'ਉੜਤਾ ਪੰਜਾਬ' ਲਈ ਸ਼ਾਹਿਦ ਨੇ ਖੁੰਦਵਾਇਆ ਟੈਟੂ
ਏਬੀਪੀ ਸਾਂਝਾ | 14 Apr 2016 06:41 AM (IST)
ਚੰਡੀਗੜ੍ਹ: ਸ਼ਾਹਿਦ ਕਪੂਰ ਆਪਣੀ ਅਗਲੀ ਫਿਲਮ 'ਉੜਤਾ ਪੰਜਾਬ' ਵਿੱਚ ਇੱਕ ਰੌਕਸਟਾਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਟੌਮੀ ਸਿੰਘ ਬਣੇ ਸ਼ਾਹਿਦ ਦੀ ਰੌਕਿੰਗ ਲੁੱਕ ਅਸੀਂ ਪਹਿਲਾਂ ਹੀ ਫਿਲਮ ਦੇ ਮੋਸ਼ਨ ਪੋਸਟਰ ਵਿੱਚ ਵੇਖ ਲਈ ਹੈ ਪਰ ਇਸ ਕਿਰਦਾਰ ਦੀ ਲੁੱਕ ਦਾ ਇੱਕ ਹਿੱਸਾ ਇਹ ਟੈਟੂ ਵੀ ਹੈ। ਸ਼ਾਹਿਦ ਨੇ ਇਸ ਜ਼ਬਰਦਸਤ ਤੇ ਸਵੈਗੀ ਟੈਟੂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤੀ। ਸ਼ਾਹਿਦ ਨੇ ਆਪਣੀ ਬੈਕ 'ਤੇ ਇਹ ਟੈਟੂ ਬਣਵਾਇਆ ਹੈ ਤੇ ਉਹ ਬੇਹੱਦ ਕੂਲ ਲੱਗ ਰਹੇ ਹਨ। ਦੱਸ ਦਈਏ ਕਿ ਸ਼ਾਹਿਦ ਨੇ ਇਸ ਫਿਲਮ ਲਈ ਬੌਡੀ 'ਤੇ ਵੀ ਖੂਬ ਮਿਹਨਤ ਕੀਤੀ ਹੈ। ਫਿਲਮ 17 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ 'ਤੇ ਫਿਲਮ ਅਧਾਰਿਤ ਹੈ। ਸ਼ਾਹਿਦ ਤੋਂ ਇਲਾਵਾ ਫਿਲਮ ਵਿੱਚ ਦਿਲਜੀਤ ਦੋਸਾਂਝ, ਕਰੀਨਾ ਕਪੂਰ ਤੇ ਆਲੀਆ ਭੱਟ ਵੀ ਹਨ।