Russia-Ukraine War Live Update: ਰੂਸ ਨੇ ਯੂਕਰੇਨ ਵਿੱਚ ਮਚਾਈ ਤਬਾਹੀ, ਰੂਸ ਨਾਲ ਗੱਲਬਾਤ ਲਈ ਤਿਆਰ ਹੋਇਆ ਯੂਕਰੇਨ 

Ukriane- Russia Conflict Live Update: ਲੜਾਈ ਵਿੱਚ ਹੁਣ ਤੱਕ 137 ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਯੂਕਰੇਨ ਦੀ ਫੌਜ ਨੇ ਕਈ ਰੂਸੀ ਜਹਾਜ਼ਾਂ ਨੂੰ ਵੀ ਤਬਾਹ ਕਰ ਦਿੱਤਾ ਹੈ।

ਏਬੀਪੀ ਸਾਂਝਾ Last Updated: 25 Feb 2022 06:25 PM
ਯੂਰਪੀ ਸੰਘ ਦਾ ਪੁਤਿਨ ਖਿਲਾਫ ਵੱਡਾ ਫੈਸਲਾ

ਯੂਰਪੀ ਸੰਘ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਿਲਾਫ ਵੱਡਾ ਐਕਸ਼ਨ ਲਿਆ ਹੈ। ਯੂਰਪੀ ਸੰਘ ਨੇ ਪੁਤਿਨ ਦੀ ਯੂਰਪ ਵਿੱਚ ਜਾਇਦਾਦ ਨੂੰ ਜ਼ਬਤ ਕਰਨ ਦਾ ਫੈਸਲਾ ਕੀਤਾ ਹੈ। ਯੂਰਪੀ ਸੰਘ ਯੂਕਰੇਨ 'ਤੇ ਰੂਸ ਦੀ ਕਾਰਵਾਈ ਦਾ ਵਿਰੋਧ ਕਰ ਰਿਹਾ ਹੈ। ਪੁਤਿਨ ਦੀ ਜਾਇਦਾਦ ਨੂੰ ਜ਼ਬਤ ਕਰਨ ਲਈ ਸਮਝੌਤਾ ਹੋਇਆ ਹੈ।

ਯੂਕਰੇਨ ਨੇ ਕੀਤਾ ਵੱਡਾ ਦਾਅਵਾ

ਨਿਊਜ਼ ਏਜੰਸੀ ਰਾਇਟਰਜ਼ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਨੇ 1 ਹਜ਼ਾਰ ਤੋਂ ਵੱਧ ਰੂਸੀ ਸੈਨਿਕਾਂ ਨੂੰ ਮਾਰ ਗਿਰਾਇਆ ਹੈ।

ਪੁਤਿਨ ਵਫ਼ਦ ਯੂਕਰੇਨ ਭੇਜਣ ਲਈ ਤਿਆਰ

ਜਾਣਕਾਰੀ ਸਾਹਮਣੇ ਆਈ ਹੈ ਕਿ ਰੂਸ ਰਾਸ਼ਟਰਪਤੀ ਆਪਣਾ ਵਫਦ ਯੁਕਰੇਨ ਭੇਜਣ ਲਈ ਤਿਆਰ ਹੋ ਗਏ ਹਨ। 

Ukraine-Russia War: ਰੂਸ ਨਾਲ ਗੱਲਬਾਤ ਲਈ ਤਿਆਰ ਹੋਇਆ ਯੂਕਰੇਨ

ਯੂਕਰੇਨ : ਯੂਕਰੇਨ ਤੋਂ ਇਸ ਵੇਲੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਯੂਕਰੇਨ ਰੂਸ ਨਾਲ ਗੱਲਬਾਤ ਲਈ ਤਿਆਰ ਹੋ ਗਿਆ ਹੈ।  ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ  ਰੂਸ ਦੇ ਰਾਸ਼ਟਰਪਤੀ ਨੂੰ ਗੱਲਬਾਤ ਲਈ ਪ੍ਰਸਤਾਵ ਭੇਜਿਆ ਹੈ। 





 


Ukraine-Russia Conflict : ਹੁਣ ਰੂਸ ਦੀ ਬਜਾਏ ਪੈਰਿਸ 'ਚ ਹੋਵੇਗਾ ਚੈਂਪੀਅਨਜ਼ ਲੀਗ ਫਾਈਨਲ

ਯੂਈਐਫਏ (UEfA )ਨੇ ਯੂਕਰੇਨ ਵਿੱਚ ਚੱਲ ਰਹੀ ਜੰਗ ਕਾਰਨ 2022 ਚੈਂਪੀਅਨਜ਼ ਲੀਗ ਫਾਈਨਲ ਨੂੰ ਸੇਂਟ ਪੀਟਰਸਬਰਗ, ਰੂਸ ਤੋਂ ਬਦਲਣ ਦਾ ਫੈਸਲਾ ਕੀਤਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ  ਯੂਕਰੇਨ ਵਿੱਚ ਫੌਜੀ ਕਾਰਵਾਈ ਦੀ ਘੋਸ਼ਣਾ ਦੇ ਇੱਕ ਦਿਨ ਬਾਅਦ ਇਹ ਫੈਸਲਾ ਸਾਹਮਣੇ ਆਇਆ ਹੈ।ਚੈਂਪੀਅਨਜ਼ ਲੀਗ ਦਾ ਫਾਈਨਲ ਹੁਣ ਪੈਰਿਸ ਵਿੱਚ ਹੋਵੇਗਾ। ਪਹਿਲਾ ਇਹ ਫਾਈਨਲ 28 ਮਈ ਨੂੰ ਸੇਂਟ ਪੀਟਰਸਬਰਗ ਦੇ ਗਜ਼ਪ੍ਰੋਮ ਏਰੀਨਾ 'ਚ ਹੋਣਾ ਸੀ।

