Punjab Haryana High Court: ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰਐਸੋਸੀਏਸ਼ਨ ਸਮੇਤ ਪੰਚਕੁਲਾ, ਮੋਹਾਲੀ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੀਆਂ ਬਾਰ ਐਸੇਸੀਏਸ਼ਨ ਵੱਲੋਂ ਕੰਮ ਠੱਪ ਕੀਤਾ ਗਿਆ ਹੈ ਤੇ ਇਸ ਦੌਰਾਨ ਜੇ ਕੋਈ ਵਕੀਲ ਪੈਰਵਾਈ ਕਰਨ ਲਈ ਅਦਾਲਤ ਜਾਂਦਾ ਵੀ ਹੈ ਤਾਂ ਉਸ ਤੇ 10 ਹਜ਼ਾਰ ਦਾ ਜੁਰਮਾਨਾ ਲਾਉਣ ਦੀ ਗੱਲ ਵੀ ਕਹੀ ਗਈ ਹੈ। 


ਦਰਅਸਲ ਚੰਡੀਗੜ੍ਹ ਦੇ ਸੈਕਟਰ 15 ਦੇ ਵਕੀਲ ਅਸ਼ੋਕ ਸਹਿਗਲ ਦੀ ਕਾਰ ਵਿੱਚੋਂ 1.5 ਕਿੱਲੋਂ ਗਾਂਜਾ ਮਿਲਣ ਤੋਂ ਬਾਅਦ ਇਹ ਸਾਰਾ ਮਾਮਲਾ ਸ਼ੁਰੂ ਹੋਇਆ ਸੀ। ਉਨ੍ਹਾਂ ਦੇ ਘਰ ਬਾਹਰੋਂ ਖੜੀ ਕਾਰ ਵਿੱਚੋਂ ਗਾਂਜਾ ਬਰਾਮਦ ਹੋਇਆ ਸੀ। ਇਸ ਬਾਬਤ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਇਹ ਗਾਂਜਾ ਜਾਣ ਬੁੱਝ ਕੇ ਵਕੀਲ ਦੀ ਕਾਰ ਵਿੱਚ ਉਸ ਨੂੰ ਫਸਾਉਣ ਲਈ ਰੱਖਿਆ ਗਿਆ ਹੈ ਤਾਂ ਕਿ ਵਕੀਲ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਿਆ ਜਾ ਸਕੇ। 


ਇਹ ਵੀ ਪੜ੍ਹੋ:Punjab Bandh : ਇਸਾਈ ਭਾਈਚਾਰੇ ਵੱਲੋਂ 27 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਵਾਪਸ , ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਮਿਲਿਆ ਭਰੋਸਾ


ਇਸ ਮੌਕੇ ਵਕੀਲਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਹਾਈਕੋਰਟ ਵਿੱਚ ਪੀਆਈਐਲ ਦਾਖ਼ਲ ਕੀਤੀ ਜਾਵੇਗੀ ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਵਕੀਲਾਂ ਦੇ ਕਾਨੂੰਨੀ ਕੰਮ ਨੂੰ ਰੋਕਣਾ ਕ੍ਰਿਮਿਨਲ ਕੰਟੈਪਟ ਆਫ਼ ਕੋਰਟ ਮੰਨਿਆ ਜਾਵੇ। ਹਾਈਕੋਰਟ ਬਾਰ ਐਸੋਸੀਏਸ਼ਨ ਨੇ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਵਿਧਾਨ ਸਭਾ ਵਿੱਚ ਵਕੀਲ ਸੁਰੱਖਿਆ ਬਿੱਲ ਲਿਆ ਕੇ  ਜਲਦੀ ਪਾਸ ਕਰਨ ਦੀ ਮੰਗ ਕੀਤੀ ਗਈ ਹੈ। ਜਿਸ ਨਾਲ ਅਜਿਹੀਆਂ ਘਟਨਾਵਾਂ ਵਿੱਚ ਵਕੀਲਾਂ ਦੀ ਸੁਰੱਖਿਆ ਯਕੀਨੀ ਹੋਵੇਗੀ


ਜਾਣਕਾਰੀ ਮੁਤਾਬਕ ਇਸ ਘਟਨਾ ਦੇ ਵਿਰੋਧ ਵਿੱਚ ਅੱਜ ਪੰਚਕੁਲਾ, ਮੋਹਾਲੀ, ਡੇਰਾਬੱਸੀ, ਅੰਮ੍ਰਿਤਸਰ, ਐਸਬੀਐਸ ਨਗਰ, ਫਾਜ਼ਿਲਿਕਾ, ਸਮਾਲਖਾ, ਜਲਾਲਾਬਾਦ ਤਰਨਤਾਰਨ ਆਦਿ ਅਦਾਲਤਾਂ ਵਿੱਚ ਕੰਮ ਠੱਪ ਕੀਤਾ ਗਿਆ ਹੈ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।