Barnala News: ਕੁਝ ਦਿਨ ਪਹਿਲਾਂ ਸਿਲੰਡਰ ਧਮਾਕੇ ਕਾਰਨ ਬੁਰੀ ਤਰ੍ਹਾਂ ਝੁਲਸੀ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਦੀ 38 ਸਾਲਾ ਔਰਤ ਪਰਮਜੀਤ ਕੌਰ ਦੀ ਅੱਜ ਡੀਐਮਸੀ ਲੁਧਿਆਣਾ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਹੁਣ ਪਰਿਵਾਰਕ ਮੈਂਬਰਾਂ ਨੇ ਗੈਸ ਏਜੰਸੀ ਮਾਲਕ ਦੀ ਅਣਗਹਿਲੀ ’ਤੇ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਰਿਵਾਰਕ ਮੈਂਬਰਾਂ ਦੀ ਤਰਫ਼ੋਂ ਏਜੰਸੀ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਆਖਦਿਆਂ ਕਿਹਾ ਕਿ ਜਦੋਂ ਤੱਕ ਗੈਸ ਏਜੰਸੀ ਮਾਲਕ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਸਕਾਰ ਨਹੀਂ ਹੋਏਗਾ।


ਦੂਜੇ ਪਾਸੇ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਘਟਨਾ 13 ਅਗਸਤ ਦੀ ਹੈ। ਪਰਮਜੀਤ ਕੌਰ ਸਵੇਰੇ ਉੱਠੀ ਤੇ ਆਪਣੇ ਘਰ ਦੀ ਰਸੋਈ ਦੀ ਲਾਈਟ ਨੂੰ ਚਾਲੂ ਕੀਤਾ ਤਾਂ ਗੈਸ ਸਿਲੰਡਰ ਵਿੱਚ ਵੱਡਾ ਧਮਾਕਾ ਹੋ ਗਿਆ।


ਇਹ ਵੀ ਪੜ੍ਹੋ: Ludhiana News: ਜੰਗਲ 'ਚੋਂ ਨਿਕਲ ਆਇਆ ਤੇਂਦੂਆ! ਲੁਧਿਆਣਾ ਦੇ ਪਿੰਡਾਂ 'ਚ ਮਚਾਈ ਦਹਿਸ਼ਤ, ਪਸ਼ੂਆਂ ਨੂੰ ਬਣਾ ਰਿਹਾ ਨਿਸ਼ਾਨਾ


ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸ ਦੇ ਇਲਾਜ 'ਤੇ 10 ਲੱਖ ਰੁਪਏ ਦਾ ਖਰਚ ਆਇਆ ਸੀ। ਮ੍ਰਿਤਕ ਦੇ ਪਤੀ ਨੇ ਗੈਸ ਏਜੰਸੀ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਦੇ ਹੱਕ 'ਚ ਪਹੁੰਚੀ ਭਾਰਤੀ ਕਿਸਾਨ ਏਕਤਾ ਉਗਰਾਹਾ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਗੈਸ ਏਜੰਸੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਦਿਨ ਇਹ ਘਟਨਾ ਵਾਪਰੀ ਸੀ, ਉਸੇ ਦਿਨ ਗੈਸ ਏਜੰਸੀ ਵਾਲਿਆਂ ਨੇ ਘਰ ਆ ਕੇ ਦੂਜਾ ਸਿਲੰਡਰ ਦੇ ਦਿੱਤਾ। ਉਹ ਗੈਸ ਸਿਲੰਡਰ ਦੀ ਕਾਪੀ, ਰੈਗੂਲੇਟਰ ਤੇ ਪਾਈਪ ਵਗੈਰਾ ਵਾਪਸ ਲੈ ਗਏ ਤਾਂ ਜੋ ਉਨ੍ਹਾਂ ਦਾ ਫਾਲਟ ਨਜ਼ਰ ਨਾ ਆਏ। 


ਥਾਣਾ ਸਦਰ ਦੇ ਐਸਐਚਓ ਨੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਆਧਾਰ 'ਤੇ ਗੈਸ ਏਜੰਸੀ ਵਾਲੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਬਿਆਨਾਂ ਮੁਤਾਬਕ ਪਰਮਜੀਤ ਰਸੋਈ 'ਚ ਗਈ ਸੀ, ਪਰ ਜਿਵੇਂ ਹੀ ਲਾਈਟ ਚਾਲੂ ਕੀਤੀ ਤਾਂ ਵੱਡਾ ਧਮਾਕਾ ਹੋ ਗਿਆ। ਉਸ ਦਾ ਇਲਾਜ ਪਹਿਲਾਂ ਪਟਿਆਲਾ ਵਿਖੇ ਚੱਲ ਰਿਹਾ ਸੀ, ਜਿੱਥੋਂ ਉਸ ਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।


ਇਹ ਵੀ ਪੜ੍ਹੋ: Ludhiana News: ਇੱਟਾਂ ਨਾਲ ਕੁੱਟ-ਕੁੱਟ ਬਜ਼ੁਰਗ ਦਾ ਕੀਤਾ ਕਤਲ, ਗੁਆਂਢੀਆਂ ਨੂੰ ਚਿੱਟਾ ਵੇਚਣ ਤੋਂ ਰੋਕਦਾ ਸੀ