ਅਸੀਂ ਆਪਣੇ ਦਮ 'ਤੇ ਕਰ ਰਹੇ ਆਪਣਾ ਬਚਾਅ- ਯੁਕਰੇਨ ਰਾਸ਼ਟਰਪਤੀ

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਆਪਣੇ ਦਮ 'ਤੇ ਆਪਣਾ ਬਚਾਅ ਕਰ ਰਿਹਾ ਹੈ। ਰੂਸੀ ਨਿਊਜ਼ ਏਜੰਸੀ TASS ਦੀ ਰਿਪੋਰਟ 'ਚ ਕਿਹਾ ਗਿਆ ਹੈ, "ਅਸੀਂ ਇਕੱਲੇ ਆਪਣੇ ਦੇਸ਼ ਦੀ ਰੱਖਿਆ ਕਰ ਰਹੇ ਹਾਂ। ਸਾਡੇ ਨਾਲ ਲੜਨ ਲਈ ਕੌਣ ਤਿਆਰ ਹੈ? ਮੈਂ ਕਿਸੇ ਨੂੰ ਨਹੀਂ ਦੇਖਦਾ, "ਉਹਨਾਂ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਪੋਸਟ ਕੀਤੇ ਰਾਸ਼ਟਰ ਨੂੰ ਇੱਕ ਵੀਡੀਓ ਸੰਬੋਧਨ ਵਿੱਚ ਕਿਹਾ।


 

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਵੀ ਲਿਖਿਆ ਪੱਤਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਸ ਸਬੰਧੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਵੀ ਲਿਖਿਆ ਹੈ। ਚਰਨਜੀਤ ਸਿੰਘ ਚੰਨੀ ਨੇ ਆਪਣੇ ਪੱਤਰ ਵਿੱਚ ਲਿਖਿਆ, “ਪੰਜਾਬ ਸਰਕਾਰ ਭਾਰਤੀ ਮੂਲ ਦੇ ਵਿਦਿਆਰਥੀਆਂ ਤੇ ਉੱਥੇ ਮੌਜੂਦ ਹੋਰਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਅਸੀਂ ਉਨ੍ਹਾਂ ਦੀ ਵਾਪਸੀ ਲਈ ਕੇਂਦਰ ਸਰਕਾਰ ਦੇ ਦਖਲ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਿਖੀ ਚਿੱਠੀ

ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਉੱਥੇ ਫਸੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਮੁੱਦਾ ਗਰਮਾ ਗਿਆ ਹੈ। ਪੰਜਾਬ ਦੇ ਹਜ਼ਾਰਾਂ ਵਿਦਿਆਰਥੀ ਯੂਕਰੇਨ (Ukraine) ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਵਿਦੇਸ਼ ਮੰਤਰਾਲੇ ਨੂੰ ਉੱਥੇ ਫਸੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਜੰਗ ਕਾਰਨ ਵਿਗੜ ਰਹੇ ਹਾਲਾਤਾਂ ਤੋਂ ਪ੍ਰੇਸ਼ਾਨ

ਯੂਕਰੇਨ ਦੇ ਸ਼ਹਿਰ ਖਾਰੀਵ ਸਥਿਤ ਖਾਰੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਮੈਡੀਸਨ ਦੀ ਪੜ੍ਹਾਈ ਕਰ ਰਹੀਆਂ ਮਾਨਸਾ ਦੇ ਵੱਖ-ਵੱਖ ਪਿੰਡਾਂ (ਭੀਖੀ, ਮਾਨਸਾ, ਖੜਕ ਸਿੰਘ ਵਾਲਾ ਤੇ ਰੱਲਾ) ਦੀਆਂ ਲੜਕੀਆਂ ਓਥੇ ਜੰਗ ਕਾਰਨ ਵਿਗੜ ਰਹੇ ਹਾਲਾਤਾਂ ਤੋਂ ਪ੍ਰੇਸ਼ਾਨ ਹਨ। ਮਨਜਿੰਦਰ ਕੌਰ ਪੁੱਤਰੀ ਗੁਰਤੇਜ ਸਿੰਘ ਵਾਸੀ ਮਾਨਸਾ, ਅੰਸ਼ਿਕਾ ਪੁੱਤਰੀ ਭੀਖੀ ਕਸਬਾ ਬਲਵਿੰਦਰ ਸ਼ਰਮਾ, ਜਸ਼ਪ੍ਰੀਤ ਕੌਰ ਪੁੱਤਰੀ ਗੁਰਤੇਜ ਸਿੰਘ ਪਿੰਡ ਖੜਕ ਸਿੰਘ ਵਾਲਾ, ਮੀਨੂੰ ਕੌਰ ਪੁੱਤਰੀ ਸਰਬਜੀਤ ਸਿੰਘ ਵਾਸੀ ਪਿੰਡ ਰੱਲਾ ਅਤੇ ਸੁਖਪ੍ਰੀਤ ਕੌਰ ਪੁੱਤਰੀ ਨਿਰਮਲ ਸਿੰਘ ਯੂਕਰੇਨ ਵਿੱਚ ਫਸੀਆਂ ਹੋਈਆਂ ਹਨ।

