ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਗੁਰੂਗ੍ਰਾਮ: ਕੋਰੋਨਾ ਕਾਲ ਵਿਚ ਬੰਦ ਹੋਣ ਕਾਰਨ ਕਈ ਵੱਡੀਆਂ ਕੰਪਨੀਆਂ ਨੇ ਲੋਕਾਂ ਨੂੰ ਬਰਖਾਸਤ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਕੁਝ ਲੋਕਾਂ ਨੇ ਫੈਸਲਾ ਲਿਆ ਹੈ ਕਿ ਉਹ ਹੁਣ ਨੌਕਰੀਆਂ ਨਹੀਂ ਕਰਨਗੇ, ਬਲਕਿ ਆਪਣਾ ਕਾਰੋਬਾਰ ਸ਼ੁਰੂ ਕਰਨਗੇ। ਅਜਿਹੀ ਹੀ ਸਫਲਤਾ ਦੀ ਕਹਾਣੀ ਹਰਿਆਣੇ ਦੀ ਬੇਟੀ ਇਲਾ ਦੀ ਵਾਇਰਲ ਹੋ ਰਹੀ ਹੈ, ਜਿਸ ਨੇ ਲਗਪਗ 40,000 ਰੁਪਏ ਮਹੀਨਾਵਾਰ ਤਨਖਾਹ ਲੈ ਕੇ ਨੌਕਰੀ ਛੱਡ ਦਿੱਤੀ ਅਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਅੱਜ ਉਹ ਆਪਣੇ ਘਰ ਲੱਖਾਂ ਰੁਪਏ ਕਮਾ ਰਹੀ ਹੈ।
ਆਓ ਜਾਣਦੇ ਹਾਂ ਉਸਦੀ ਕਾਮਯਾਬੀ ਬਾਰੇ...
ਦੱਸ ਦੇਈਏ ਕਿ ਗੁਰੂਗ੍ਰਾਮ ਵਿਚ ਰਹਿਣ ਵਾਲੀ ਇਲਾ ਨੇ ਆਪਣੇ ਘਰ ਤੋਂ ਬੇਕਰੀ ਦਾ ਕਾਰੋਬਾਰ ਸ਼ੁਰੂ ਕੀਤਾ। ਇਸ ਕੰਮ ਵਿੱਚ ਉਸਨੇ ਸਿਰਫ 5 ਹਜ਼ਾਰ ਰੁਪਏ ਖਰਚ ਕੀਤੇ। ਹੌਲੀ ਹੌਲੀ, ਉਸਦਾ ਕੰਮ ਚਲ ਗਿਆ ਅਤੇ ਉਸਨੇ ਹੋਮ ਡਿਲੀਵਰੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਹ ਇਸ ਕਾਰੋਬਾਰ ਤੋਂ ਇੱਕ ਦਿਨ ਵਿਚ ਤਕਰੀਬਨ 10 ਤੋਂ 12 ਹਜ਼ਾਰ ਰੁਪਏ ਕਮਾਉਂਦੀ ਹੈ। ਇਸ ਤਰ੍ਹਾਂ ਉਨ੍ਹਾਂ ਦੀ ਆਮਦਨ ਇੱਕ ਮਹੀਨੇ ਵਿਚ 3 ਤੋਂ 4 ਲੱਖ ਹੋ ਜਾਂਦੀ ਹੈ।
