Jalandhar 'ਚ ਮਹਿਲਾ ਨੇ ਇੱਕ ਕਾਰੋਬਾਰੀ 'ਤੇ ਲਗਾਇਆ ਜ਼ਬਰ ਜਿਨਾਹ ਦਾ ਆਰੋਪ ,ਵਪਾਰੀ ਨੇ ਆਰੋਪਾਂ ਨੂੰ ਨਕਾਰਿਆ
Jalandhar News : ਜਲੰਧਰ 'ਚ ਇੱਕ ਮਹਿਲਾ ਨੇ ਇੱਕ ਵਪਾਰੀ 'ਤੇ ਜ਼ਬਰ ਜਿਨਾਹ ਦਾ ਆਰੋਪ ਲਗਾਇਆ ਹੈ। ਪੀੜਤ ਮਹਿਲਾ ਨੇ ਏਸੀਪੀ ਨਾਲ ਮੁਲਾਕਾਤ ਕਰਕੇ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਆਰੋਪ ਲਗਾਇਆ ਕਿ ਵਪਾਰੀ ਉਸ 'ਤੇ ਸਮਝੌਤਾ ਕਰਨ ਲਈ ਦਬਾਅ ਪਾ ਰਿਹਾ

Jalandhar News : ਜਲੰਧਰ 'ਚ ਇੱਕ ਮਹਿਲਾ ਨੇ ਇੱਕ ਵਪਾਰੀ 'ਤੇ ਜ਼ਬਰ ਜਿਨਾਹ ਦਾ ਆਰੋਪ ਲਗਾਇਆ ਹੈ। ਪੀੜਤ ਮਹਿਲਾ ਨੇ ਏਸੀਪੀ ਨਾਲ ਮੁਲਾਕਾਤ ਕਰਕੇ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਆਰੋਪ ਲਗਾਇਆ ਕਿ ਵਪਾਰੀ ਉਸ 'ਤੇ ਸਮਝੌਤਾ ਕਰਨ ਲਈ ਦਬਾਅ ਪਾ ਰਿਹਾ ਹੈ ਪਰ ਉਹ ਸਮਝੌਤਾ ਨਹੀਂ ਕਰੇਗੀ। ਉਹ ਉਸਨੂੰ ਸਬਕ ਸਿਖਾਉਣਾ ਚਾਹੁੰਦੀ ਹੈ। ਦੂਜੇ ਪਾਸੇ ਵਪਾਰੀ ਨੇ ਕਿਹਾ ਕਿ ਔਰਤ ਝੂਠ ਬੋਲ ਰਹੀ ਹੈ ਅਤੇ ਉਹ ਜਲਦੀ ਹੀ ਮਾਮਲੇ 'ਚ ਸਾਰਾ ਖੁਲਾਸਾ ਕਰੇਗਾ।
ਮਹਿਲਾ ਨੇ ਇਹ ਵੀ ਆਰੋਪ ਲਗਾਇਆ ਕਿ ਕੁਝ ਲੋਕਾਂ ਨੇ ਜਾਅਲੀ ਫੇਸਬੁੱਕ ਆਈਡੀ ਬਣਾ ਕੇ ਉਸ ਖਿਲਾਫ਼ ਅਸ਼ਲੀਲ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਦੇ ਆਈਪੀ ਐਡਰੈੱਸ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ। ਪੁਲਿਸ ਨੇ ਜਾਂਚ ਤੋਂ ਬਾਅਦ ਉਨ੍ਹਾਂ ਸਾਰਿਆਂ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਔਰਤ ਦਾ ਆਰੋਪ ਹੈ ਕਿ ਵਪਾਰੀ ਨਾਲ ਉਸਦੀ ਮੁਲਾਕਾਤ ਇੱਕ ਜਿੰਮ ਵਿੱਚ ਹੋਈ ਸੀ। ਕਾਰੋਬਾਰੀ ਨੇ ਉਸ ਨਾਲ 80 ਲੱਖ ਰੁਪਏ ਦੀ ਠੱਗੀ ਵੀ ਕੀਤੀ ਹੈ। ਉਸਨੇ ਆਰੋਪ ਲਗਾਇਆ ਹੈ ਕਿ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਇਆ।
"ਕਾਰੋਬਾਰੀ ਵਿਆਹਿਆ ,ਦੋ ਬੇਟੀਆਂ ,ਪਤਨੀ ਕੈਨੇਡਾ''
ਔਰਤ ਨੇ ਆਰੋਪ ਲਗਾਇਆ ਕਿ ਕਾਰੋਬਾਰੀ ਨੇ ਉਸ ਨਾਲ ਮੁਲਾਕਾਤ ਕਰਕੇ ਕਿਹਾ ਕਿ ਉਸਦੇ ਘਰ ਸਿਰਫ਼ ਧੀਆਂ ਹਨ ਅਤੇ ਉਸਨੂੰ ਪੁੱਤਰ ਚਾਹੀਦਾ ਹੈ। ਉਸ ਦੀਆਂ ਗੱਲਾਂ ਸੁਣ ਕੇ ਉਹ ਭਾਵੁਕ ਹੋ ਗਈ ਅਤੇ ਉਸਦੇ ਝਾਂਸੇ 'ਚ ਆ ਗਈ। ਥਾਣਾ 7 ਦੇ ਬਾਹਰ ਔਰਤ ਨੇ ਕਿਹਾ ਕਿ ਉਹ ਅੱਜ ਏਸੀਪੀ ਦੇ ਸਾਹਮਣੇ ਪੇਸ਼ ਹੋਈ। ਏਸੀਪੀ ਨੇ ਕਿਹਾ ਕਿ ਥਾਣਾ ਮੁਖੀ ਕੁਲਵਿੰਦਰ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਉਸਦੇ ਬਿਆਨਾਂ ਦੇ ਆਧਾਰ 'ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ






