ਮਾਨਸਾ ਜ਼ਿਲ੍ਹੇ ਦੀਆਂ ਪੰਜ ਕੁੜੀਆਂ ਯੂਕਰੇਨ 'ਚ ਫਸੀਆਂ

ਰੂਸ ਤੇ ਯੂਕਰੇਨ ਵਿਚਾਲੇ ਲਗਾਤਾਰ ਵਧ ਰਹੇ ਤਣਾਅ ਕਾਰਨ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ (ਭੀਖੀ, ਮਾਨਸਾ, ਖੜਕ ਸਿੰਘ ਵਾਲਾ ਅਤੇ ਰੱਲਾ) ਦੀਆਂ ਪੰਜ ਨੌਜਵਾਨ ਲੜਕੀਆਂ ਫਸ ਗਈਆਂ ਹਨ ਜਿਨ੍ਹਾਂ ਦੇ ਮਾਪੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ, ਜਦਕਿ ਯੂਕਰੇਨ 'ਚ ਬੈਠੀਆਂ ਲੜਕੀਆਂ ਨੇ ਫੋਨ 'ਤੇ ਦੱਸਿਆ ਕਿ ਅਸੀਂ ਡਰ ਕਾਰਨ ਬੰਕਰਾਂ 'ਚ ਭੁੱਖੇ-ਪਿਆਸੇ ਬੈਠੇ ਹਾਂ।

ਲਗਾਤਾਰ ਬੰਬਾਰੀ, ਹਵਾਈ ਅੱਡੇ ਵੀ ਤਬਾਹ

ਉਨ੍ਹਾਂ ਦੱਸਿਆ ਕਿ ਉਨ੍ਹਾਂ ਉਪਰ ਲਗਾਤਾਰ ਬੰਬਾਰੀ ਹੋ ਰਹੀ ਹੈ ਤੇ ਰੂਸ ਵੱਲੋਂ ਹਵਾਈ ਅੱਡੇ ਵੀ ਤਬਾਹ ਕਰ ਦਿੱਤੇ ਗਏ ਹਨ। ਉੱਥੇ ਹੀ ਵਾਸੂਦੇਵ ਦੇ ਮਾਪੇ ਭਾਰਤ ਸਰਕਾਰ ਦੀ ਮਾਮਲੇ ਵਿੱਚ ਤੁਰੰਤ ਕੋਈ ‌ਪਹਿਲ ਨਾ ਕਰਨ ਤੇ ਖਾਸੇ ਨਾਰਾਜ਼ ਨਜ਼ਰ ਆ ਰਹੇ ਹਨ। ਗੁਰਦਾਸਪੁਰ ਦੇ ਨੌਜਵਾਨ ਵਾਸੂ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਲਦ ਭਾਰਤ ਲਿਆਂਦਾ ਜਾਵੇ।

ਪੰਜਾਬੀ ਵਿਦਿਆਰਥੀ ਨੇ ਦੱਸੀ ਹਕੀਕਤ

ਯੂਕਰੇਨ ਵਿੱਚ ਪੜ੍ਹਾਈ ਲਈ ਗਏ ਗੁਰਦਾਸਪੁਰ ਦੇ ਵਾਸੂਦੇਵ ਸ਼ਰਮਾ ਨੇ ਲਾਈਵ ਹੋ ਕੇ ਉੱਥੋਂ ਦੀ ਤਾਜਾ ਸਥਿਤੀ ਬਾਰੇ ਜਾਣੂ ਕਰਵਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਬੰਕਰਾਂ ਵਿੱਚ ਇਕੱਠੇ ਹੋ ਰਹੇ ਹਨ ਪਰ ਅਜੇ ਤੱਕ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਲਈ ਕੋਈ ਸਹਾਇਤਾ ਨਹੀਂ ਭੇਜੀ ਗਈ। ਉਹ ਭੁੱਖੇ-ਭਾਣੇ ਦਿਨ ਗੁਜ਼ਾਰ ਰਹੇ ਹਨ ਤੇ ਇਸ ਉਡੀਕ ਵਿੱਚ ਹਨ ਕਿ ਕਦੋਂ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਗੁਰਦਾਸਪੁਰ ਦੀ ਕੁੜੀ ਨੇ ਮੰਗੀ ਸੰਨੀ ਦਿਓਲ ਤੋਂ ਮਦਦ

ਯੂਕਰੇਨ ਤੇ ਰੂਸ ਵਿਚਕਾਰ ਚੱਲ ਰਹੀ ਜੰਗ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਦੂਜੇ ਪਾਸੇ ਯੂਕਰੇਨ ਵਿੱਚ ਫਸੇ ਭਾਰਤ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਯੂਕਰੇਨ ਵਿੱਚੋਂ ਕੱਢਿਆ ਜਾਵੇ। ਗੁਰਦਾਸਪੁਰ ਦੀ ਲੜਕੀ ਦਿਵਿਆ ਨੇ ਅੱਜ ਭਾਰਤ ਪਹੁੰਚਣਾ ਸੀ ਪਰ ਜਦ ਉਹ ਯੂਕਰੇਨ ਤੋਂ ਕੀਵ ਪਹੁੰਚੀ ਤਾਂ ਇਕਦਮ ਬੰਬਾਰੀ ਹੋਈ ਤੇ ਹਵਾਈ ਅੱਡੇ ਤਬਾਹ ਹੋਣ ਨਾਲ ਉਹ ਉਥੇ ਫਸ ਗਈ। ਪਰਿਵਾਰ ਨੇ ਸੰਸਦ ਮੈਂਬਰ ਸੰਨੀ ਦਿਓਲ ਦੀ ਮਦਦ ਨਾਲ ਆਪਣੀ ਲੜਕੀ ਨੂੰ ਭਾਰਤੀ ਅੰਬੈਸੀ ਰਾਹੀਂ ਨੇੜੇ ਦੇ ਕਾਲਜ ਵਿੱਚ ਬਣਾਏ ਸ਼ੈਲਟਰ ਹੋਮ ਵਿੱਚ ਭੇਜ ਦਿੱਤਾ ਹੈ ਜਿੱਥੋਂ ਉਸ ਨੇ ਵੀਡੀਓ ਕਾਲ ਰਾਹੀਂ ਸਾਰੀ ਸਥਿਤੀ ਦੱਸੀ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਜਲਦ ਤੋਂ ਜਲਦ ਕੱਢਿਆ ਜਾਵੇ।

