ਨਵੀਂ ਦਿੱਲੀ: ਦਿੱਲੀ ਵਿੱਚ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਕਈ ਥਾਵਾਂ ‘ਤੇ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਇੱਕ ਸਮੂਹ ਨੇ ਇਤਿਹਾਸਕ ਲਾਲ ਕਿਲ੍ਹੇ 'ਤੇ ਆਪਣਾ ਝੰਡਾ ਵੀ ਲਗਾਇਆ। ਇਸ ਘਟਨਾ ਦੀ ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ।

ਸ਼ਿਵ ਸੈਨਾ ਲੀਡਰ ਸੰਜੇ ਰਾਉਤ ਨੇ ਕਿਹਾ ਕਿ ਦਿੱਲੀ 'ਚ ਜੋ ਹੋ ਰਿਹਾ ਹੈ ਉਸ ਦਾ ਕੋਈ ਸਮਰਥਨ ਨਹੀਂ ਕਰ ਸਕਦਾ।

ਉਨ੍ਹਾਂ ਕਿਹਾ, “ਜੇਕਰ ਸਰਕਾਰ ਚਾਹੁੰਦੀ ਤਾਂ ਅੱਜ ਦੀ ਹਿੰਸਾ ਨੂੰ ਰੋਕਿਆ ਜਾ ਸਕਦਾ ਸੀ। ਦਿੱਲੀ 'ਚ ਜੋ ਚੱਲ ਰਿਹਾ ਹੈ ਉਸ ਦਾ ਸਮਰਥਨ ਕੋਈ ਨਹੀਂ ਕਰ ਸਕਦਾ। ਲਾਲ ਕਿਲ੍ਹੇ ਅਤੇ ਤਿਰੰਗੇ ਦਾ ਅਪਮਾਨ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ। ਪਰ ਮਾਹੌਲ ਕਿਉਂ ਖਰਾਬ ਹੋਇਆ? ਸਰਕਾਰ ਕਿਸਾਨ ਵਿਰੋਧੀ ਕਾਨੂੰਨ ਨੂੰ ਕਿਉਂ ਨਹੀਂ ਰੱਦ ਕਰ ਰਹੀ? ਕੀ ਕੋਈ ਅਦਿੱਖ ਸ਼ਕਤੀ ਰਾਜਨੀਤੀ ਕਰ ਰਹੀ ਹੈ? ਜੈ ਹਿੰਦ।''


ਉਨ੍ਹਾਂ ਕਿਹਾ, “ਸਾਰੇ ਸਾਥੀਆਂ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਤੈਅ ਕੀਤੇ ਰਸਤੇ 'ਤੇ ਪਰੇਡ ਕਰਨ ਦੀ ਅਪੀਲ ਹੈ। ਉਸ ਤੋਂ ਵੱਖ ਹੋਣਾ ਸਿਰਫ ਅੰਦੋਲਨ ਨੂੰ ਨੁਕਸਾਨ ਪਹੁੰਚਾਏਗਾ। ਸ਼ਾਂਤੀ ਕਿਸਾਨੀ ਲਹਿਰ ਦੀ ਤਾਕਤ ਹੈ। ਜੇ ਸ਼ਾਂਤੀ ਭੰਗ ਹੋ ਜਾਂਦੀ ਹੈ, ਤਾਂ ਸਿਰਫ ਅੰਦੋਲਨ ਦਾ ਨੁਕਸਾਨ ਹੋਵੇਗਾ।"