ਗੁਰਦਾਸਪੁਰ: ਪੰਜਾਬ ਦੀ ਸਿਆਸਤ 'ਚ ਸੁਖਦੇਵ ਢੀਂਡਸਾ ਦਾ ਸੱਜਾ ਹੱਥ ਮੰਨੇ ਜਾਂਦੇ ਅਕਾਲੀ ਦਲ ਡੇਮੋਕ੍ਰੇਟਿਕ ਦੇ ਆਗੂ ਸੇਵਾ ਸਿੰਘ ਸੇਖਵਾਂ ਮੁੱਖ ਮੰਤਰੀ ਵਲੋਂ ਲਏ ਗਏ ਅੱਜ ਫੈਸਲੇ ਤੋਂ ਸੰਤੁਸ਼ਟ ਹਨ। ਸੇਖਵਾਂ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪਾਸ ਕੀਤੇ ਬਿੱਲ 'ਤੇ ਸੰਤੁਸ਼ਟੀ ਜਤਾਈ ਹੈ।

ਸੇਖਵਾਂ ਨੇ ਕੈਪਟਨ ਦੀ ਤਰੀਫ ਕਰਦਿਆਂ ਕਿਹਾ ਕਿ ਕੈਪਟਨ ਨੇ ਵਿਧਾਨ ਸਭਾ 'ਚ ਜੋ ਫੈਸਲਾ ਲਿਆ ਉਹ ਸ਼ਲਾਘਾਯੋਗ ਹੈ। ਕੈਪਟਨ ਵਲੋਂ ਵਿਧਾਨ ਸਭਾ 'ਚ ਪਾਸ ਕੀਤਾ ਬਿੱਲ ਇੱਕ ਚੰਗੀ ਪਹਿਲ ਹੈ।


ਉਨ੍ਹਾਂ ਕਿਹਾ ਕਿ ਹੁਣ ਬਿੱਲ ਤਾਂ ਵਿਧਾਨ ਸਭਾ 'ਚ ਪਾਸ ਹੋ ਗਿਆ, ਪਰ ਬਿੱਲ 'ਤੇ ਗਵਰਨਰ ਦੀ ਮੋਹਰ ਲਗਣੀ ਜ਼ਰੂਰੀ ਹੁੰਦੀ ਹੈ। ਤੇ ਗਵਰਨਰ ਕੇਂਦਰ ਦੇ ਅਧੀਨ ਹੁੰਦਾ ਹੈ। ਇਸ ਲਈ ਇੰਝ ਲਗਦਾ ਨਹੀਂ ਕਿ ਇਹ ਬਿੱਲ ਕਨੂੰਨ ਬਣ ਪਾਏਗਾ। ਪਰ ਜੇਕਰ ਅਜਿਹਾ ਹੁੰਦਾ ਹੈ, ਤਾਂ ਪੰਜਾਬ ਸਰਕਾਰ ਕਨੂੰਨ ਦਾ ਸਹਾਰਾ ਵੀ ਲੈ ਸਕਦੀ ਹੈ।