ਯੂਕਰੇਨ ਦੇ 83 ਫੌਜੀ ਟਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਾ

ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ ਦੂਜਾ ਦਿਨ ਹੈ। ਮਿਜ਼ਾਈਲ ਤੇ ਬੰਬ ਧਮਾਕਿਆਂ ਵਿੱਚ ਹੁਣ ਤੱਕ ਯੂਕਰੇਨ ਦੇ 137 ਲੋਕ ਮਾਰੇ ਜਾ ਚੁੱਕੇ ਹਨ। ਰੂਸ ਦੇ ਕਈ ਜਹਾਜ਼ ਵੀ ਤਬਾਹ ਹੋ ਗਏ ਹਨ। ਯੁੱਧ ਦੌਰਾਨ ਯੂਕਰੇਨ ਨੇ ਦਾਅਵਾ ਕੀਤਾ ਕਿ ਉਸ ਨੇ 800 ਰੂਸੀ ਸੈਨਿਕ, 7 ਹਵਾਈ ਜਹਾਜ਼, 6 ਹੈਲੀਕਾਪਟਰ ਤੇ 130 ਬਖਤਰਬੰਦ ਵਾਹਨਾਂ ਨੂੰ ਤਬਾਹ ਕਰ ਦਿੱਤਾ। ਦੂਜੇ ਪਾਸੇ ਰੂਸ ਵੀ ਯੂਕਰੇਨ ਦੇ 83 ਫੌਜੀ ਟਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਾ ਕਰ ਰਿਹਾ ਹੈ।

ਭਗਵੰਤ ਮਾਨ ਵੱਲੋਂ ਵ੍ਹਟਸਐਪ ਨੰਬਰ ਜਾਰੀ 

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੇ ਵੀ ਆਪਣੇ ਨਾਗਰਿਕਾਂ ਲਈ ਚਿੰਤਾ ਜ਼ਾਹਰ ਕੀਤੀ ਹੈ ਤੇ ਯੂਕਰੇਨ ਵਿਚ ਫਸੇ ਪੰਜਾਬੀਆਂ ਦੀ ਮਦਦ ਲਈ ਵ੍ਹਟਸਐਪ ਨੰਬਰ ਜਾਰੀ ਕੀਤਾ ਹੈ। ਮਾਨ ਨੇ ਯੂਕਰੇਨ ‘ਚ ਫਸੇ ਪੰਜਾਬੀਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਮਦਦ ਲਈ ਵ੍ਹਟਸਐਪ ਨੰਬਰ 98778-47778 ‘ਤੇ ਸੰਪਰਕ ਕੀਤਾ ਜਾਵੇ। ਇਹ ਨੰਬਰ 24 ਘੰਟੇ ਮਦਦ ਲਈ ਹਨ। 

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਮੈਂ ਰਾਜਧਾਨੀ ਵਿੱਚ ਰਹਾਂਗਾ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕੀਵ ਵਿੱਚ ਰਹਿਣ ਲਈ ਦ੍ਰਿੜ ਹਨ। ਜ਼ੇਲੇਨਸਕੀ ਨੇ ਵੀਡੀਓ ਸੰਦੇਸ਼ ਵਿੱਚ ਚੇਤਾਵਨੀ ਦਿੱਤੀ, ‘(ਦੁਸ਼ਮਨ) ਨੇ ਮੈਨੂੰ ਨੰਬਰ ਇੱਕ ਨਿਸ਼ਾਨੇ ਵਜੋਂ ਰੱਖਿਆ ਹੋਇਆ ਹੈ ਤੇ ਮੇਰਾ ਪਰਿਵਾਰ ਦੋ ਨੰਬਰ ’ਤੇ ਹੈ। ਉਹ ਰਾਜ ਦੇ ਮੁਖੀ ਨੂੰ ਖਤਮ ਕਰਕੇ ਯੂਕਰੇਨ ਨੂੰ ਸਿਆਸੀ ਤੌਰ 'ਤੇ ਤਬਾਹ ਕਰਨਾ ਚਾਹੁੰਦੇ ਹਨ। ਮੈਂ ਰਾਜਧਾਨੀ ਵਿੱਚ ਰਹਾਂਗਾ। ਮੇਰਾ ਪਰਿਵਾਰ ਵੀ ਯੂਕਰੇਨ ਵਿੱਚ ਹੈ।’

400 ਭਾਰਤੀ ਵਿਦਿਆਰਥੀਆਂ ਨੇ ਤਹਿਖਾਨੇ ਵਿੱਚ ਸ਼ਰਨ ਲਈ

ਯੂਕਰੇਨ ਵਿੱਚ ਰੂਸ ਦੀ ਸਰਹੱਦ ਨਾਲ ਲੱਗਦੇ ਸੂਮੀ ਸ਼ਹਿਰ ’ਤੇ ਰੂਸੀ ਫ਼ੌਜਾਂ ਵੱਲੋਂ ਕਬਜ਼ਾ ਕਰਨ ਮਗਰੋਂ ਘੱਟੋ-ਘੱਟ 400 ਭਾਰਤੀ ਵਿਦਿਆਰਥੀਆਂ ਨੇ ਤਹਿਖਾਨੇ ਵਿੱਚ ਸ਼ਰਨ ਲਈ ਹੈ ਅਤੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਕੱਢਣ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੂਮੀ ਸਟੇਟ ਮੈਡੀਕਲ ਕਾਲਜ ਦੇ ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਸੁਰੱਖਿਆ ਬਾਰੇ ਚਿੰਤਤ ਸਨ ਕਿਉਂਕਿ ਬਾਹਰ ਗੋਲੀਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ।

