World Cup Final 2023: ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵਿਸ਼ਵ ਕੱਪ 'ਚ ਜਿੱਤ ਦਾ ਜਸ਼ਨ ਮਨਾਉਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਕਈ ਥਾਵਾਂ 'ਤੇ ਵੱਡੀਆਂ ਸਕਰੀਨਾਂ ਲਾਈਆਂ ਗਈਆਂ ਹਨ। ਹੋਟਲਾਂ ਅਤੇ ਰੈਸਟੋਰੈਂਟਾਂ ਤੋਂ ਇਲਾਵਾ ਜਨਤਕ ਥਾਵਾਂ 'ਤੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜਸ਼ਨ ਦੀ ਆੜ 'ਚ ਹੰਗਾਮਾ ਕਰਨ ਵਾਲਿਆਂ 'ਤੇ ਪੁਲਿਸ ਵਿਸ਼ੇਸ਼ ਨਜ਼ਰ ਰੱਖੇਗੀ।
ਗੁਰਦਾਸਪੁਰ ਦੇ ਫਿਸ਼ ਪਾਰਕ 'ਚ ਵੱਡੀ ਸਕਰੀਨ ਲਗਾ ਕੇ ਅੱਜ ਦਿਖਾਇਆ ਜਾਵੇਗਾ ਭਾਰਤ-ਆਸਟ੍ਰੇਲੀਆ ਫਾਈਨਲ ਮੈਚ: ਡੀਸੀ
ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਦੇ ਹਿੱਸੇ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਤਵਾਰ ਨੂੰ ਗੁਰਦਾਸਪੁਰ ਦੇ ਫਿਸ਼ ਪਾਰਕ ਵਿਖੇ ਕ੍ਰਿਕਟ ਵਿਸ਼ਵ ਕੱਪ ਦੇ ਭਾਰਤ-ਆਸਟ੍ਰੇਲੀਆ ਫਾਈਨਲ ਮੈਚ ਨੂੰ ਵੱਡੀ ਸਕਰੀਨ 'ਤੇ ਲਾਈਵ ਦਿਖਾਇਆ ਜਾਵੇਗਾ। ਫਿਸ਼ ਪਾਰਕ ਵਿੱਚ ਵੱਡੀ ਸਕਰੀਨ ਲਾਉਣ ਦੇ ਨਾਲ-ਨਾਲ ਖਿਡਾਰੀਆਂ, ਨੌਜਵਾਨਾਂ ਅਤੇ ਦਰਸ਼ਕਾਂ ਦੇ ਬੈਠਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਡੀਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵਿਸ਼ਵ ਕੱਪ ਦਾ ਫਾਈਨਲ ਮੈਚ ਫਿਸ਼ ਪਾਰਕ ਵਿੱਚ ਵੱਡੀ ਸਕਰੀਨ ’ਤੇ ਲਾਈਵ ਦਿਖਾਇਆ ਜਾਵੇਗਾ, ਜੋ ਦੁਪਹਿਰ ਤੋਂ ਸ਼ੁਰੂ ਹੋ ਕੇ ਰਾਤ 10.30 ਵਜੇ ਮੈਚ ਦੀ ਸਮਾਪਤੀ ਤੱਕ ਚੱਲੇਗਾ। ਉਨ੍ਹਾਂ ਕਿਹਾ, ਜ਼ਿਲ੍ਹਾ ਪ੍ਰਸ਼ਾਸਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਉਨ੍ਹਾਂ ਅੰਦਰ ਖੇਡ ਭਾਵਨਾ ਪੈਦਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਕਦਮ ਇਸ ਉਦੇਸ਼ ਦੀ ਪ੍ਰਾਪਤੀ ਲਈ ਵੀ ਸਹਾਈ ਹੋਵੇਗਾ।
