ਖੰਨਾ: ਖੰਨਾ ਅਧੀਨ ਥਾਣਾ ਦੋਰਾਹਾ ‘ਚ ਪੈਂਦੇ ਪਿੰਡ ਕੱਦੋਂ ਦੇ ਸ਼ਰਾਬ ਠੇਕੇ ‘ਚ ਦੇਰ ਰਾਤ ਅਹਾਤੇ ‘ਤੇ ਕੰਮ ਕਰਨ ਵਾਲੇ 28 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਉਸ ਨੌਜਵਾਨ ਵੱਲੋਂ ਸ਼ਰਾਬ ਦੇਣ ਤੋਂ ਇਨਕਾਰ ਕਰਨ ਮਗਰੋਂ ਕੁਝ ਵਿਅਕਤੀਆਂ ਨੇ ਉਸ ਉਪਰ ਹਮਲਾ ਕਰ ਦਿੱਤਾ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਰਾਬ ਦੇ ਠੇਕੇ ‘ਤੇ ਕੰਮ ਕਰਨ ਵਾਲੇ ਰਜਿੰਦਰ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਕੁਝ ਅਣਪਛਾਤੇ ਵਿਅਕਤੀ ਠੇਕੇ ਤੋਂ ਸਰਾਬ ਲੈਣ ਆਏ ਸੀ ਪਰ ਸਰਕਾਰ ਦੇ ਹੁਕਮਾਂ ਮੁਤਾਬਤ 6 ਵਜੇ ਠੇਕੇ ਬੰਦ ਕਰ ਦਿੱਤੇ ਜਾਂਦੇ ਹਨ। ਇਸ ਕਾਰਨ ਠੇਕੇ ਦੇ ਕਰਿੰਦੇ ਵੱਲੋਂ ਸਰਾਬ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਸ਼ਰਾਬ ਲੈਣ ਆਏ ਵਿਅਕਤੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਠੇਕੇ ‘ਤੇ ਸ਼ਰਾਬ ਵੇਚਣ ਵਾਲਾ ਕਰਿੰਦਾ ਉੱਥੋਂ ਭੱਜ ਗਿਆ ਪਰ ਮੁਲਜ਼ਮਾਂ ਨੇ ਸ਼ਰਾਬ ਦੇ ਅਹਾਤੇ ‘ਤੇ ਕੰਮ ਕਰਨ ਵਾਲੇ ਬੱਬਲੂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਅਹਾਤੇ ਪਿੱਛ ਖੇਤਾਂ ‘ਚ ਸੁੱਟ ਦਿੱਤਾ।

ਮੌਕੇ ‘ਤੇ ਜਾਂਚ ਕਰ ਰਹੇ ਐਸਐਚਓ ਦੋਰਾਹਾ ਦਵਿੰਦਰ ਪਾਲ ਨੇ ਦੱਸਿਆ ਕਿ ਦੇਰ ਰਾਤ ਠੇਕੇ ‘ਤੇ ਸ਼ਰਾਬ ਦੇਣ ਤੋਂ ਇਨਕਾਰ ਕਰਨ ਕਰਕੇ ਕੁਝ ਲੋਕਾਂ ਨੇ ਗੁੱਸੇ ‘ਚ ਕਤਲ ਕਰ ਦਿੱਤਾ। ਇਸ ਦੀ ਜਾਂਚ ਕਰ ਕਾਰਵਾਈ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਮਲਾਵਰਾਂ ਵਿਚੋਂ ਕੁਝ ਦੀ ਪਛਾਣ ਹੋ ਗਈ ਹੈ ਤੇ ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤਾ ਗਈ ਹੈ। ਇਸ ਦੇ ਨਾਲ ਹੀ ਫਰਾਰ ਦੋਸ਼ੀਆਂ ਨੂੰ ਫੜਨ ਸਬੰਧੀ ਵੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904