ਬਠਿੰਡਾ: ਗੋਣੀਆਨਾ ਮੰਡੀ ਬੱਸ ਅੱਡੇ ਨਜ਼ਦੀਕ ਅਣਪਛਾਤੇ ਦੋ ਨੌਜਵਾਨਾਂ ਵੱਲੋਂ ਫਾਇਨੈਂਸ ਕੰਪਨੀ ਦੇ ਮੁਲਾਜ਼ਮ ਕੋਲੋ ਲੁੱਟ ਦਾ ਮਾਮਲਾ ਸਾਮ੍ਹਣੇ ਆਇਆ ਹੈ। ਜਾਣਕਾਰੀ ਮੁਤਾਬਕ ਆਰੋਪੀ ਅਰਬਣ ਫਾਇਨੈਂਸ ਕੰਪਨੀ ਦੇ ਮੁਲਾਜ਼ਮ ਕੋਲੋ ਨਗਦੀ ਵਾਲਾ ਬੈਗ ਖੋਹ ਫਰਾਰ ਹੋ ਗਏ। ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਕੈਮਰੇ ਵਿੱਚ ਕੈਦ ਹੋ ਗਏ ਹਨ। ਮੌਕੇ 'ਤੇ ਡੀਐਸਪੀ ਭੁੱਚੋ ਪਹੁੰਚੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।