ਦ ਬੈਟਰ ਇੰਡੀਆ ਮੁਤਾਬਕ ਇਲਾ ਹੋਟਲ ਮੈਨੇਜਮੈਂਟ ਵਿੱਚ ਵੈਲਕਮ ਗਰੁੱਪ ਗ੍ਰੈਜੂਏਟ ਸਕੂਲ ਆਫ਼ ਹੋਟਲ ਐਡਮਨਿਸਟ੍ਰੇਸ਼ਨ ਤੋਂ ਗ੍ਰੈਜੂਏਟ ਹੋਈ ਹੈ। ਗ੍ਰੈਜੂਏਸ਼ਨ ਤੋਂ ਬਾਅਦ ਉਸਨੇ ਕਈ ਸਾਲ ਪ੍ਰਾਹੁਣਚਾਰੀ ਦੇ ਉਦਯੋਗ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਮਾਰਕੀਟਿੰਗ ਵਿਭਾਗ ਕੋਲਕਾਤਾ ਵਿੱਚ ਕੰਮ ਕਰਨ ਚਲੀ ਗਈ ਉਥੇ ਤਕਰੀਬਨ ਪੰਜ ਸਾਲ ਕੰਮ ਕੀਤਾ।
ਦੱਸ ਦਈਏ ਕਿ ਉਨ੍ਹਾਂ ਦਾ ਵਿਆਹ ਸਾਲ 2006 ਵਿਚ ਹੋਇਆ ਜਿਸ ਤੋਂ ਬਾਅਦ ਉਹ ਵਾਪਸ ਗੁਰੂਗ੍ਰਾਮ ਆ ਗਈ। ਇੱਕ ਦਿਨ ਉਸਨੂੰ ਆਪਣਾ ਕੰਮ ਕਰਨ ਦਾ ਵਿਚਾਰ ਆਇਆ। ਇਲਾ ਦਾ ਕਹਿਣਾ ਹੈ ਕਿ ਮੈਂ ਸੋਚਿਆ ਕਿ ਮੈਂ ਜੋ ਕੰਮ ਦੂਜਿਆਂ ਲਈ ਕਰ ਰਹੀ ਹਾਂ, ਕਿਉਂ ਨਾ ਮੈਂ ਆਪਣੇ ਲਈ ਕਰਾਂ। ਫਿਰ ਕੀ ਸੀ? ਉਸਨੇ 2007 ਵਿੱਚ ਘਰ ਤੋਂ ਇੱਕ ਬੇਕਰੀ ਦਾ ਕਾਰੋਬਾਰ ਸ਼ੁਰੂ ਕੀਤਾ।
ਉਹ ਆਪਣੀ ਬੇਕਰੀ ਵਿਚ ਕੇਕ, ਗਲੂਟਨ ਫ੍ਰੀ ਰੋਟੀ, ਕੂਕੀਜ਼, ਚੌਕਲੇਟ, ਮਿਠਾਈ ਜਿਹੇ ਬੇਕਰੀ ਉਤਪਾਦ ਬਣਾਉਂਦੀ ਹੈ। ਦਿੱਲੀ ਐਨਸੀਆਰ ਵਿੱਚ 40 ਤੋਂ ਵੱਧ ਖਾਣ ਪੀਣ ਦੀਆਂ ਚੀਜ਼ਾਂ ਦਾ ਨਿਰਮਾਣ ਕਰਦੀ ਹੈ ਅਤੇ ਇਨ੍ਹਾਂ ਦੀ ਹੋਮ ਡਿਲਿਵਰੀ ਕਰਦੀ ਹੈ।
ਇਲਾ ਆਪਣੀ ਬੇਕਰੀ ਦੀ ਦੁਕਾਨ ਐਨਸੀਆਰ 'ਚ ਹੋਣ ਵਾਲੇ ਮੇਲੇ ਜਾਂ ਸਮਾਰੋਹ ਵਿਚ ਆਪਣਾ ਸਟਾਲ ਲਗਾਉਂਦੀ ਹੈ, ਜਿਥੇ ਉਹ ਲੋਕਾਂ ਦਾ ਨੰਬਰ ਲੈਂਦੀ ਹੈ ਅਤੇ ਉਨ੍ਹਾਂ ਨੂੰ ਆਨਲਾਈਨ ਘਰ ਬੈਠੇ ਹੋਮ ਡਿਲੀਵਰੀ ਕਰਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin