ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਸਭ ਤੋਂ ਪ੍ਰਸਿੱਧ ਕਿਸਾਨ ਆਗੂ ਵਜੋਂ ਉੱਭਰੇ ਹਨ। ਅਜੋਕੇ ਸਮੇਂ ਵਿੱਚ ਉਹ ਕਿਸਾਨਾਂ ਵਿੱਚ ਆਪਣੀ ਵਧ ਰਹੀ ਪ੍ਰਸਿੱਧੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਛਾ ਰਹੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਟਿਕੈਤ ਨੂੰ ਭਵਿੱਖ ਦੇ ਕਿਸਾਨ ਨੇਤਾ ਵਜੋਂ ਵੇਖਣਾ ਵੀ ਸ਼ੁਰੂ ਕਰ ਦਿੱਤਾ ਹੈ।
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਵਿੱਟਰ 'ਤੇ ਉਨ੍ਹਾਂ ਦੇ ਲਗਭਗ 4,000 ਫੌਲੋਅਰਸ ਸੀ ਪਰ, ਕੁਝ ਦਿਨ ਪਹਿਲਾਂ, ਜਦੋਂ ਤੋਂ ਉਨ੍ਹਾਂ ਦੇ ਅਕਾਊਂਟ ਨੂੰ ਟਵਿੱਟਰ ਨੇ ਵੈਰੀਫਾਈ ਕੀਤਾ ਹੈ, ਉਨ੍ਹਾਂ ਦੇ ਫੌਲੋਅਰਸ ਦੀ ਗਿਣਤੀ ਵਧ ਕੇ 1.5 ਲੱਖ ਦੇ ਕਰੀਬ ਹੋ ਗਈ ਹੈ।
ਹੁਣ ਕੀ ਦਿਸ਼ਾ ਲਵੇਗਾ ਕਿਸਾਨ ਅੰਦੋਲਨ ? ਸੰਯੁਕਤ ਕਿਸਾਨ ਮੋਰਚਾ ਅੱਜ ਕਰੇਗਾ ਵੱਡਾ ਐਲਾਨ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਹੀ ਦਿਨਾਂ ਵਿੱਚ ਰਾਕੇਸ਼ ਟਿਕੈਤ ਦੀ ਪ੍ਰਸਿੱਧੀ ਇੰਨੀ ਵਧ ਗਈ ਹੈ ਕਿ ਉਨ੍ਹਾਂ ਦੀ ਇੱਕ ਫੇਸਬੁੱਕ ਪੋਸਟ ਘੱਟੋ-ਘੱਟ 3 ਕਰੋੜ ਲੋਕਾਂ ਤੱਕ ਪਹੁੰਚਦੀ ਹੈ।
ਟਿਕੈਤ ਪ੍ਰਤੀ ਜਨਤਾ ਦੇ ਪਿਆਰ ਨੂੰ ਵੇਖਦਿਆਂ, ਉਨ੍ਹਾਂ ਦੀ ਟੀਮ ਨੇ ਇੰਸਟਾਗ੍ਰਾਮ ਅਕਾਉਂਟ ਬਣਾਉਣ ਦਾ ਫੈਸਲਾ ਕੀਤਾ। ਕੁਝ ਦਿਨਾਂ 'ਚ ਹੀ ਰਾਕੇਸ਼ ਟਿਕੈਤ ਦੇ ਇੰਸਟਾਗ੍ਰਾਮ 'ਤੇ ਕਰੀਬ 45,000 ਫੌਲੋਅਰਸ ਹੋ ਚੁੱਕੇ ਹਨ।