ਨਵੀਂ ਦਿੱਲੀ: ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਆਪਣੇ ਪੋਤੇ ਪ੍ਰਿੰਸ ਹੈਰੀ ਤੇ ਉਸ ਦੀ ਪਤਨੀ ਮੇਗਨ ਮਰਕੇਲ ਨੂੰ ਬਦਲਾਅ ਲਈ ਸਮਾਂ ਦੇਣ ਲਈ ਸੋਮਵਾਰ ਨੂੰ ਹਾਮੀ ਭਰ ਦਿੱਤੀ ਹੈ। ਇਸ ਦੌਰਾਨ ਦੋਵੇਂ ਪਤੀ-ਪਤਨੀ ਆਪਣਾ ਸਮਾਂ ਬ੍ਰਿਟੇਨ ਤੇ ਕੈਨੇਡਾ 'ਚ ਗੁਜ਼ਾਰਣਗੇ। ਇਸ ਮੁੱਦੇ 'ਤੇ ਚਰਚਾ ਤੋਂ ਬਾਅਦ ਬਰਮਿੰਘਮ ਪੈਲੇਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਜਿਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਾਹੀ ਪਰਿਵਾਰ ਦੇ ਦੋਵੇਂ ਮੈਂਬਰਾਂ ਦੀ ਭਵਿੱਖ 'ਚ ਕੀ ਭੂਮਿਕਾ ਹੋਵੇਗੀ, ਇਸ 'ਤੇ ਬਾਅਦ 'ਚ ਫੈਸਲਾ ਲਿਆ ਜਾਵੇਗਾ।
ਮਹਾਰਾਣੀ ਨੇ ਇਸ ਮੁੱਦੇ 'ਤੇ ਆਪਣੇ ਪੋਤੇ ਨਾਲ ਆਹਮੋ-ਸਾਹਮਣੇ ਮੁਲਾਕਾਤ ਕਰ ਭਵਿੱਖ 'ਚ ਉਸ ਤੇ ਉਸ ਦੀ ਪਤਨੀ ਦੀ ਭੂਮਿਕਾ ਬਾਰੇ ਚਰਚਾ ਕੀਤੀ। ਦੱਸ ਦਈਏ ਕਿ ਹੈਰੀ ਤੇ ਮੇਗਨ ਨੇ ਹਾਲ ਹੀ 'ਚ ਐਲਾਨ ਕੀਤਾ ਹੈ ਕਿ ਉਹ ਦੋਵੇਂ ਸ਼ਾਹੀ ਬ੍ਰਿਟਿਸ਼ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੇ ਜ਼ਿੰਮੇਵਾਰੀਆਂ ਤੋਂ ਪਿੱਛੇ ਹੱਟ ਰਹੇ ਹਨ।
ਇਸ ਪਿੱਛੇ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਸੀ ਕਿ ਉਹ ਆਪਣਾ ਸਮਾਂ ਕੈਨੇਡਾ ਤੇ ਉੱਤਰੀ ਅਮਰੀਕਾ 'ਚ ਗੁਜ਼ਾਰਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਆਰਥਿਕ ਤੌਰ 'ਤੇ ਆਤਮਨਿਰਭਰ ਹੋਣਾ ਚਾਹੁੰਦੇ ਹਨ। ਇਸ 'ਤੇ ਮਹਾਰਾਣੀ ਨੇ ਦੋ ਘੰਟੇ ਬੈਠਕ ਕਰ ਆਪਣੇ ਪੋਤੇ ਦੇ ਫੈਸਲੇ 'ਤੇ ਹਾਂ ਕੀਤੀ।
ਸ਼ਾਹੀ ਪਰਿਵਾਰ ਤੋਂ ਵੱਖ ਹੋਣ ਲਈ ਪ੍ਰਿੰਸ ਹੈਰੀ ਨੂੰ ਮਿਲੀ ਮਹਾਰਾਣੀ ਤੋਂ ਪ੍ਰਵਾਨਗੀ, ਹੁਣ ਕੈਨੇਡਾ ਤੇ ਅਮਰੀਕਾ 'ਚ ਰਹਿਣਗੇ
ਏਬੀਪੀ ਸਾਂਝਾ
Updated at:
14 Jan 2020 01:05 PM (IST)
ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਆਪਣੇ ਪੋਤੇ ਪ੍ਰਿੰਸ ਹੈਰੀ ਤੇ ਉਸ ਦੀ ਪਤਨੀ ਮੇਗਨ ਮਰਕੇਲ ਨੂੰ ਬਦਲਾਅ ਲਈ ਸਮਾਂ ਦੇਣ ਲਈ ਸੋਮਵਾਰ ਨੂੰ ਹਾਮੀ ਭਰ ਦਿੱਤੀ ਹੈ। ਇਸ ਦੌਰਾਨ ਦੋਵੇਂ ਪਤੀ-ਪਤਨੀ ਆਪਣਾ ਸਮਾਂ ਬ੍ਰਿਟੇਨ ਤੇ ਕੈਨੇਡਾ 'ਚ ਗੁਜ਼ਾਰਣਗੇ।
- - - - - - - - - Advertisement - - - - - - - - -