ਭਾਰਤੀ ਟੀਮ ਦੇ ਹੌਸਲੇ ਬੁਲੰਦ, ਜਿੱਤ ਦਾ ਸ਼ਗਨ ਭਾਰਤ ਦੀ ਝੋਲੀ ਵਿੱਚ ਪਾਉਣਗੇ ਸ਼ੁਭਮਨ
ਭਾਰਤੀ ਟੀਮ ਐਤਵਾਰ ਨੂੰ ਅਹਿਮਦਾਬਾਦ 'ਚ ਹੋਣ ਵਾਲੇ ਫਾਈਨਲ ਕ੍ਰਿਕਟ ਮੈਚ ਲਈ ਉਤਸ਼ਾਹ 'ਚ ਹੈ। ਦੇਸ਼ ਨੂੰ ਟੀਮ ਤੋਂ ਬਹੁਤ ਉਮੀਦਾਂ ਹਨ। ਇਸ ਦੇ ਨਾਲ ਹੀ ਮੋਹਾਲੀ ਦੇ ਸੈਕਟਰ-70 ਸਥਿਤ ਇਕ ਸੁਸਾਇਟੀ 'ਚ ਰਹਿਣ ਵਾਲੇ ਸ਼ੁਭਮਨ ਗਿੱਲ ਦੇ ਵਿਸ਼ਵ ਕੱਪ ਫਾਈਨਲ 'ਚ ਖੇਡਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਉਸ ਦਾ ਕਹਿਣਾ ਹੈ ਕਿ ਸ਼ੁਭਮਨ ਵਿਸ਼ਵ ਟਰਾਫੀ ਜਿੱਤਣ 'ਚ ਬਿਹਤਰੀਨ ਪ੍ਰਦਰਸ਼ਨ ਕਰੇਗਾ। ਭਾਰਤ ਦੀ ਜਿੱਤ ਯਕੀਨੀ ਹੈ।
ਸ਼ੁਭਮਨ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਭਾਰਤੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਟੀਮ ਦੇ ਸਾਰੇ ਖਿਡਾਰੀ ਵਧੀਆ ਖੇਡ ਰਹੇ ਹਨ। ਜੇਕਰ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਕਦੇ ਇੱਕ ਖਿਡਾਰੀ ਖੇਡਦਾ ਹੈ ਅਤੇ ਕਦੇ ਦੂਜਾ। ਭਾਰਤੀ ਟੀਮ ਇਕਜੁੱਟ ਹੋ ਕੇ ਖੇਡ ਰਹੀ ਹੈ। ਉਨ੍ਹਾਂ ਦੀ ਏਕਤਾ ਉਨ੍ਹਾਂ ਨੂੰ ਜਿੱਤ ਦਿਵਾਏਗੀ। ਉਨ੍ਹਾਂ ਨੂੰ ਆਪਣੇ ਬੇਟੇ ਸ਼ੁਭਮਨ ਗਿੱਲ ਤੋਂ ਵੀ ਉਮੀਦਾਂ ਹਨ ਅਤੇ ਵਾਹਿਗੁਰੂ ਯਕੀਨੀ ਤੌਰ 'ਤੇ ਇਸ 11ਵੇਂ ਮੈਚ 'ਚ ਟੀਮ ਨੂੰ ਜਿੱਤ ਵੱਲ ਲੈ ਕੇ ਜਾਣਗੇ ਅਤੇ ਵਿਸ਼ਵ ਕੱਪ ਉਨ੍ਹਾਂ ਦਾ ਹੀ ਹੋਵੇਗਾ। ਉਹ ਆਪਣੀ ਪਤਨੀ ਕੀਰਤ ਗਿੱਲ, ਬੇਟੀ ਸ਼ਾਹਨੀਲ ਗਿੱਲ ਅਤੇ ਦੋ ਦੋਸਤਾਂ ਕੁੰਵਰਜੀਤ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਨਾਲ ਆਪਣੇ ਬੇਟੇ ਨੂੰ ਮੈਚ ਵਿਚ ਉਤਸ਼ਾਹਿਤ ਕਰਨ ਲਈ ਅਹਿਮਦਾਬਾਦ ਪਹੁੰਚ ਗਿਆ ਹੈ।