Ludhiana News: ਲੁਧਿਆਣਾ ਵਿੱਚ ਸੋਮਵਾਰ ਨੂੰ ਇੱਕ ਨੌਜਵਾਨ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਇੱਕ ਕਬੱਡੀ ਖਿਡਾਰੀ ਦੀ ਮਦਦ ਕਰਦਾ ਸੀ। ਇਸ ਰੰਜਿਸ਼ ਕਾਰਨ ਜਗਰਾਉਂ ਦੇ ਪਿੰਡ ਅਨਾਜ ਮੰਡੀ ਨੇੜੇ ਹਥਿਆਰਬੰਦ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।
ਗੋਲੀ ਲੱਗਣ ਤੋਂ ਬਾਅਦ ਉਹ ਖੇਤ ਵਿੱਚ ਡਿੱਗ ਪਿਆ। ਉਸਦੇ ਭਰਾ ਅਤੇ ਪਿੰਡ ਵਾਸੀਆਂ ਨੇ ਉਸਨੂੰ ਤੁਰੰਤ ਜਗਰਾਉਂ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 32 ਸਾਲਾ ਗਗਨਦੀਪ ਸਿੰਘ ਵਜੋਂ ਹੋਈ ਹੈ।
ਇੱਥੇ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਜਗਰਾਉਂ ਤੋਂ 'ਆਪ' ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਭਤੀਜੇ ਬਾਊਂਸਰ ਵਲੋਂ ਕਤਲ ਕੀਤਾ ਗਿਆ। ਉਹ ਇੱਕ ਕਬੱਡੀ ਖਿਡਾਰੀ ਦੀ ਮਦਦ ਕਰਦਾ ਸੀ। ਇਸ ਰੰਜਿਸ਼ ਕਾਰਨ ਸੋਮਵਾਰ ਨੂੰ ਮਾਣੂੰਕੇ ਪਿੰਡ ਦੀ ਅਨਾਜ ਮੰਡੀ ਨੇੜੇ ਮੁਲਜ਼ਮ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।
ਕਤਲ ਤੋਂ ਬਾਅਦ ਮੁਲਜ਼ਮ ਬਾਊਂਸਰ ਦੇ ਘਰ ਦੇ ਬਾਹਰ ਪਹੁੰਚੇ ਤੇ ਲਲਕਾਰੇ ਮਾਰਦਿਆਂ ਹੋਇਆਂ ਕਿਹਾ, "ਮੈਂ ਤੁਹਾਡਾ ਪੁੱਤ ਮਾਰ ਦਿੱਤਾ ਹੈ, ਉਸਦੀ ਲਾਸ਼ ਖੇਤਾਂ ਵਿੱਚ ਪਈ ਹੈ, ਜਾ ਕੇ ਚੁੱਕ ਲਿਆਓ।" ਮ੍ਰਿਤਕ ਦੀ ਪਛਾਣ 32 ਸਾਲਾ ਗਗਨਦੀਪ ਸਿੰਘ ਵਜੋਂ ਹੋਈ ਹੈ, ਜੋ ਤਿੰਨ ਬੱਚਿਆਂ (ਦੋ ਧੀਆਂ ਅਤੇ ਇੱਕ ਪੁੱਤਰ) ਦਾ ਪਿਤਾ ਹੈ।
ਸੂਚਨਾ ਮਿਲਣ 'ਤੇ ਹਠੂਰ ਥਾਣਾ ਇੰਚਾਰਜ ਕੁਲਦੀਪ ਸਿੰਘ ਪੁਲਿਸ ਨਾਲ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੀੜਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕਬੱਡੀ ਖਿਡਾਰੀ ਨਾਲ ਪੁਰਾਣੀ ਰੰਜਿਸ਼ ਕਰਕੇ ਕੀਤਾ ਗਿਆ ਹੈ। ਥਾਣਾ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਸਿੰਘ ਵੀ ਪਹਿਲਾਂ ਕਬੱਡੀ ਖੇਡਦਾ ਸੀ, ਪਰ ਹੁਣ ਬਾਊਂਸਰ ਵਜੋਂ ਕੰਮ ਕਰਦਾ ਹੈ। ਸੂਤਰਾਂ ਅਨੁਸਾਰ, ਮ੍ਰਿਤਕ ਦੀ ਪਤਨੀ ਨੇ ਪਿੰਡ ਦੇ ਵਸਨੀਕ ਗੁਰਸੇਵਕ ਸਿੰਘ ਅਤੇ ਗੁਰਦੀਪ ਸਿੰਘ ਸਮੇਤ ਕਈ ਲੋਕਾਂ ਦੇ ਨਾਮ ਲਏ ਹਨ। ਇਸ ਤੋਂ ਬਾਅਦ, ਪੁਲਿਸ ਦੀਆਂ ਕਈ ਟੀਮਾਂ ਮੁਲਜ਼ਮਾਂ ਨੂੰ ਫੜਨ ਲਈ ਮਾਣੂਕੇ ਪਿੰਡ ਵਿੱਚ ਛਾਪੇਮਾਰੀ ਕਰ ਰਹੀਆਂ ਹਨ।