ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਦੇ ਕਹਿਰ ‘ਚ ਲੌਕਡਾਊਨ (Lockdown) ਦੇ ਵਿਚਕਾਰ ਹਰਿਆਣਾ ਸਰਕਾਰ (Haryana Government) ਨੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਹੈ। ਹਰਿਆਣਾ ਸਰਕਾਰ ਨੇ 15 ਮਈ ਤੋਂ ਸੂਬੇ ‘ਚ ਰੋਡਵੇਜ਼ ਬੱਸਾਂ (Roadways buses) ਚਲਾਉਣ ਦਾ ਫੈਸਲਾ ਕੀਤਾ ਹੈ ਪਰ ਇਹ ਬੱਸਾਂ ਨਿਰਧਾਰਤ ਰੂਟਾਂ ‘ਤੇ ਹੀ ਚੱਲਣਗੀਆਂ। ਦੱਸ ਦਈਏ ਕਿ ਬੱਸਾਂ ਹਰਿਆਣਾ ਤੋਂ ਬਾਹਰ ਤੇ ਕੋਰੋਨਾਵਾਇਰਸ ਨਾਲ ਜ਼ਿਆਦਾ ਪ੍ਰਭਾਵਿਤ ਇਲਾਕਿਆਂ ‘ਚ ਸ਼ੁਰੂ ਨਹੀਂ ਹੋਣਗੀਆਂ। ਆਵਾਜਾਈ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਆਨਲਾਈਨ ਪੋਰਟਲ www.hartrans.gov.in ਰਾਹੀਂ ਬੁਕਿੰਗ ਕਰ ਸਕਦੇ ਹਨ। ਇਸ ਦੇ ਇਲਾਵਾ ਮਾਰਗਾਂ ਦਾ ਵੇਰਵਾ ਅਤੇ ਕਿਰਾਏ ਨਾਲ ਸਬੰਧਿਤ ਜਾਣਕਾਰੀ ਵੀ ਵੈੱਬਸਾਈਟ ‘ਤੇ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਚੋਂ ਲੰਘਣ ਵਾਲੀ ਬੱਸਾਂ ਬਾਈਪਾਸ ਜਾਂ ਫਲਾਈਓਵਰ ਤੋਂ ਲੰਘਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਿਰਫ ਕੰਨਫਰਮ ਬੁਕਿੰਗ ਵਾਲੇ ਯਾਤਰੀਆਂ ਨੂੰ ਹੀ ਬੱਸ ਅੱਡਿਆਂ ‘ਚ ਦਾਖਲ ਹੋਣ ਦੀ ਪ੍ਰਮਿਸ਼ਨ ਹੋਵੇਗੀ। ਹਰ ਬੱਸ ‘ਚ ਸੋਸ਼ਲ ਡਿਸਟੈਂਸ਼ਿੰਗ ਦਾ ਪਾਲਣ ਕਰਦੇ ਹੋਏ ਸਿਰਫ 30 ਯਾਤਰੀਆਂ ਨੂੰ ਹੀ ਬਿਠਾਇਆ ਜਾਵੇਗਾ। ਇਸ ਦੇ ਨਾਲ ਹੀ ਨਿਰਧਾਰਿਤ ਬੱਸ ਅੱਡਿਆਂ ‘ਚ ਦਾਖਲ ਹੋਣ ਤੋਂ ਪਹਿਲਾਂ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਹਰ ਯਾਤਰੀ ਦੇ ਲਈ ਮਾਸਕ ਪਹਿਨਣਾ ਜਰੂਰੀ ਹੋਵੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਇਹ ਸੇਵਾਵਾਂ ਕੰਟੇਨਮੈਂਟ ਜ਼ੋਨ ‘ਚ ਬੰਦ ਰਹਿਣਗੀਆਂ। ਪੰਚਕੂਲਾ, ਅੰਬਾਲਾ, ਮਹਿੰਦਰਗੜ੍ਹ ਅਤੇ ਕਰਨਾਲ ਸਣੇ ਕੁਝ ਜ਼ਿਲ੍ਹਿਆਂ ਵਿੱਚ ਹਰ ਰੋਜ਼ ਦੋ ਤੋਂ ਚਾਰ ਬੱਸਾਂ ਚਲਾਈਆਂ ਜਾਣਗੀਆਂ। ROUTE MAP: Ambala Cantt-Karnal Ambala Cantt-Panchkula Bhiwani-Panchkula Hisar-Panchkula Kaithal-Ambala Cantt Karnal-Ambala Cantt Narnaul-Panchkula Narnaul-Rewari Panchkula-Karnal Panchkula-Rohtak Panchkula-Narnaul Rewari-Panchkula Rewari-Narnaul Rohtak- Ambala Cantt Rohtak-Panchkula Sirsa-Panchkula ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904