Relationship Tips : ਰਿਲੇਸ਼ਨਸ਼ਿਪ 'ਚ ਲੋਕ ਇਕ-ਦੂਜੇ ਏਨੇ ਕਰੀਬ ਆ ਜਾਂਦੇ ਹਨ ਕਿ ਕਦੀ-ਕਦੀ ਸਹੀ ਗਲਤ ਦੇ ਫਰਕ ਨੂੰ ਵੀ ਭੁੱਲ ਜਾਂਦੇ ਹਨ। ਕਈ ਵਾਰ ਉਹ ਆਪਣੇ ਪਾਰਟਨਰ ਤੋਂ ਕਈ ਅਜਿਹੇ ਸਵਾਲ ਪੁੱਛ ਲੈਂਦੇ ਹਨ ਜਿਨ੍ਹਾਂ ਦੇ ਰਿਸ਼ਤੇ  'ਤੇ ਗਲਤ ਅਸਰ ਪੈਂਦਾ ਹੈ। ਖਾਸ ਤੌਰ 'ਤੇ ਕੁੜੀਆਂ ਦੀਆਂ ਕੁਝ ਗੱਲਾਂ ਨੂੰ ਲੈ ਕੇ ਬਹੁਤ ਸੈਂਸੇਟਿਵ ਹੁੰਦੀਆਂ। ਅਜਿਹੇ 'ਚ ਜੇਕਰ ਤੁਸੀਂ ਆਪਣੀ ਗਰਲਫ੍ਰੈਂਡ ਤੋਂ ਕੋਈ ਗੱਲ ਪੁੱਛ ਰਹੇ ਹੋ ਤਾਂ ਤੁਹਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਤੇ ਆਉਣ-ਜਾਣ 'ਚ ਤੁਸੀਂ ਉਨ੍ਹਾਂ ਨੂੰ ਨਾਰਾਜ਼ ਨਾ ਕਰ ਦਿਓ। ਆਓ ਜਾਣਦੇ ਹਾਂ ਕੀ ਹਨ ਉਹ ਗੱਲਾਂ ਤੋਂ ਤੁਹਾਨੂੰ ਕਦੀ ਆਪਣੀ ਗਰਲਫ੍ਰੈਂਡ ਤੋਂ ਨਹੀਂ ਪੁੱਛਣੀਆਂ ਚਾਹੀਦੀਆਂ।



ਪੁਰਾਣੇ ਰਿਲੇਸ਼ਨਸ਼ਿਪ ਦੀ ਜਾਣਕਾਰੀ ਲੈਣਾ- ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਪੁਰਾਣੇ ਰਿਲੇਸ਼ਨਸ਼ਿਪ 'ਚ ਰਹਿ ਚੁੱਕੇ ਹਨ ਪਰ ਜੇਕਰ ਹੁਣ ਤੁਹਾਡੀ ਗਰਲਫ੍ਰੈਂਡ ਤੁਹਾਡੇ ਨਾਲ ਹੈ ਤਾਂ ਤੁਹਾਨੂੰ ਉਨ੍ਹਾਂ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਕਦੀ ਵੀ ਗਲਤੀ ਨਾਲ ਆਪਣੀ ਗਰਲਫ੍ਰੈਂਡ ਤੋਂ ਉਸ ਦੇ ਪੁਰਾਣੇ ਰਿਸ਼ਤੇ ਬਾਰੇ ਨਹੀਂ ਪੁੱਛਣਾ ਚਾਹੀਦਾ। 

ਦੋਸਤਾਂ ਬਾਰੇ ਪੁੱਛਗਿੱਛ - ਹਰ ਕਿਸੇ ਦੀ ਜ਼ਿੰਦਗੀ 'ਚ ਕੁਝ ਖਾਸ ਦੋਸਤ ਹੁੰਦੇ ਹਨ। ਜਿਨ੍ਹਾਂ 'ਚ ਲੜਕੇ-ਲੜਕੀਆਂ ਦੋਵੇਂ ਹੁੰਦੇ ਹਨ। ਠੀਕ ਇਸ ਤਰ੍ਹਾਂ ਹੀ ਤੁਹਾਡੀ ਗਰਲਫ੍ਰੈਂਡ ਦੇ ਵੀ ਕਈ ਦੋਸਤ ਹੋ ਸਕਦੇ ਹਨ। ਜਿਨ੍ਹਾਂ 'ਚ ਲੜਕੀਆਂ ਤੇ ਲੜਕੇ ਦੋਵੇਂ ਸ਼ਾਮਲ ਹੋਣਗੇ। ਪਰ ਜੇਕਰ ਤੁਸੀਂ ਆਪਣੀ ਗਰਲਫ੍ਰੈਂਡ ਨਾਲ ਅਕਸਰ ਉਨ੍ਹਾਂ ਦੇ ਦੋਸਤਾਂ ਦੀ ਡਿਟੇਲ ਲੈਂਦੇ ਹਨ ਜੋ ਗਲਤ ਆਦਤ ਹੈ। ਇਸ ਤੋਂ ਹਮੇਸ਼ਾ ਬਚ ਰਹਿਣਾ ਚਾਹੀਦਾ ਹੈ। 

ਸੈਲਰੀ ਦੀ ਜਾਣਕਾਰੀ- ਜੇਕਰ ਤੁਸੀਂ ਰਿਲੇਸ਼ਨਸ਼ਿਪ 'ਚ ਹੋ ਤਾਂ ਤੁਹਾਨੂੰ ਆਪਣੀ ਗਰਲਫ੍ਰੈਂਡ ਤੋਂ ਉਸ ਦੀ ਪਰਸਨਲ ਇਨਕਮ ਬਾਰੇ ਕਦੀ ਨਹੀਂ ਪੁੱਛਣਾ ਚਾਹੀਦਾ ਹੈ। ਸੈਲਰੀ ਕਿੰਨੀ ਹੈ ਜਾਂ ਫਿਰ ਘਰ ਤੋਂ ਕਿੰਨੀ ਪਾਕੇਟ ਮਨੀ ਮਿਲਦੀ ਹੈ। ਕਿੰਨੀ ਸੇਵਿੰਗ ਹੁੰਦੀ ਹੈ ਜਾਂ ਫਿਰ ਬੈਂਕ ਅਕਾਊਂਟ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਨਾ ਲੈਣ ਦੀ ਕੋਸ਼ਿਸ਼ ਕਰੋ। ਹੋ ਸਕਦਾ ਹੈ ਤੁਹਾਡੀ ਇਸ ਆਦਤ ਦੀ ਵਜ੍ਹਾ ਨਾਲ ਉਹ ਤੁਹਾਡੇ ਤੋਂ ਦੂਰੀ ਬਣਾ ਲਵੇ।