ਵੱਧ ਚਾਹੁਣ ਵਾਲੇ ਹਨ, ਯਾਨੀ 37 ਲੱਖ ਤੋਂ ਵੱਧ ਲੋਕ ਉਸਨੂੰ ਫਾਲੋ ਕਰਦੇ ਹਨ। ਉਸਨੂੰ ਇੰਸਟਾਗ੍ਰਾਮ 'ਤੇ ਪਾਸਟਰ ਬਜਿੰਦਰ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ ਆਪਣੇ ਉਪਦੇਸ਼ਾਂ ਵਿੱਚ "ਮੇਰੇ ਯਸ਼ੂ ਯਸ਼ੂ" ਵਰਗੇ ਗੀਤ ਗਾਉਂਦਾ ਹੈ। ਹਾਲਾਂਕਿ, ਉਸਦੇ ਚਮਤਕਾਰਾਂ 'ਤੇ ਹਮੇਸ਼ਾ ਸਵਾਲ ਉਠਾਏ ਜਾਂਦੇ ਰਹੇ ਹਨ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਉਹ ਲੋਕਾਂ ਨੂੰ ਧੋਖਾ ਦੇ ਰਿਹਾ ਹੈ। ਉਹ ਅੰਧਵਿਸ਼ਵਾਸ ਫੈਲਾ ਰਿਹਾ ਹੈ।
ਬਜਿੰਦਰ ਸਿੰਘ ਆਪਣੇ ਆਪ ਨੂੰ 'ਪਾਸਟਰ' ਕਹਿੰਦਾ ਹੈ। 'ਬਜਿੰਦਰ ਸਿੰਘ ਚਮਤਕਾਰੀ ਸ਼ਕਤੀਆਂ ਹੋਣ ਦਾ ਦਾਅਵਾ ਕਰਦਾ ਹੈ। ਉਹ ਲੋਕਾਂ ਨੂੰ ਠੀਕ ਕਰ ਸਕਦਾ ਹੈ। ਉਸਦੇ ਧਾਰਮਿਕ ਉਪਦੇਸ਼ ਵੀ ਬਹੁਤ ਮਸ਼ਹੂਰ ਹਨ। ਯੂਟਿਊਬ ਅਤੇ ਸੋਸ਼ਲ ਮੀਡੀਆ 'ਤੇ ਉਸਦੇ ਲੱਖਾਂ ਫਾਲੋਅਰਜ਼ ਹਨ ਪਰ ਹੁਣ ਉਸ ਨੂੰ ਬਲਾਤਾਕਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਸ ਵੇਲੇ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਜੇ ਬਜਿੰਦਰ ਸਟੇਜ ਉੱਤੇ ਇੱਕ ਮੰਤਰ ਪੜ੍ਹ ਕੇ ਜਾਂ ਮੱਥੇ ਉੱਤੇ ਹੱਥ ਰੱਖ ਕੇ ਜਾਂ ਫੂਕ ਮਾਰਕੇ ਲੋਕਾਂ ਦੀਆਂ ਦਿੱਕਤਾਂ ਦੂਰ ਕਰ ਦਿੰਦਾ ਹੈ ਤਾਂ ਫਿਰ ਉਸ ਨੇ ਅਦਾਲਤ ਦੇ ਜੱਜ ਤੇ ਉਸ ਦੇ ਖ਼ਿਲਾਫ ਕੇਸ ਲੜ ਰਹੇ ਵਕੀਲ ਉੱਤੇ ਆਪਣਾ ਇਹ ਜਾਦੂ ਕਿਉਂ ਨਹੀਂ ਦਿਖਾਇਆ, ਕਿਉਂ ਨਹੀਂ ਉਹ ਸਜ਼ਾ ਤੋਂ ਬਚ ਗਿਆ ਜਾਂ ਫਿਰ ਉਸ ਨੇ ਆਪਣੇ ਭਵਿੱਖ ਵਿੱਚ ਕਿਉਂ ਨਹੀਂ ਦੇਖਿਆ ਕਿ ਉਸ ਨੂੰ ਸਜ਼ਾ ਬੋਲਣ ਵਾਲੀ ਹੈ, ਜਿਸ ਦਾ ਮਤਲਬ ਇਹ ਹੈ ਕਿ ਉਹ ਸਾਫ਼ ਸਾਫ ਡਰਾਮਾ ਕਰ ਰਿਹਾ ਸੀ ਤੇ ਲੋਕਾਂ ਨੂੰ ਪੈਸੇ ਦੇ ਕੇ ਆਪਣੇ ਪਿੱਛੇ ਲਾ ਰਿਹਾ ਸੀ।
