Punjab News: ਗੁਰਦਾਸਪੁਰ ਦੇ ਪਿੰਡ ਹਰਦੋਝੰਡੇ ਦੇ ਰਹਿਣ ਵਾਲੇ ਨੌਜਵਾਨ ਵਿਜੈ ਸਿੰਘ ਦੇਰ ਸ਼ਾਮ ਆਪਣੀ ਭੂਆ ਦੇ ਘਰ ਪਿੰਡ ਨਵਾਂ ਜਾ ਰਿਹਾ ਸੀ ਪਰ ਤੜਕੇ ਉਸ ਦੀ ਲਾਸ਼ ਨਵਾਂ ਪਿੰਡ ਨਜ਼ਦੀਕ ਸੜਕ ਕਿਨਾਰੇ ਪਈ ਮਿਲੀ। ਇਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ।



ਮ੍ਰਿਤਕ ਵਿਜੈ ਸਿੰਘ ਦੇ ਭਰਾ ਸੂਰਜ ਪਿਤਾ ਸੁਲੱਖਣ ਸਿੰਘ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਵਿਜੈ ਸਿੰਘ ਬੀਤੀ ਦੇਰ ਸ਼ਾਮ ਆਪਣੀ ਭੂਆ ਦੇ ਪਿੰਡ ਜਾਣ ਲਈ ਨਿਕਲਿਆ ਪਰ ਸਾਰੀ ਰਾਤ ਘਰ ਵਾਪਸ ਨਹੀਂ ਆਇਆ।



ਅੱਜ ਸਵੇਰਸਾਰ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਜਦੋਂ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਵਿਜੈ ਸਿੰਘ ਦੀ ਲਾਸ਼ ਨਵਾਂ ਪਿੰਡ ਨਜ਼ਦੀਕ ਸੜਕ ਕਿਨਾਰੇ ਪਈ ਸੀ। ਉਨ੍ਹਾਂ ਦੱਸਿਆ ਕਿ ਵਿਜੈ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਉੱਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਘਟਨਾ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਬਿਆਨ ਦਰਜ ਕਰਦੇ ਹੋਏ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।