ਹੈਲਪਲਾਈਨ ਨੰਬਰ 0181-2224417 ਜਾਰੀ

ਯੂਕਰੇਨ ਵਿੱਚ ਫਸੇ ਜਲੰਧਰ ਦੇ ਵਿਦਿਆਰਥੀਆਂ ਸਬੰਧੀ ਜਾਣਕਾਰੀ ਇਕੱਤਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਹੈਲਪਲਾਈਨ ਨੰਬਰ 0181-2224417 ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਹ ਸੂਚਨਾ ਜਦੋਂ ਵੀ ਮੰਗੀ ਜਾਵੇਗੀ, ਸਬੰਧਤ ਅਥਾਰਟੀ ਨਾਲ ਸਾਂਝੀ ਕਰਨ ਲਈ ਤਿਆਰ ਰੱਖੀ ਜਾਵੇਗੀ।

ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚੀ ਰੂਸੀ ਫੌਜੀ 

ਰੂਸੀ ਫੌਜੀ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਰੋਕਣ ਲਈ ਤੈਤਰੀਵ ਨਦੀ 'ਤੇ ਬਣੇ ਪੁਲ ਨੂੰ ਉਡਾ ਦਿੱਤਾ ਗਿਆ ਹੈ। ਯੂਕਰੇਨ ਦੀ ਫੌਜ ਨੇ ਰੂਸੀ ਟੈਂਕਾਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਹੈ। ਇਸ ਦੇ ਨਾਲ ਹੀ ਰੂਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਦੇ ਸੈਨਿਕਾਂ ਨੇ ਰੂਸ ਦੇ 2 ਟੈਂਕਾਂ ਨੂੰ ਵੀ ਤਬਾਹ ਕਰ ਦਿੱਤਾ ਹੈ।

ਤਾਲਿਬਾਨ ਨੇ ਸੰਜਮ ਵਰਤਣ ਲਈ ਕਿਹਾ

ਤਾਲਿਬਾਨ ਨੇ ਯੂਕਰੇਨ ਸੰਕਟ 'ਤੇ ਬਿਆਨ ਜਾਰੀ ਕਰਕੇ ਦੋਵਾਂ ਧਿਰਾਂ ਨੂੰ ਸੰਜਮ ਵਰਤਣ ਲਈ ਕਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਦੇ ਮੱਦੇਨਜ਼ਰ, ਉਨ੍ਹਾਂ ਟਵੀਟ ਕੀਤਾ ਕਿ "ਦੋਵਾਂ ਪਾਸਿਆਂ ਦੁਆਰਾ ਸੰਜਮ" ਤੇ "ਸਾਰੇ ਪੱਖਾਂ ਨੂੰ ਅਜਿਹੇ ਕਾਰਜਾਂ ਤੋਂ ਪ੍ਰਹੇਜ਼ ਕਰਨ ਦੀ ਜ਼ਰੂਰਤ ਹੈ ਜੋ ਹਿੰਸਾ ਨੂੰ ਤੇਜ਼ ਕਰ ਸਕਦੇ ਹਨ।" ਉਨ੍ਹਾਂ ਨੇ "ਸੰਵਾਦ" 'ਤੇ ਜ਼ੋਰ ਦਿੱਤਾ।

ਰੂਸੀ ਇੱਕ ਕਾਫ਼ਲੇ ਨਾਲ 'ਤੇਜ਼ ਰਫ਼ਤਾਰ' ਕੀਵ ਵੱਲ ਜਾ ਰਹੇ

ਯੂਕਰੇਨ ਦੇ ਉਪ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਰੂਸੀ ਇੱਖ ਕਾਫਲੇ ਨਾਲ ਤੇਜ਼ ਗਤੀ ਨਾਲ ਕੀਵ ਵੱਲ ਜਾ ਰਹੇ ਹਨ ਜਿਸ ਦੀ ਅਗਵਾਈ ਯੂਕਰੇਨੀ ਸੈਨਾ ਦੇ ਟਰੱਕਾਂ ਤੇ ਯੂਕਰੇਨੀ ਸੈਨਿਕਾਂ ਵੱਲੋਂ ਕੀਤਾ ਜਾ ਰਿਹਾ ਹੈ।

ਰੂਸੀ ਸੈਨਿਕਾਂ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ 'ਤੇ 13 ਯੂਕਰੇਨੀ ਸੈਨਿਕਾਂ ਨੂੰ ਮਾਰ ਦਿੱਤਾ

ਜੰਗ ਦੇ ਵਿਚਕਾਰ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਰੂਸੀ ਜੰਗੀ ਬੇੜੇ 'ਤੇ ਸਵਾਰ ਸੈਨਿਕਾਂ ਨੇ ਯੂਕਰੇਨ ਦੇ 13 ਸੈਨਿਕਾਂ ਨੂੰ ਮਾਰ ਦਿੱਤਾ। ਉਨ੍ਹਾਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਵੀਡੀਓ 'ਚ ਰੂਸੀ ਜੰਗੀ ਬੇੜੇ ਤੋਂ ਆਵਾਜ਼ ਆ ਰਹੀ ਹੈ ਕਿ ਆਤਮ ਸਮਰਪਣ ਕਰੋ ਨਹੀਂ ਤਾਂ ਹਮਲਾ ਹੋਵੇਗਾ। ਇਸ 'ਤੇ ਯੂਕਰੇਨੀ ਪੋਸਟ ਵਲੋਂ ਦੁਰਵਿਵਹਾਰ ਕੀਤਾ ਜਾਂਦਾ ਹੈ। ਫਿਰ ਉਸ ਟਾਪੂ ਦੇ ਸਾਰੇ ਸਿਪਾਹੀ ਮਾਰੇ ਜਾਂਦੇ ਹਨ।