ਜ਼ਿਕਰ ਕਰ ਦਈਏ ਕਿ ਬਜਿੰਦਰ ਨੂੰ ਮੋਹਾਲੀ ਦੀ ਅਦਾਤਲ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬਜਿੰਦਰ 'ਤੇ ਔਰਤ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਲੈ ਜਾਣ ਦਾ ਦੋਸ਼ ਹੈ। ਜਿੱਥੇ ਉਸ ਨਾਲ ਬਲਾਤਕਾਰ ਕੀਤਾ ਗਿਆ ਤੇ ਵੀਡੀਓ ਬਣਾਈ ਗਈ। ਉਸਨੇ ਉਸਨੂੰ ਧਮਕੀ ਵੀ ਦਿੱਤੀ ਕਿ ਜੇ ਉਸਨੇ ਉਸਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦੇਵੇਗਾ। ਇਸ ਮਾਮਲੇ ਵਿੱਚ ਪੀੜਤ ਦੇ ਵਕੀਲ ਨੇ ਕਿਹਾ ਕਿ ਬਜਿੰਦਰ ਨੂੰ ਸਜ਼ਾ ਸੁਣਾਉਂਦੇ ਸਮੇਂ ਅਦਾਲਤ ਨੇ ਕਿਹਾ ਕਿ ਉਸਨੂੰ ਆਖਰੀ ਸਾਹ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ।
ਸਜ਼ਾ ਤੋਂ ਬਚਣ ਲਈ ਪਾਦਰੀ ਬਜਿੰਦਰ ਨੇ ਅਦਾਲਤ ਵਿੱਚ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਕਿਹਾ- ਮੇਰੇ ਬੱਚੇ ਛੋਟੇ ਹਨ। ਪਤਨੀ ਬਿਮਾਰ ਹੈ। ਮੈਂ ਇੱਕ ਸਮਾਜਿਕ ਵਿਅਕਤੀ ਹਾਂ। ਮੇਰੀ ਲੱਤ ਵਿੱਚ ਇੱਕ ਰੌਡ ਪਾਇਆ ਹੋਇਆ ਹੈ, ਇਸ ਲਈ ਕਿਰਪਾ ਕਰਕੇ ਮੇਰੇ ਤੇ ਰਹਿਮ ਕਰੋ ਪਰ ਅਦਾਲਤ ਨੇ ਉਸਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ। ਪੀੜਤ ਨੇ ਸਜ਼ਾ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਮਾਮਲਾ 7 ਸਾਲਾਂ ਤੱਕ ਦਬਾਇਆ ਗਿਆ ਸੀ ਪਰ ਉਸਦੇ ਵਕੀਲਾਂ, ਪੁਲਿਸ ਅਤੇ ਅਦਾਲਤ ਨੇ ਇਸ ਵਿੱਚ ਜਾਨ ਪਾ ਦਿੱਤੀ।
ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬਹੁਤ ਸਾਰੇ ਲੋਕਾਂ ਨੇ ਉਸ ਦੇ ਪਿੱਛੇ ਲੱਗਕੇ ਈਸਾਈ ਧਰਮ ਨੂੰ ਅਪਣਾਇਆ ਹੈ ਪਰ ਹੁਣ ਉਨ੍ਹਾਂ ਲੋਕਾਂ ਨੂੰ ਵੀ ਸੋਚ ਲੈਣਾ ਚਾਹੀਦਾ ਹੈ ਕਿ ਜੋ ਉਸ ਨੂੰ 'ਪਾਪਾ' ਕਹਿੰਦੇ ਸਨ ਉਨ੍ਹਾਂ ਦੇ ਪਾਪਾ ਨੇ ਕਿਸੇ ਦੀ ਧੀ ਨਾਲ ਕੀ ਕੀਤਾ ਹੈ ਜਿਸ ਕਰਕੇ ਹੁਣ ਉਸ ਨੂੰ ਪੂਰੀ ਉਮਰ ਜ਼ੇਲ੍ਹ ਦੀਆਂ ਰੋਟੀਆਂ ਤੋੜਨੀਆਂ ਪੈਣਗੀਆਂ।