ਬਠਿੰਡਾ: ਦੋ ਨੌਜਵਾਨਾਂ ਨੇ ਬਠਿੰਡਾ ਦੀ ਪ੍ਰਜਾਪਤ ਕਾਲੋਨੀ ਵਿੱਚ ਬੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਪਾਏ। ਦਰਅਸਲ ਇੱਕ ਘਰ 'ਚ ਬਣੀ ਕਰਿਆਨੇ ਦੀ ਦੁਕਾਨ ਵਿੱਚ ਮੌਜੂਦ ਰੋਹਿਤ ਨਾਮ ਦਾ ਬੱਚਾ ਮੌਜੂਦ ਸੀ। ਇਸੇ ਦੌਰਾਨ ਦੋ ਨੌਜਵਾਨਾਂ ਨੇ ਉਸ ਕੋਲੋਂ ਚਮਚ ਮੰਗਿਆ ਪਰ ਬੱਚੇ ਰੋਹਿਤ ਨੇ ਆਪਣੀ ਮਾਸੀ ਨੂੰ ਆਵਾਜ਼ ਮਾਰ ਲਈ।
ਇਸ ਮਗਰੋਂ ਮਾਸੀ ਦੇ ਆਉਣ ਉੱਤੇ ਨੌਜਵਾਨਾਂ ਕਿਹਾ ਕਿ ਬੀੜੀ ਦਾ ਬੰਡਲ ਦੇ ਦਿਓ ਪਰ ਬੰਡਲ ਦੇਣ ਤੋਂ ਬਾਅਦ ਫਿਰ ਉਹ ਗਏ ਨਹੀਂ, ਬਲਕਿ ਇੱਕ ਵਾਰ ਫਿਰ ਚਮਚ ਦੀ ਮੰਗ ਕੀਤੀ। ਹੁਣ ਜਦੋਂ ਬੱਚੇ ਦੀ ਮਾਸੀ ਨੇ ਕਿਹਾ ਕਿ ਚਮਚ ਨਹੀਂ ਹੈ ਤਾਂ ਉਨ੍ਹਾਂ ਜ਼ਬਰਦਸਤੀ ਬੱਚੇ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ।
ਜਦੋਂ ਨੌਜਵਾਨ ਬੱਚੇ ਨੂੰ ਚੁੱਕਣ ਲੱਗੇ ਤਾਂ ਬੱਚੇ ਨੇ ਰੌਲਾ ਪਾ ਦਿੱਤਾ। ਆਸ ਪਾਸ ਦੇ ਲੋਕ ਇਕੱਠੇ ਹੋਏ ਤਾਂ ਨੌਜਵਾਨ ਭੱਜ ਗਏ। ਬੱਚਾ ਰੋਂਦਾ ਹੋਇਆ ਆਪਣੇ ਘਰ ਪੁੱਜਾ ਤਾਂ ਪਰਿਵਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।