ਨਵੀਂ ਦਿੱਲੀ: ਕੋਰੋਨਾ ਜਿੱਥੇ ਪੂਰੀ ਦੁਨੀਆ ‘ਚ ਕਹਿਰ ਮਚਾ ਰਿਹਾ ਹੈ, ਉੱਥੇ ਹੀ ਸ਼ੇਅਰ ਬਾਜ਼ਾਰ ਦਾ ਵੀ ਇਸ ਨਾਲ ਬੁਰਾ ਹਾਲ ਹੋ ਰਿਹਾ ਹੈ। ਘਰੇਲੂ ਸਟਾਕ ਮਾਰਕਿਟ ‘ਚ 10 ਫੀਸਦ ਦੀ ਗਿਰਾਵਟ ਤੋਂ ਬਾਅਦ ਲੋਅਰ ਸਰਕਿਟ ਲੱਗ ਗਿਆ। ਸ਼ੇਅਰ ਬਾਜ਼ਾਰ ‘ਚ ਵਪਾਰ ਰੋਕ ਦਿੱਤਾ ਗਿਆ। ਭਾਰੀ ਗਿਰਾਵਟ ਦੇ ਚੱਲਦਿਆਂ ਸੈਂਸੇਕਸ-ਨਿਫਟੀ ‘ਚ 10-10 ਫੀਸਦ ਦਾ ਕਾਰੋਬਾਰ ਟੁੱਟਿਆ ਤੇ ਸ਼ੇਅਰ ਬਾਜ਼ਾਰ ‘ਚ ਟ੍ਰੇਡਿੰਗ 45 ਮਿੰਟ ਲਈ ਰੋਕ ਦਿੱਤੀ ਗਈ।
ਇਸ ਤੋਂ ਬਾਅਦ 10:57 ਵਜੇ ਸ਼ੇਅਰ ਬਾਜ਼ਾਰ ‘ਚ ਕਾਰੋਬਾਰ ਸ਼ੁਰੂ ਹੋਇਆ। ਇਹ ਇਤਿਹਾਸਕ ਗਿਰਾਵਟ ਹੈ ਤੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਇੱਕ ਮਹੀਨੇ ‘ਚ ਘਰੇਲੂ ਸ਼ੇਅਰ ਬਾਜ਼ਾਰ ‘ਚ ਲੋਅਰ ਸਰਕਿਟ ਲੱਗਿਆ ਹੋਵੇ। ਸੈਂਸੇਕਸ ਦੀ ਸ਼ੁਰੂਆਤ ਹੀ 2600 ਅੰਕਾਂ ਦੀ ਗਿਰਾਵਟ ਨਾਲ ਹੋਈ ਤੇ ਨਿਫਟੀ 8000 ਦੇ ਅਹਿਮ ਪੱਧਰ ਤੋਂ ਹੇਠਾਂ ਖੁੱਲ੍ਹਿਆ।
ਸ਼ੁਰੂਆਤੀ 10 ਮਿੰਟ ਦੇ ਅੰਦਰ ਹੀ ਸੈਂਸੇਕਸ 2668.13 ਅੰਕ ਯਾਨੀ 8.92 ਫੀਸਦੀ ਟੁੱਟ ਕੇ 27,247.83 ‘ਤੇ ਕਾਰੋਬਾਰ ਕਰ ਰਿਹਾ ਸੀ ਤੇ ਐਨਐਸਈ ਦਾ ਨਿਫਟੀ 792.40 ਅੰਕ ਯਾਨੀ 9.06 ਫੀਸਦ ਡਿੱਗ ਕੇ 7,953.05 ‘ਤੇ ਕਾਰੋਬਾਰ ਕਰ ਰਿਹਾ ਸੀ। ਡਾਲਰ ਦੇ ਮੁਕਾਬਲੇ ਰੁਪਇਆ ਅੱਜ 44 ਪੈਸੇ ਦੀ ਕਮਜ਼ੋਰੀ ਨਾਲ 75.68 ਦੇ ਪੱਧਰ ‘ਤੇ ਖੁੱਲ੍ਹਿਆ ਜੋ ਇਸ ਦੇ ਰਿਕਾਰਡ ਦਾ ਹੇਠਲਾ ਪੱਧਰ ਹੈ।
ਕੋਰੋਨਾ ਦੀ ਕਹਿਰ ਨਾਲ ਸ਼ੇਅਰ ਬਾਜ਼ਾਰ ਢਹਿ-ਢੇਰੀ
ਏਬੀਪੀ ਸਾਂਝਾ
Updated at:
23 Mar 2020 11:20 AM (IST)
ਕੋਰੋਨਾ ਜਿੱਥੇ ਪੂਰੀ ਦੁਨੀਆ ‘ਚ ਕਹਿਰ ਮਚਾ ਰਿਹਾ ਹੈ, ਉੱਥੇ ਹੀ ਸ਼ੇਅਰ ਬਾਜ਼ਾਰ ਦਾ ਵੀ ਇਸ ਨਾਲ ਬੁਰਾ ਹਾਲ ਹੋ ਰਿਹਾ ਹੈ। ਘਰੇਲੂ ਸਟਾਕ ਮਾਰਕਿਟ ‘ਚ 10 ਫੀਸਦ ਦੀ ਗਿਰਾਵਟ ਤੋਂ ਬਾਅਦ ਲੋਅਰ ਸਰਕਿਟ ਲੱਗ ਗਿਆ। ਸ਼ੇਅਰ ਬਾਜ਼ਾਰ ‘ਚ ਵਪਾਰ ਰੋਕ ਦਿੱਤਾ ਗਿਆ।
- - - - - - - - - Advertisement - - - - - - - - -