Hoshiarpur news: ਹੁਸ਼ਿਆਰਪੁਰ ਵਿੱਚ ਦੋਸਤਾਂ ਨਾਲ ਹੋਲੀ ਖੇਡ ਰਹੇ ਨੌਜਵਾਨ ਦੀ ਕੰਢੀ ਨਹਿਰ ਵਿੱਚ ਡੁੱਬਣ ਕਰਕੇ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।


ਜਾਣਕਾਰੀ ਮੁਤਾਬਕ ਹਾਜੀਪੁਰ ਥਾਣਾ ਖੇਤਰ ਦੇ ਪਿੰਡ ਸਿਪਰੀਆਂ ਦੇ ਗਊ ਘਾਟ ਨੇੜੇ ਕੰਢੀ ਨਹਿਰ ਕੋਲ ਇੱਕ ਨੌਜਵਾਨ ਰੋਹਿਤ ਰਾਣਾ ਪੁੱਤਰ ਗੰਧਰਵ ਸਿੰਘ ਵਾਸੀ ਪਿੰਡ ਕਿਆਰੀ ਮੁਹੱਲਾ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ।


ਇਹ ਵੀ ਪੜ੍ਹੋ: Hoshiarpur news: ਔਰਤ ਦੇ ਕਤਲ ਮਾਮਲੇ 'ਚ 4 ਲੋਕ ਗ੍ਰਿਫ਼ਤਾਰ, ਸਾਹਮਣੇ ਆਈ ਕਤਲ ਦੀ ਵਜ੍ਹਾ, ਪੜ੍ਹੋ ਪੂਰਾ ਮਾਮਲਾ


ਬਡਾਲਾ ਦੇ ਰਹਿਣ ਵਾਲੇ ਰੋਹਿਤ ਆਪਣੇ ਦੋਸਤਾਂ ਨਾਲ ਹੋਲੀ ਖੇਡ ਰਿਹਾ ਸੀ ਜਿਸ ਤੋਂ ਬਾਅਦ ਉਹ ਪਿੰਡ ਸਿਪਰੀਆਂ ਦੇ ਘਾਟ ਨੇੜੇ ਕੰਢੀ ਨਹਿਰ 'ਚ ਨਹਾਉਣ ਲੱਗਿਆ, ਜਿਸ ਦੌਰਾਨ ਉਹ ਕੰਢੀ ਨਹਿਰ 'ਚ ਡੁੱਬ ਗਿਆ।


ਉਸ ਨੂੰ ਤੁਰੰਤ ਨਹਿਰ 'ਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਹਾਜੀਪੁਰ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ ਹਾਜੀਪੁਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 


ਇਹ ਵੀ ਪੜ੍ਹੋ: Punjab news: 'ਹਣ CM ਮਾਨ ਦੇ ਜ਼ਿਲ੍ਹੇ 'ਚ ਲੋਕ ਨਕਲੀ ਸ਼ਰਾਬ ਨਾਲ ਮਰ ਰਹੇ, ਹੁਣ ਅਸਤੀਫ਼ਾ ਕਿਉਂ ਨਹੀਂ ਦਿੰਦੇ', ਮੁੱਖ ਮੰਤਰੀ 'ਤੇ ਭੜਕੇ ਸੁਖਬੀਰ ਬਾਦਲ