800 ਰੂਸੀ ਸੈਨਿਕਾਂ ਦੇ ਮਾਰੇ ਜਾਣ ਦਾ ਵੀ ਦਾਅਵਾ

ਯੂਕਰੇਨ ਦੀ ਉਪ ਰੱਖਿਆ ਮੰਤਰੀ ਹੰਨਾਹ ਮਲਯਾਰ ਨੇ ਦੱਸਿਆ ਕਿ 25 ਫਰਵਰੀ ਦੀ ਸਵੇਰ 3 ਵਜੇ ਤੱਕ ਦੁਸ਼ਮਣ ਨੂੰ ਕਿੰਨਾ ਨੁਕਸਾਨ ਹੋਇਆ ਹੈ। ਮਲਯਾਰ ਮੁਤਾਬਕ ਹੁਣ ਤਕ ਯੂਕਰੇਨ ਨੇ ਰੂਸ ਦੇ 7 ਏਅਰਕ੍ਰਾਫਟ ਯੂਨਿਟ, 6 ਹੈਲੀਕਾਪਟਰ ਯੂਨਿਟ, 30 ਤੋਂ ਜ਼ਿਆਦਾ ਟੈਂਕ ਯੂਨਿਟ ਅਤੇ 130 ਬੀਬੀਐਮ ਯੂਨਿਟ ਤਬਾਹ ਕਰ ਦਿੱਤੇ ਹਨ। ਇਸ ਤੋਂ ਇਲਾਵਾ ਉਸ ਨੇ 800 ਰੂਸੀ ਸੈਨਿਕਾਂ ਦੇ ਮਾਰੇ ਜਾਣ ਦਾ ਵੀ ਦਾਅਵਾ ਕੀਤਾ ਹੈ।

40 ਮਿੰਟਾਂ ਵਿੱਚ ਰਾਜਧਾਨੀ ਕੀਵ 'ਤੇ ਘੱਟੋ-ਘੱਟ "ਤਿੰਨ ਦਰਜਨ ਮਿਜ਼ਾਈਲਾਂ" ਦਾਗੀਆਂ

ਰੂਸ ਤੇ ਯੂਕਰੇਨ ਵਿਚਾਲੇ ਵਧਦੇ ਤਣਾਅ ਨੇ ਪੂਰੀ ਦੁਨੀਆ ਨੂੰ ਚਿੰਤਤ ਕੀਤਾ ਹੋਇਆ ਹੈ। ਏਐਫਪੀ ਮੁਤਾਬਕ ਵੀਰਵਾਰ ਨੂੰ ਰੂਸ ਦੇ ਪਹਿਲੇ ਹਮਲੇ ਵਿੱਚ 137 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ ਅੱਜ ਦੂਜੇ ਦਿਨ ਦੀ ਸ਼ੁਰੂਆਤ ਵੀ ਦੋ ਧਮਾਕਿਆਂ ਨਾਲ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਦੂਜੇ ਦਿਨ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਦੋ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਅਮਰੀਕੀ ਸੈਨੇਟਰ ਰੂਬੀਓ ਦਾ ਕਹਿਣਾ ਹੈ ਕਿ ਪਿਛਲੇ 40 ਮਿੰਟਾਂ ਵਿੱਚ ਰਾਜਧਾਨੀ ਕੀਵ 'ਤੇ ਘੱਟੋ-ਘੱਟ "ਤਿੰਨ ਦਰਜਨ ਮਿਜ਼ਾਈਲਾਂ" ਦਾਗੀਆਂ ਗਈਆਂ ਹਨ।

ਯੂਕਰੇਨ ਦਾ ਦਾਅਵਾ, ਰੂਸ ਨੇ ਕੀਵ 'ਤੇ ਰਾਕੇਟ ਦਾਗੇ

ਯੂਕਰੇਨ ਦਾ ਦਾਅਵਾ ਹੈ ਕਿ ਰੂਸ ਨੇ ਰਾਕੇਟ ਨਾਲ ਕੀਵ 'ਤੇ ਹਮਲਾ ਕੀਤਾ ਹੈ। ਇਸ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਰੋਕੋ ਤੇ ਰੂਸ ਨੂੰ ਅਲੱਗ-ਥਲੱਗ ਕਰ ਦੇਵੋ। ਉਨ੍ਹਾਂ ਕਿਹਾ ਕਿ ਰੂਸ ਨੂੰ ਸਾਰੀਆਂ ਥਾਵਾਂ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ।

ਦੁਪਹਿਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਯੂਕਰੇਨ 'ਤੇ ਅਮਰੀਕੀ ਪ੍ਰਸਤਾਵ ਬਾਰੇ ਚਰਚਾ ਅੱਜ ਭਾਰਤੀ ਸਮੇਂ ਮੁਤਾਬਕ ਦੁਪਹਿਰ 1:30 ਵਜੇ ਹੋਵੇਗੀ। ਯੂਕਰੇਨ ਵਿੱਚ ਹਮਲੇ ਹਰ ਗੁਜ਼ਰਦੇ ਮਿੰਟ ਦੇ ਨਾਲ ਹੋਰ ਤਿੱਖੇ ਹੁੰਦੇ ਜਾ ਰਹੇ ਹਨ। ਯੂਕਰੇਨੀ ਪਾਸਿਓਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ, ਪਰ ਵੱਡੀ ਰੂਸੀ ਫੌਜ ਦੇ ਸਾਹਮਣੇ ਇਹ ਨਾਕਾਫੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਇਹ ਜੰਗ ਕਦੋਂ ਤੱਕ ਚੱਲੇਗੀ, ਕਿਉਂਕਿ ਰੂਸੀ ਫੌਜਾਂ ਨੇ ਮਹੀਨਿਆਂ ਦੀ ਯੋਜਨਾ ਤੋਂ ਬਾਅਦ ਯੂਕਰੇਨ 'ਤੇ ਹਮਲਾ ਕੀਤਾ ਹੈ।

