ਚੰਡੀਗੜ੍ਹ: ਸ਼ਰਾਬ ਦੇ ਠੇਕੇਦਾਰਾਂ ਨੇ ਕੈਪਟਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਕੈਪਟਨ ਕਾਫੀ ਸਮੇਂ ਤੋਂ ਸਰਕਾਰੀ ਖ਼ਜ਼ਾਨਾ ਭਰਨ ਲਈ ਠੇਕੇ ਖੋਲ੍ਹਣ ਲਈ ਕਾਹਲੇ ਸੀ ਪਰ ਕੇਂਦਰ ਸਰਕਾਰ ਨੇ ਅੜਿੱਕਾ ਡਾਹੀ ਰੱਖਿਆ। ਹੁਣ ਕੇਂਦਰ ਤੋਂ ਹਰੀ ਝੰਡੀ ਮਿਲਣ ਮਗਰੋਂ ਠੇਕੇਦਾਰ ਅੜ ਗਏ। ਵੀਰਵਾਰ ਨੂੰ ਪੰਜਾਬ ਦੇ ਮਹਿਜ਼ ਤਿੰਨ-ਚਾਰ ਜ਼ਿਲ੍ਹਿਆਂ ਵਿੱਚ ਹੀ ਠੇਕੇ ਖੁੱਲ੍ਹੇ। ਬਾਕੀ ਜ਼ਿਲ੍ਹਿਆਂ ਅੰਦਰ ਠੇਕੇਦਾਰਾਂ ਨੇ ਬਗਾਵਤ ਕਰ ਦਿੱਤੀ।
ਹਾਸਲ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸ਼ਰਾਬ ਦੇ 90 ਫ਼ੀਸਦੀ ਠੇਕਿਆਂ ਨੂੰ ਤਾਲੇ ਲੱਗੇ ਰਹੇ। ਠੇਕਿਆਂ ਦੇ ਨਾ ਖੁੱਲ੍ਹਣ ’ਤੇ ਸਰਕਾਰ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਵੀਰਵਾਰ ਨੂੰ ਜ਼ਿਲ੍ਹਾ ਰੋਪੜ, ਮੁਹਾਲੀ ਤੇ ਜਲੰਧਰ ਵਿੱਚ ਠੇਕੇ ਖੁੱਲ੍ਹੇ। ਸ਼ਰਾਬ ਠੇਕੇਦਾਰ ਨੇ ਸਪੱਸ਼ਟ ਆਖਿਆ ਕਿ ਹੋਮ ਡਿਲਿਵਰੀ ਤਾਂ ਉਹ ਕਿਸੇ ਸੂਰਤ ਵਿੱਚ ਪ੍ਰਵਾਨ ਨਹੀਂ ਕਰਨਗੇ।
ਠੇਕੇਦਾਰਾਂ ਦਾ ਕਹਿਣਾ ਹੈ ਕਿ ਕਿਹਾ 90 ਫੀਸਦੀ ਠੇਕੇ ਬੰਦ ਰਹੇ ਹਨ ਤੇ ਸਰਕਾਰੀ ਛੋਟ ਤੇ ਰਿਆਇਤਾਂ ਤੋਂ ਬਿਨਾਂ ਨਹੀਂ ਖੋਲ੍ਹਣਗੇ। ਦੱਸ ਦਈਏ ਕਿ ਕਿ ਸੂਬੇ ਵਿੱਚ 23 ਮਾਰਚ ਤੋਂ ਠੇਕੇ ਬੰਦ ਹਨ ਤੇ ਸਰਕਾਰ ਨੇ 7 ਮਈ ਤੋਂ ਚਾਰ ਘੰਟਿਆਂ ਲਈ ਠੇਕੇ ਖੋਲ੍ਹਣ ਦਾ ਫੈਸਲਾ ਕੀਤਾ ਸੀ ਤੇ ਦੁਪਹਿਰ 1 ਤੋਂ 6 ਵਜੇ ਤੱਕ ਅੰਗਰੇਜ਼ੀ ਸ਼ਰਾਬ ਦੀ ਹੋਮ ਡਿਲਿਵਰੀ ਹੋਣੀ ਸੀ।
