ਪੰਜਾਬ ਵਿੱਚ ਪੁਲਿਸ ਨੇ ਸ਼ੁੱਕਰਵਾਰ ਤੇ ਸ਼ਨੀਵਾਰ ਰਾਤ ਦੇ ਵਿਚਕਾਰ ਇੱਕ ਮੁਹਿੰਮ ਚਲਾਈ ਵੱਖ-ਵੱਖ ਇਲਾਕਿਆਂ ਵਿੱਚ ਅਖਬਾਰਾਂ ਦੇ ਵਾਹਨਾਂ ਨੂੰ ਰੋਕ ਕੇ ਜਾਂਚ ਕੀਤੀ। ਇਹ ਚੈਕਿੰਗ ਰਾਤ 10 ਵਜੇ ਸ਼ੁਰੂ ਹੋਈ ਤੇ ਸਵੇਰ ਤੱਕ ਜਾਰੀ ਰਹੀ। ਨਤੀਜੇ ਵਜੋਂ ਜ਼ਿਆਦਾਤਰ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਲੋਕ ਸਵੇਰੇ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ। ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰ ਵੱਲੋਂ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

Continues below advertisement

ਇਸ ਨੂੰ ਲੈ ਕੇ ਹੁਣ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪੰਜਾਬ ਵਿੱਚ ਪ੍ਰੈੱਸ ਆਜ਼ਾਦੀ ਉੱਤੇ ਖੁੱਲ੍ਹਾ ਹਮਲਾ — ਅੱਜ ਸਵੇਰੇ ਭਗਵੰਤ ਮਾਨ ਸਰਕਾਰ ਵੱਲੋਂ ਛਾਪੇਮਾਰੀਆਂ ਕਰਕੇ ਸੂਬੇ ਭਰ ਵਿੱਚ ਅਖ਼ਬਾਰਾਂ ਦੀ ਸਪਲਾਈ ਰੋਕੀ ਗਈ, ਤਾਂ ਜੋ ਪੰਜਾਬ ਸਰਕਾਰ ਦੀ 50 ਨੰਬਰ ਕੋਠੀ ਵਿੱਚ ਅਰਵਿੰਦ ਕੇਜਰੀਵਾਲ ਦੀ ਰਹਾਇਸ਼ ਬਾਰੇ ਖ਼ਬਰ ਲੋਕਾਂ ਤੱਕ ਨਾ ਪਹੁੰਚੇ।

Continues below advertisement

ਪੰਜਾਬ ਦੇ ਖਜ਼ਾਨੇ ਨੂੰ ਦਿੱਲੀ ਦੀ ਲਾਬੀ ਲਈ ਲੁਟਾਉਣਾ ਤਾਂ ਪਹਿਲਾਂ ਹੀ ਸਭ ਦੇ ਸਾਹਮਣੇ ਸੀ — ਪਰ ਹੁਣ ਸੱਚ ਲੁਕਾਉਣ ਲਈ ਅਖ਼ਬਾਰ ਤੱਕ ਰੋਕੇ ਜਾ ਰਹੇ ਹਨ? ਇਹ ਪੰਜਾਬ ਵਿੱਚ ਇੱਕ ਚੁੱਪ ਚਾਪ ਐਮਰਜੈਂਸੀ ਲਗਾਉਣ ਦੀ ਕੋਸ਼ਿਸ਼ ਹੈ। ਪੰਜਾਬ ਇਸਨੂੰ ਬਰਦਾਸ਼ਤ ਨਹੀਂ ਕਰੇਗਾ

ਸੂਤਰਾਂ ਅਨੁਸਾਰ, ਪੁਲਿਸ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਬਾਰੇ ਜਾਣਕਾਰੀ ਸੀ। ਇਸ ਲਈ ਰਾਜ ਭਰ ਦੇ ਵੱਖ-ਵੱਖ ਅਖਬਾਰ ਪ੍ਰਿੰਟਿੰਗ ਸੈਂਟਰਾਂ ਤੋਂ ਅਖਬਾਰਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ। ਕਈ ਥਾਵਾਂ 'ਤੇ ਡੌਗ ਸਕੁਐਡ ਵੀ ਬੁਲਾਏ ਗਏ। ਕੁਝ ਮਾਮਲਿਆਂ ਵਿੱਚ ਵਾਹਨਾਂ ਨੂੰ ਜਾਂਚ ਲਈ ਥਾਣਿਆਂ ਦੇ ਅੰਦਰ ਲਿਜਾਇਆ ਗਿਆ। ਇਸ ਦੌਰਾਨ, ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ 'ਤੇ ਅਧਿਕਾਰਤ ਤੌਰ 'ਤੇ ਟਿੱਪਣੀ ਨਹੀਂ ਕੀਤੀ।

ਇਸ ਚੈਕਿੰਗ ਨੇ ਲਗਭਗ ਸਾਰੇ ਅਖਬਾਰਾਂ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਜ਼ਿਆਦਾਤਰ ਕੇਂਦਰਾਂ ਨੂੰ ਉਨ੍ਹਾਂ ਦੀ ਸਪਲਾਈ ਵਿੱਚ ਵਿਘਨ ਪਿਆ। ਲੁਧਿਆਣਾ, ਅੰਮ੍ਰਿਤਸਰ, ਮੋਗਾ, ਫਰੀਦਕੋਟ, ਕੋਟਕਪੂਰਾ, ਪਠਾਨਕੋਟ, ਫਾਜ਼ਿਲਕਾ, ਅਬੋਹਰ ਅਤੇ ਬਰਨਾਲਾ ਦੇ ਲੋਕ ਸਮੇਂ ਸਿਰ ਆਪਣੇ ਅਖਬਾਰ ਪ੍ਰਾਪਤ ਨਹੀਂ ਕਰ ਸਕੇ। ਅਖਬਾਰਾਂ ਦੇ ਹਾਕਰ ਅਤੇ ਵੰਡਣ ਵਾਲੇ ਵੀ ਗੁੱਸੇ ਵਿੱਚ ਦਿਖਾਈ ਦਿੱਤੇ। ਕੁਝ ਡਰਾਈਵਰਾਂ ਦੇ ਅਨੁਸਾਰ, ਪੁਲਿਸ ਖਾਸ ਤੌਰ 'ਤੇ ਦੋ ਅਖਬਾਰਾਂ ਦੇ ਵਾਹਨਾਂ ਦੀ ਜਾਂਚ ਕਰ ਰਹੀ ਸੀ।