ਯੂਕਰੇਨ ਨੇ 800 ਤੋਂ ਵੱਧ ਰੂਸੀ ਸੈਨਿਕਾਂ ਨੂੰ ਮਾਰਨ ਦਾ ਕੀਤਾ ਦਾਅਵਾ

ਰੂਸੀ ਤੇ ਯੂਕਰੇਨੀ ਫੌਜਾਂ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜੰਗ ਦੌਰਾਨ 800 ਤੋਂ ਵੱਧ ਰੂਸੀ ਸੈਨਿਕਾਂ ਨੂੰ ਮਾਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ 7 ਰੂਸੀ ਜਹਾਜ਼ ਤੇ 6 ਹੈਲੀਕਾਪਟਰ ਵੀ ਡੇਗ ਦਿੱਤੇ ਹਨ।

ਰੂਸ ਨੇ ਚਰਨੋਬਲ ਪਾਵਰ ਪਲਾਂਟ 'ਤੇ ਕੀਤਾ ਕਬਜ਼ਾ 

ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਸਲਾਹਕਾਰ ਮਾਈਖਾਈਲੋ ਪੋਡੋਲਿਆਕ ਨੇ ਕਿਹਾ ਕਿ ਰੂਸੀ ਬਲਾਂ ਨੇ ਚਰਨੋਬਲ ਪਰਮਾਣੂ ਪਾਵਰ ਪਲਾਂਟ 'ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਰੂਸੀ ਹਮਲੇ ਤੋਂ ਬਾਅਦ ਪਾਵਰ ਪਲਾਂਟ ਸੁਰੱਖਿਅਤ ਹੋ ਗਿਆ ਹੋਵੇਗਾ।

1 ਲੱਖ ਯੂਕਰੇਨੀਅਨ ਬੇਘਰ ਹੋਏ

ਯੂਐਨਐਚਸੀਆਰ ਦੇ ਅਨੁਮਾਨਾਂ ਅਨੁਸਾਰ, ਯੂਕਰੇਨ ਵਿੱਚ ਲਗਾਤਾਰ ਹਮਲਿਆਂ ਤੇ ਰੂਸੀ ਬਲਾਂ ਦੁਆਰਾ ਦਾਗੀਆਂ ਜਾ ਰਹੀਆਂ ਮਿਜ਼ਾਈਲਾਂ ਦੇ ਨਤੀਜੇ ਵਜੋਂ ਲਗਪਗ 100,000 ਯੂਕਰੇਨੀਅਨ ਬੇਘਰ ਹੋ ਗਏ ਹਨ।

ਜਾਪਾਨ ਨੇ ਰੂਸ 'ਤੇ ਹੋਰ ਪਾਬੰਦੀਆਂ ਲਾਈਆਂ

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਟੋਕੀਓ ਵਿੱਚ ਆਪਣੀ ਸਰਕਾਰੀ ਰਿਹਾਇਸ਼ 'ਤੇ ਇੱਕ ਕਾਨਫਰੰਸ ਵਿੱਚ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਵਿਰੋਧ ਵਿੱਚ ਰੂਸ ਵਿਰੁੱਧ ਹੋਰ ਪਾਬੰਦੀਆਂ ਦਾ ਐਲਾਨ ਕੀਤਾ।

ਰੂਸੀ ਹਮਲੇ ਨੂੰ ਲਗਪਗ 24 ਘੰਟੇ ਹੋ ਗਏ

ਯੂਕਰੇਨ 'ਤੇ ਰੂਸੀ ਹਮਲੇ ਨੂੰ ਲਗਪਗ 24 ਘੰਟੇ ਹੋ ਗਏ ਹਨ। ਹਰ ਗੁਜ਼ਰਦੇ ਮਿੰਟ ਦੇ ਨਾਲ ਹਮਲੇ ਹੋਰ ਤੇਜ਼ ਹੁੰਦੇ ਜਾ ਰਹੇ ਹਨ। ਯੂਕਰੇਨੀ ਪਾਸਿਓਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈਪਰ ਵੱਡੀ ਰੂਸੀ ਫੌਜ ਦੇ ਸਾਹਮਣੇ ਇਹ ਨਾਕਾਫੀ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਇਹ ਯੁੱਧ ਕਿੰਨਾ ਚਿਰ ਚੱਲੇਗਾਕਿਉਂਕਿ ਰੂਸੀ ਫੌਜਾਂ ਨੇ ਮਹੀਨਿਆਂ ਦੀ ਯੋਜਨਾ ਤੋਂ ਬਾਅਦ ਯੂਕਰੇਨ 'ਤੇ ਹਮਲਾ ਕੀਤਾ ਹੈ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਮਲੇ ਦੀ ਰਫ਼ਤਾਰ ਅਜਿਹੀ ਹੈ ਜੋ ਇਸ ਤੋਂ ਪਹਿਲਾਂ ਕਿਸੇ ਜੰਗ 'ਚ ਨਹੀਂ ਦੇਖੀ ਗਈ।