ਦਰਅਸਲ ਪੌਣੇ ਦੋ ਮਹੀਨਿਆਂ ਤੋਂ ਲੌਕਡਾਊਨ ਤੇ ਕਰਫਿਊ ਕਰਕੇ ਸਰਕਾਰ ਨੂੰ ਮਾਲੀਆ ਆਉਣਾ ਬਿੱਲਕੁਲ ਠੱਪ ਹੋ ਗਿਆ ਹੈ। ਕੈਪਟਨ ਸਰਕਾਰ ਨੂੰ ਉਮੀਦ ਸੀ ਕਿ ਜਿਨ੍ਹਾਂ ਚਿਰ ਬਾਕੀ ਸਭ ਆਮ ਵਰਗਾ ਨਹੀਂ ਹੁੰਦਾ, ਓਨਾ ਚਿਰ ਸ਼ਰਾਬ ਦੀ ਵਿਕਰੀ ਖੋਲ੍ਹ ਕੇ ਮਾਲੀਆ ਇਕੱਠਾ ਕੀਤੇ ਜਾ ਸਕਦਾ ਹੈ। ਇਸ ਲਈ ਹੀ ਸਰਕਾਰ ਨੇ ਵਿਰੋਧ ਦੇ ਬਾਵਜੂਦ ਠੇਕੇ ਖੋਲ੍ਹ ਦਿੱਤੇ ਹਨ।
ਉਧਰ, ਪਤਾ ਲੱਗਾ ਹੈ ਕਿ ਠੇਕਿਆਂ ਦਾ ਮਾਮਲਾ ਕਾਫੀ ਗਰਮਾ ਗਿਆ ਹੈ। ਇਸ ਬਾਰੇ ਅੱਜ ਕੈਬਨਿਟ ਮੀਟਿੰਗ ਬਾਰੇ ਵੀ ਚਰਚਾ ਹੋਏਗੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਠੇਕੇਦਾਰਾਂ ਦੀਆਂ ਕੁਝ ਮੰਗਾਂ ਮੰਨ ਕੇ ਕਿਸੇ ਨਾ ਕਿਸੇ ਤਰੀਕੇ ਠੇਕੇ ਖੁੱਲ੍ਹਵਾਉਣ ਦੀ ਚਾਰਾਜੋਈ ਕਰੇਗੀ।
ਸ਼ਰਾਬ ਦੇ ਠੇਕੇਦਾਰਾਂ ਦਾ ਕੈਪਟਨ ਨੂੰ ਝਟਕਾ, ਕੈਬਨਿਟ ਮੀਟਿੰਗ 'ਚ ਹੋਏਗਾ ਫੈਸਲਾ
ਏਬੀਪੀ ਸਾਂਝਾ
Updated at:
08 May 2020 04:23 PM (IST)
ਵੀਰਵਾਰ ਨੂੰ ਸ਼ਰਾਬ ਦੇ 90 ਫ਼ੀਸਦੀ ਠੇਕਿਆਂ ਨੂੰ ਤਾਲੇ ਲੱਗੇ ਰਹੇ। ਠੇਕਿਆਂ ਦੇ ਨਾ ਖੁੱਲ੍ਹਣ ’ਤੇ ਸਰਕਾਰ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਵੀਰਵਾਰ ਨੂੰ ਜ਼ਿਲ੍ਹਾ ਰੋਪੜ, ਮੁਹਾਲੀ ਤੇ ਜਲੰਧਰ ਵਿੱਚ ਠੇਕੇ ਖੁੱਲ੍ਹੇ। ਸ਼ਰਾਬ ਠੇਕੇਦਾਰ ਨੇ ਸਪੱਸ਼ਟ ਆਖਿਆ ਕਿ ਹੋਮ ਡਿਲਿਵਰੀ ਤਾਂ ਉਹ ਕਿਸੇ ਸੂਰਤ ਵਿੱਚ ਪ੍ਰਵਾਨ ਨਹੀਂ ਕਰਨਗੇ।
- - - - - - - - - Advertisement - - - - - - - - -