ਚੰਡੀਗੜ੍ਹ: ਕੋਰੋਨਾਵਾਇਰਸ ਦੇ ਫੈਲਾ ਨੂੰ ਰੋਕਣ ਲਈ ਪੰਜਾਬ 'ਚ ਛੇ ਦਿਨਾਂ ਤੋਂ ਕਰਫਿਊ ਲੱਗਾ ਹੋਇਆ ਹੈ।ਇਸ ਦੌਰਾਨ ਗੜ੍ਹਸ਼ੰਕਰ ਦੇ ਝੋਨੋਵਾਲ ਪਿੰਡ ਦਾ ਇੱਕ ਨੌਜਵਾਨ ਆਪਣੇ ਤਿੰਨ ਹੋਰ ਸਾਥੀਆਂ ਨਾਲ ਲੁਧਿਆਣਾ 'ਚ ਫਸ ਗਿਆ ਸੀ। ਬਿਨਾਂ ਖਾਣ ਪੀਣ ਅਤੇ ਜ਼ਰੂਰੀ ਚੀਜ਼ਾਂ ਦੇ ਕਾਰਨ ਅਕਸ਼ੇ ਅਤੇ ਉਸਦੇ ਸਾਥੀਆਂ ਨੂੰ ਬਹੁਤ ਮੁਸ਼ਕਲ ਆ ਰਹੇ ਸੀ। ਇਸ ਲਈ ਉਨ੍ਹਾਂ ਆਪਣੇ ਘਰ ਪੈਦਲ ਹੀ ਵਾਪਿਸ ਆਉਣ ਦਾ ਫੈਸਲਾ ਕੀਤਾ ਅਤੇ ਕਰੀਬ 100 ਕਿਲੋਮੀਟਰ ਦਾ ਸਫ਼ਰ ਤੈਅ ਕਰ ਆਪਣੇ ਘਰ ਪਹੁੰਚੇ।


ਕਰਫਿਊ ਕਾਰਨ ਅਕਸ਼ੇ ਅਤੇ ਉਸਦੇ ਸਾਥੀ 25 ਮਾਰਚ ਸ਼ਾਮ ਨੂੰ ਪੈਦਲ ਹੀ ਝੋਨੋਵਾਲ ਵੱਲ ਨੂੰ ਚੱਲ ਪਏ ਅਤੇ ਵੀਰਵਾਰ ਨੂੰ ਤਕਰੀਬਨ 100 ਕਿਲੋਮੀਟਰ ਦਾ ਸਫ਼ਰ ਕਰ ਆਪਣੇ ਪਿੰਡ ਪਹੁੰਚੇ।

ਅਕਸ਼ੇ ਲੁਧਿਆਣਾ ਦੀ ਇੱਕ ਨਿੱਜੀ ਫਰਮ 'ਚ ਕੰਮ ਕਰਦਾ ਹੈ।ਜਦੋਂ ਉਨ੍ਹਾਂ ਕੋਲ ਖਾਣ ਲਈ ਬਹੁਤ ਥੋੜਾ ਰਿਹਾ ਗਿਆ ਤਾਂ ਉਨ੍ਹਾਂ ਨੇ ਘਰ ਵਾਪਿਸ ਜਾਣ ਲਈ ਫੈਸਲਾ ਲਿਆ।

ਅਕਸ਼ੇ ਦੇ ਨਾਲ ਉਸਦੇ ਸਾਥੀ ਹਰਮਨ ਵਾਸੀ ਦਬੁਰਜੀ, ਜ਼ਿਲ੍ਹਾ ਤਰਨਤਾਰਨ, ਅਮਰਦੀਪ ਸਿੰਘ ਵਾਸੀ ਬਟਾਲਾ, ਗੁਰਦਾਸਪੁਰ ਅਤੇ ਵੀਵੇਕ ਕੁਮਾਰ ਨੰਗਲ ਬੁਧਵਾਰ ਸ਼ਾਮ ਪੰਜ ਵਜੇ ਲੁਧਿਆਣਾ ਤੋਂ ਨਿਕਲੇ ਅਤੇ ਪੂਰੀ ਰਾਤ ਚੱਲਣ ਤੋਂ ਬਾਅਦ ਵੀਰਵਾਰ ਨੂੰ ਗੜ੍ਹਸ਼ੰਕਰ ਪਹੁੰਚ ਗਏ।