Cases of blackmail by taking objectionable pictures: ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਬਲੈਕਮੇਲ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਹੱਥ ਲੱਗੀ ਹੈ। ਜੀ ਹਾਂ ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਕ੍ਰਿਸ਼ਨ ਚੰਦ ਨੂੰ ਬਲੈਕਮੇਲ ਕਰਨ ਦੇ ਕਥਿਤ ਮਾਮਲੇ 'ਚ ਬਸੀ ਪਠਾਣਾਂ ਪੁਲਿਸ ਵੱਲੋਂ ਪਤੀ-ਪਤਨੀ ਸੰਦੀਪ ਕੌਰ ਤੇ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।
ਐਸ.ਐਚ.ਓ. ਥਾਣਾ ਬਸੀ ਪਠਾਣਾਂ ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਚੰਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਇੱਕ ਲੜਕੀ ਨੇ ਉਸਦੀ ਦੁਕਾਨ ਤੋਂ ਕੱਪੜੇ ਖਰੀਦੇ ਜੋ ਕਿ ਕਹਿਣ ਲੱਗੀ ਕਿ ਮੈਂ ਬਿਮਾਰ ਹਾਂ ਤੁਸੀਂ ਆਪਣੇ ਬਾਕੀ ਪੈਸੇ ਸਾਡੇ ਘਰ ਤੋਂ ਫੜ੍ਹ ਕੇ ਲੈ ਜਾਇਓ। ਜਿਸ ਦੇ ਬੁਲਾਉਣ 'ਤੇ ਉਹ ਜਦੋਂ ਉਕਤ ਲੜਕੀ ਦੇ ਘਰ ਗਿਆ ਤਾਂ ਉੱਥੇ ਉਸ ਲੜਕੀ ਸਣੇ ਮੌਜ਼ੂਦ ਚਾਰ ਵਿਅਕਤੀਆਂ ਨੇ ਜ਼ਬਰਦਸਤੀ ਉਸਦੇ ਕੱਪੜੇ ਉਤਾਰ ਕੇ ਉਸਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚੀਆਂ। ਜਿਸ ਉਪਰੰਤ ਉਹ ਉਸਨੂੰ ਬਲੈਕਮੇਲ ਕਰਨ ਲੱਗ ਪਏ ਕਿ ਜੇਕਰ ਤੂੰ ਸਾਨੂੰ ਦੋ ਲੱਖ ਰੁਪਏ ਨਾ ਦਿੱਤੇ ਤਾਂ ਤੇਰੀਆਂ ਤਸਵੀਰਾਂ ਨੈੱਟ 'ਤੇ ਪਾ ਦੇਵਾਂਗੇ।
ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ
ਐਸ.ਐਚ.ਓ. ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਦੇ ਬਿਆਨਾਂ 'ਤੇ ਥਾਣਾ ਬਸੀ ਪਠਾਣਾਂ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕਰਦੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਦੇ ਦੋਸ਼ ਹੇਠ ਸੰਦੀਪ ਕੌਰ ਵਾਸੀ ਪਿੰਡ ਮਹੇਸ਼ਪੁਰਾ ਅਤੇ ਸੁਰਜੀਤ ਸਿੰਘ ਵਾਸੀ ਮੋਰਿੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ
ਜਦੋਂ ਕਿ ਇਸ ਗੈਰਕਾਨੂੰਨੀ ਕੰਮ 'ਚ ਇਹਨਾਂ ਦਾ ਸਾਥ ਦੇਣ ਵਾਲੇ ਗੁਰਿੰਦਰ ਸਿੰਘ ਉਰਫ ਗੁਰੀ ਵਾਸੀ ਪਿੰਡ ਬਡਵਾਲਾ ਅਤੇ ਰੋਜ਼ੀ ਵਾਸੀ ਮੋਰਿੰਡਾ ਦੀ ਭਾਲ ਕੀਤੀ ਜਾ ਰਹੀ ਹੈ। ਜਿਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਪੰਜ ਸੂਟ, ਇੱਕ ਮੋਬਾਈਲ ਫੋਨ ਅਤੇ ਲੋਹੇ ਦਾ ਇੱਕ ਦਾਤ ਬਰਾਮਦ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।
ਹੋਰ ਪੜ੍ਹੋ : ਪੱਛਮੀ ਬੰਗਾਲ 'ਚ ਵੋਟਿੰਗ ਤੋਂ ਪਹਿਲਾਂ ਫਿਰ ਖੂਨੀ ਖੇਡ, TMC ਨੇਤਾ ਦਾ ਕਤਲ ਕਰ ਛੱਪੜ 'ਚ ਸੁੱਟੀ ਲਾਸ਼
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।