ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨੂੰ ਖਿੱਦੋ ਖੂੰਡੀ (ਹਾਕੀ ਤੇ ਬਾਲ) ਚੋਣ ਨਿਸ਼ਾਨ ਮਿਲਿਆ ਹੈ। ਕੈਪਟਨ ਨੇ ਕਿਹਾ ਹੈ ਕਿ ‘ਬੱਸ, ਹੁਣ ਗੋਲ ਕਰਨਾ ਬਾਕੀ ਹੈ’। ਇਸ ਮਗਰੋਂ ਸੋਸ਼ਲ ਮੀਡੀਆ ਉੱਪਰ ਕੁਝ ਲੋਕ ਕੈਪਟਨ ਦਾ ਹੌਸਲਾ ਵਧਾ ਰਹੇ ਹਨ ਤੇ ਕੁਝ ਮਾਖੌਲ ਉਡਾ ਰਹੇ ਹਨ।
ਇਸੇ ਦੌਰਾਨ ਸਾਬਕਾ ਹਾਕੀ ਚੈਂਪੀਅਨ ਤੇ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਕੈਪਟਨ ਦੇ ਗੋਲ ਵਾਲੇ ਬਿਆਨ 'ਤੇ ਚੁਟਕੀ ਲਈ ਹੈ। ਪਰਗਟ ਸਿੰਘ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਭਰੋਸੇਯੋਗਤਾ ਗੁਆ ਬੈਠੇ ਹਨ। ਹੁਣ ਉਨ੍ਹਾਂ ਲਈ ਗੋਲ ਕਰਨਾ ਵਿੱਤੋਂ ਬਾਹਰੀ ਗੱਲ ਹੈ।
ਦੱਸ ਦਈਏ ਕਿ ਕਿ ਕੈਪਟਨ ਅਮਰਿੰਦਰ ਸਿੰਘ ਨੇ 24 ਵਰ੍ਹਿਆਂ ਮਗਰੋਂ ਕਾਂਗਰਸ ਨੂੰ ਅਲਵਿਦਾ ਕਹਿਣ ਮਗਰੋਂ ਆਪਣੀ ਨਵੀਂ ਪਾਰਟੀ ਬਣਾ ਲਈ ਸੀ। ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਹਰਿੰਦਰ ਸਿੰਘ ਜੌੜਕੀਆਂ ਨੇ ਆਖਿਆ ਕਿ ਪਾਰਟੀ ਨੂੰ ਮਿਲਿਆ ਨਵਾਂ ਚੋਣ ਨਿਸ਼ਾਨ ‘ਹਾਕੀ ਤੇ ਬਾਲ’ ਸ਼ੁੱਭ ਸ਼ਗਨ ਹੈ ਕਿਉਂਕਿ ਹਾਕੀ ਤਾਂ ਦੇਸ਼ ਦੀ ਕੌਮੀ ਖੇਡ ਹੈ।
ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਮਿਲ ਕੇ ਚੋਣ ਲੜ ਰਹੇ ਹਨ। ਤਾਜ਼ਾ ਸਰਵੇਖਣ ਮੁਤਾਬਕ ਕੈਪਟਨ ਨੂੰ ਕੋਈ ਸੀਟ ਮਿਲਦੀ ਦਿਖਾਈ ਨਹੀਂ ਦੇ ਰਹੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਮਕਬੂਲੀਅਤ ਵੀ ਗਵਾ ਲਈ ਹੈ। ਏਬੀਪੀ ਨਿਉਜ਼ ਤੇ ਸੀ ਵੋਟਰ ਦੇ ਸਰਵੇ ਮੁਤਾਬਕ ਕੈਪਟਨ ਅਮਰਿੰਦਰ ਨੂੰ ਸਿਰਫ 6% ਲੋਕ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ।
ਇਸ ਤੋਂ ਇਲਾਵਾ ਸੂਬੇ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ 15 ਫੀਸਦੀ, ਅਰਵਿੰਦ ਕੇਜਰੀਵਾਲ ਨੂੰ 17 ਫੀਸਦੀ, ਚਰਨਜੀਤ ਸਿੰਘ ਚੰਨੀ ਨੂੰ 29 ਫੀਸਦੀ, ਨਵਜੋਤ ਸਿੰਘ ਸਿੱਧੂ ਨੂੰ 6 ਫੀਸਦੀ, ਭਗਵੰਤ ਮਾਨ ਨੂੰ 23 ਫੀਸਦੀ ਤੇ ਹੋਰਨਾਂ ਨੂੰ 4 ਫੀਸਦੀ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ।
ਸੀ-ਵੋਟਰ ਸਰਵੇਖਣ
ਚਰਨਜੀਤ ਚੰਨੀ-29%
ਭਗਵੰਤ ਮਾਨ -23%
ਅਰਵਿੰਦ ਕੇਜਰੀਵਾਲ - 17%
ਸੁਖਬੀਰ ਬਾਦਲ - 15%
ਕੈਪਟਨ ਅਮਰਿੰਦਰ - 6%
ਨਵਜੋਤ ਸਿੰਘ ਸਿੱਧੂ-6%
ਹੋਰ - 4%
ਏਬੀਪੀ ਨਿਉਜ਼ ਤੇ ਸੀ ਵੋਟਰ ਦੇ ਸਰਵੇ ਮੁਤਾਬਕ ਕੈਪਟਨ ਤੇ ਬੀਜੇਪੀ ਗੱਠਜੋੜ ਨੂੰ 1 ਤੋਂ 3 ਸੀਟਾਂ ਹੀ ਮਿਲਦੀਆਂ ਦਿਖਾਈ ਦੇ ਰਹੀਆਂ ਹਨ।
ਕਾਂਗਰਸ- 37-43
ਆਪ - 52-58
ਅਕਾਲੀ ਦਲ +17-23
ਭਾਜਪਾ-1-3
ਹੋਰ - 0-1
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904