ਪਟਿਆਲਾ: ਅਨਪੜ੍ਹ ਭਾਬੀ ਤੇ ਪੰਜਵੀਂ ਪਾਸ ਨਨਾਣ ਨੇ ਇੱਕ ਫਾਇਨੈਂਸ ਬੈਂਕ ਨੂੰ 1.22 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਬੈਂਕ ਦੇ ਵੀ ਕੁਝ ਲੋਕਾਂ ਦੇ ਇਸ ਘਪਲੇ ‘ਚ ਸ਼ਾਮਲ ਹੋਣ ਦਾ ਸ਼ੱਕ ਹੈ।
ਪਿੰਡ ਰਸੂਲਪੁਰ ਜੋੜਾ ਦੀ 45 ਸਾਲ ਦੀ ਅਨਪੜ੍ਹ ਮਹਿਲਾ ਕੁਲਦੀਪ ਕੌਰ ਤੇ ਉਸ ਦੀ ਪੰਜਵੀਂ ਪਾਸ ਨਨਾਣ ਨਰਿੰਦਰ ਕੌਰ (53) 2015 ‘ਚ ਫਾਇਸ ਬੈਂਕ ਤੋਂ 30-30 ਹਜ਼ਾਰ ਰੁਪਏ ਦਾ ਲੋਨ ਲਿਆ। ਉਨ੍ਹਾਂ ਨੇ ਲੋਨ ਸਮੇਂ ‘ਤੇ ਵਾਪਸ ਕੀਤਾ। ਜਿਸ ਤੋਂ ਬਾਅਦ ਬੈਂਕ ਨੇ ਉਨ੍ਹਾਂ ਦੀ ਲਿਮਟ ਵਧਾ ਕੇ 45 ਹਜ਼ਾਰ ਰੁਪਏ ਕੀਤੀ ਜਿਸ ਨੂੰ ਉਨ੍ਹਾਂ ਨੇ ਸਮੇਂ ‘ਤੇ ਵਾਪਸ ਕਰ ਦਿੱਤਾ।
ਇਸ ਤੋਂ ਬਾਅਦ 2019 ‘ਚ ਉਨ੍ਹਾਂ ਨੂੰ 60-60 ਹਜ਼ਾਰ ਰੁਪਏ ਦੀ ਲਿਮਟ 'ਤੇ ਇੱਕ-ਇੱਕ ਕ੍ਰੈਡਿਟ ਕਾਰਡ ਦਿੱਤਾ ਗਿਆ। ਜਿਨ੍ਹਾਂ ਦੇ ਪਿਨ ਨੰਬਰ ਦੋ ਮਹੀਨੇ ਪਹਿਲਾਂ ਹੀ ਮੈਨੇਜਰ ਨੇ ਉਨ੍ਹਾਂ ਨੂੰ ਦਿੱਤਾ ਸੀ। ਇਸ ਦੋਵਾਂ ਨੇ ਕ੍ਰੈਡਿਟ ਕਾਰਡ ਦਾ ਦੋ ਮਹੀਨਿਆਂ ‘ਚ ਗਲਤ ਇਸਤੇਮਾਲ ਕਰ ਬੈਂਕ ਨੂੰ 1.22 ਕਰੋੜ ਰੁਪਏ ਦਾ ਚੂਨਾ ਲਗਾ ਦਿੱਤਾ।
ਇਸ ਘਪਲੇ ਦਾ ਪਤਾ ਲੱਗਦੇ ਹੀ ਬੈਂਕ ਮੈਨੇਜਰ ਨੇ ਸਾਈਬਰ ਸੈਲ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਕਰ ਰਹੇ ਐਸਐਸਪੀ ਮਨਦੀਪ ਸਿੰਘ ਨੇ ਕਿਹਾ ਕਿ ਦੋ ਮਹੀਨਿਆਂ ‘ਚ ਮੁਲਜ਼ਮ ਕੁਲਦੀਪ ਕੌਰ ਨੇ ਆਪਣੇ ਪਤੀ ਅਤੇ ਬੇਟੇ ਨਾਲ ਮਿਲੇ ਕਾਰਡ 195 ਵਾਰ ਇਸਤੇਮਾਲ ਕੀਤਾ ਅਤੇ 59 ਲੱਖ ਰੁਪਏ ਖ਼ਰਚ ਕੀਤੇ। ਉੱਧਰ ਦੂਜੀ ਮੁਲਜ਼ਮ ਨਨਾਣ ਨਰਿੰਦਰ ਕੌਰ ਨੇ ਆਪਣੇ ਬੇਟੇ ਨਾਲ ਮਿਲਕੇ 422 ਵਾਰ ਕਾਰਡ ਦਾ ਇਸਤੇਮਾਲ ਕੀਤਾ ਤੇ 92 ਲੱਖ ਰੁਪਏ ਖ਼ਰਚ ਕੀਤੇ।
ਅਨਪੜ੍ਹ ਭਾਬੀ ਤੇ 5ਵੀਂ ਪਾਸ ਨਨਾਣ ਨੇ ਬੈਂਕ ਨੂੰ ਲਾਇਆ 1.22 ਕਰੋੜ ਦਾ ਚੂਨਾ
ਏਬੀਪੀ ਸਾਂਝਾ
Updated at:
28 Sep 2019 01:53 PM (IST)
ਅਨਪੜ੍ਹ ਭਾਬੀ ਤੇ ਪੰਜਵੀਂ ਪਾਸ ਨਨਾਣ ਨੇ ਇੱਕ ਫਾਇਨੈਂਸ ਬੈਂਕ ਨੂੰ 1.22 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਬੈਂਕ ਦੇ ਵੀ ਕੁਝ ਲੋਕਾਂ ਦੇ ਇਸ ਘਪਲੇ ‘ਚ ਸ਼ਾਮਲ ਹੋਣ ਦਾ ਸ਼ੱਕ ਹੈ।
- - - - - - - - - Advertisement - - - - - - - - -