ਰਾਏਪੁਰ: ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ 'ਚ ਚਾਰ ਨਕਸਲੀਆਂ ਨੂੰ ਮਾਰ ਦਿੱਤਾ ਹੈ। ਬਸਤਰ ਖੇਤਰ ਦੇ ਇੰਸਪੈਕਟਰ ਜਨਰਲ ਪੁਲਿਸ ਸੁੰਦਰਰਾਜ ਪੀ ਨੇ ਬੁੱਧਵਾਰ ਨੂੰ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਜਾਗਰਗੁੰਡਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਫੂਲਮਪਾਰ ਦੇ ਜੰਗਲ ਵਿੱਚ ਸੁਰੱਖਿਆ ਸੈਨਿਕਾਂ ਦੁਆਰਾ ਚਾਰ ਨਕਸਲੀ ਮਾਰੇ ਗਏ ਸੀ।


ਸੁੰਦਰਰਾਜ ਨੇ ਦੱਸਿਆ ਕਿ ਜਗਰਗੁੰਡਾ ਥਾਣਾ ਖੇਤਰ 'ਚ ਨਕਸਲੀਆਂ ਦੀ ਸਰਗਰਮੀਆਂ ਦੀ ਜਾਣਕਾਰੀ ਤੋਂ ਬਾਅਦ ਡੀਆਰਜੀ ਤੇ ਸੀਆਰਪੀਐਫ ਦੀ ਕੋਬਰਾ ਬਟਾਲੀਅਨ ਦੀ ਸਾਂਝੀ ਟੀਮ ਨੂੰ ਗਸ਼ਤ ਲਈ ਭੇਜਿਆ ਗਿਆ ਸੀ। ਜਦੋਂ ਪਾਰਟੀ ਫੁਲਮਪਾਰ ਪਿੰਡ ਦੇ ਜੰਗਲ ਵਿੱਚ ਸੀ ਤਾਂ ਨਕਸਲੀਆਂ ਨੇ ਉਨ੍ਹਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ।

ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ, ਇਲਾਜ ਲਈ ਜਲਦ ਜਾ ਸਕਦੇ ਅਮਰੀਕਾ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਸਮੇਂ ਲਈ ਦੋਵਾਂ ਪਾਸਿਆਂ ਤੋਂ ਫਾਇਰਿੰਗ ਕਰਨ ਤੋਂ ਬਾਅਦ ਨਕਸਲਵਾਦੀ ਉਥੋਂ ਭੱਜ ਗਏ। ਬਾਅਦ 'ਚ ਜਦੋਂ ਸੁਰੱਖਿਆ ਬਲਾਂ ਨੇ ਉਸ ਜਗ੍ਹਾ ਦੀ ਤਲਾਸ਼ੀ ਲਈ ਤਾਂ ਉਥੋਂ ਚਾਰ ਨਕਸਲੀਆਂ ਦੀਆਂ ਲਾਸ਼ਾਂ ਇਕ .303 ਰਾਈਫਲ, ਦੇਸੀ ਬੰਦੂਕ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਈ। ਫਿਲਹਾਲ ਖੇਤਰ 'ਚ ਨਕਸਲੀਆਂ ਖ਼ਿਲਾਫ਼ ਮੁਹਿੰਮ ਚੱਲ ਰਹੀ ਹੈ।