ਪਿਛੋਕੜ

Ukriane- Russia Conflict Live Update: ਯੂਕਰੇਨ 'ਤੇ ਰੂਸੀ ਹਮਲੇ ਨੂੰ ਲਗਪਗ 24 ਘੰਟੇ ਹੋ ਗਏ ਹਨ। ਹਰ ਗੁਜ਼ਰਦੇ ਮਿੰਟ ਦੇ ਨਾਲ ਹਮਲੇ ਹੋਰ ਤੇਜ਼ ਹੁੰਦੇ ਜਾ ਰਹੇ ਹਨ। ਯੂਕਰੇਨੀ ਪਾਸਿਓਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈਪਰ ਵੱਡੀ ਰੂਸੀ ਫੌਜ ਦੇ ਸਾਹਮਣੇ ਇਹ ਨਾਕਾਫੀ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਇਹ ਯੁੱਧ ਕਿੰਨਾ ਚਿਰ ਚੱਲੇਗਾਕਿਉਂਕਿ ਰੂਸੀ ਫੌਜਾਂ ਨੇ ਮਹੀਨਿਆਂ ਦੀ ਯੋਜਨਾ ਤੋਂ ਬਾਅਦ ਯੂਕਰੇਨ 'ਤੇ ਹਮਲਾ ਕੀਤਾ ਹੈ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਮਲੇ ਦੀ ਰਫ਼ਤਾਰ ਅਜਿਹੀ ਹੈ ਜੋ ਇਸ ਤੋਂ ਪਹਿਲਾਂ ਕਿਸੇ ਜੰਗ 'ਚ ਨਹੀਂ ਦੇਖੀ ਗਈ। ਰੂਸ ਪੱਖੀ ਬਾਗੀ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਏ ਹਨ। ਇਸ ਦੇ ਨਾਲ ਹੀ ਰੈੱਡ ਆਰਮੀ ਨੇ ਚਰਨੋਬਲ ਨਿਊਕਲੀਅਰ ਪਲਾਂਟ 'ਤੇ ਵੀ ਕਬਜ਼ਾ ਕਰ ਲਿਆ ਹੈ। ਇਸ ਲੜਾਈ ਵਿੱਚ ਹੁਣ ਤੱਕ 137 ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਯੂਕਰੇਨ ਦੀ ਫੌਜ ਨੇ ਕਈ ਰੂਸੀ ਜਹਾਜ਼ਾਂ ਨੂੰ ਵੀ ਤਬਾਹ ਕਰ ਦਿੱਤਾ ਹੈ।


ਹੋਸਤੋਮੇਲ ਵਿੱਚ ਰੂਸੀ ਫੌਜ ਦਾ ਵੱਡਾ ਹਮਲਾ


ਰੂਸੀ ਫੌਜ ਨੇ ਸਭ ਤੋਂ ਪਹਿਲਾਂ ਯੂਕਰੇਨੀ ਫੌਜ ਦੇ ਕਮਾਂਡ ਐਂਡ ਕੰਟਰੋਲ ਸਿਸਟਮਏਅਰ ਡਿਫੈਂਸ ਬੇਸ ਅਤੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਅਤੇ ਨਸ਼ਟ ਕਰ ਦਿੱਤਾ। ਰੂਸੀ ਹਮਲੇ ਦਾ ਨਤੀਜਾ ਇਹ ਨਿਕਲਿਆ ਕਿ ਕੁਝ ਘੰਟਿਆਂ ਵਿੱਚ ਹੀ ਯੂਕਰੇਨ ਦੀ ਆਪਣੀ ਰੱਖਿਆ ਕਰਨ ਦੀ ਤਾਕਤ ਬਹੁਤ ਘੱਟ ਗਈ ਹੈਉਨ੍ਹਾਂ ਲਈ ਜਵਾਬੀ ਹਮਲਾ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ। ਰੂਸੀ ਫੌਜ ਦੇ ਲਗਪਗ 20 ਹਮਲਾਵਰ ਹੈਲੀਕਾਪਟਰਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰੀ ਇਲਾਕੇ ਹੋਸਤੋਮੇਲ 'ਤੇ ਜ਼ਬਰਦਸਤ ਹਮਲਾ ਕੀਤਾ। ਹਮਲੇ ਕਾਰਨ ਸ਼ਹਿਰ ਧੂੰਏਂ ਦੇ ਗੁਬਾਰ 'ਚ ਤਬਦੀਲ ਹੋ ਗਿਆ।


 


ਯੂਕਰੇਨ ਵਿੱਚ ਹਫੜਾ-ਦਫੜੀ


ਰਿਪੋਰਟਾਂ ਮੁਤਾਬਕ ਯੂਕਰੇਨ ਦੀ ਫੌਜ ਨੇ ਇੱਥੇ ਇੱਕ ਰੂਸੀ ਹੈਲੀਕਾਪਟਰ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਰੂਸੀ ਫੌਜ ਦਾ ਕੇਏ-52 ਹੈਲੀਕਾਪਟਰ ਮੋਢੀਆਂ 'ਤੇ ਰੱਖ ਕੇ ਦਾਗੀ ਗਈ ਮਿਜ਼ਾਈਲਾਂ ਨਾਲ ਢੇਰ ਕੀਤਾ। ਇੰਨਾ ਹੀ ਨਹੀਂ ਰੂਸੀ ਫੌਜ ਨੇ ਕਰੂਜ਼ ਮਿਜ਼ਾਈਲਾਂ ਨਾਲ ਵੀ ਜ਼ਬਰਦਸਤ ਹਮਲਾ ਕੀਤਾ। ਕਰੂਜ਼ ਮਿਜ਼ਾਈਲਾਂ ਦੇ ਹਮਲੇ ਵਿੱਚ ਯੂਕਰੇਨ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ। ਇਸ 'ਚ ਕਈ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਸਮੇਂ ਯੂਕਰੇਨ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਪਿਛਲੇ ਕਈ ਮਹੀਨਿਆਂ ਤੋਂ ਰੂਸ ਯੂਕਰੇਨ ਨਾਲ ਲੱਗਦੀਆਂ ਸਰਹੱਦਾਂ 'ਤੇ ਹਮਲੇ ਦੀ ਪ੍ਰੈਕਟਿਸ ਕਰ ਰਿਹਾ ਸੀ। ਯੂਕਰੇਨ 'ਤੇ ਹਮਲੇ ਦੀ ਯੋਜਨਾ ਕਾਫੀ ਸਮੇਂ ਤੋਂ ਚੱਲ ਰਹੀ ਸੀ। ਯੋਜਨਾ ਮੁਤਾਬਕ ਯੂਕਰੇਨ 'ਤੇ ਤਿੰਨੋਂ ਪਾਸਿਓਂ ਹਮਲਾ ਕੀਤਾ ਗਿਆ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.