ਯੋਗਰਾਜ ਨੇ ਸਿੱਧੂ ਨੂੰ ਦਿੱਤੀ ਕਾਂਗਰਸ ਛੱਡਣ ਦੀ ਸਲਾਹ, ਕਿਹਾ ਮਿਲ ਕੇ ਕਰਦੇ ਇਹ ਕੰਮ
ਏਬੀਪੀ ਸਾਂਝਾ | 17 Nov 2020 06:46 PM (IST)
ਪੰਜਾਬੀ ਅਦਾਕਾਰ ਯੋਗਰਾਜ ਸਿੰਘ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨਸੀਹਤ ਦਿੱਤੀ ਹੈ।ਦਰਅਸਲ, ਯੋਗਰਾਜ ਨੇ ਸਿੱਧੂ ਨੂੰ ਕਾਂਗਰਸ ਛੱਡ ਉਨ੍ਹਾਂ ਨਾਲ ਮਿਲਕੇ ਨਵੀਂ ਪਾਰਟੀ ਬਣਾਉਣ ਦੀ ਸਲਾਹ ਦਿੱਤੀ ਹੈ।
ਗੁਰਦਾਸਪੁਰ: ਪੰਜਾਬੀ ਅਦਾਕਾਰ ਯੋਗਰਾਜ ਸਿੰਘ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨਸੀਹਤ ਦਿੱਤੀ ਹੈ।ਦਰਅਸਲ, ਯੋਗਰਾਜ ਨੇ ਸਿੱਧੂ ਨੂੰ ਕਾਂਗਰਸ ਛੱਡ ਉਨ੍ਹਾਂ ਨਾਲ ਮਿਲਕੇ ਨਵੀਂ ਪਾਰਟੀ ਬਣਾਉਣ ਦੀ ਸਲਾਹ ਦਿੱਤੀ ਹੈ।ਯੋਗਰਾਜ ਨੇ ਕਿਹਾ "ਜਿਸ ਪਾਰਟੀ ਵਿੱਚ ਰੋਜ਼ਾਨਾ ਬੇਇਜ਼ਤ ਹੁੰਦਾ ਹੈ ਉਸਨੂੰ ਛੱਡਕੇ ਸਾਡੇ ਕੋਲ ਆ ਜਾਵੇ ਅਸੀਂ ਨਵੀਂ ਪਾਰਟੀ ਬਣਾਈਏ।" ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਯੋਗਰਾਜ ਕਿਸਾਨਾਂ ਦੀ ਅਵਾਜ ਨੂੰ ਬੁਲੰਦ ਕਰਨ ਲਈ ਮੰਗਲਵਾਰ ਨੂੰ ਗੁਰਦਾਸਪੁਰ ਵਿੱਚ 'ਸਾਡਾ ਪੰਜਾਬ ਫੈਡਰੇਸ਼ਨ' ਦੇ ਬੈਨਰ ਹੇਠ ਰੋਸ ਰੈਲੀ ਵਿੱਚ ਸ਼ਾਮਲ ਹੋਣ ਪਹੁੰਚੇ ਸੀ।ਫਿਲਮ ਅਦਾਕਾਰਾ ਗੁੱਗੂ ਗਿੱਲ ਵੀ ਵਿਸ਼ੇਸ਼ ਤੌਰ ਇੱਥੇ ਪਹੁੰਚੇ ਅਤੇ ਨੋਜਵਾਨਾਂ ਨੂੰ ਇੱਕ ਜੁੱਟ ਹੋਣ ਲਈ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਇੱਕ ਦਾ ਨਹੀਂ ਪੂਰੇ ਪੰਜਾਬ ਦਾ ਹੈ ਇਸ ਲਈ ਸਭ ਨੂੰ ਇੱਕ ਹੋਣਾ ਹੋਵੇਗਾ।