ਨਵੀਂ ਦਿੱਲੀ: ਤਸਕਰਾਂ ਵਲੋਂ ਅਕਸਰ ਨਸ਼ਿਆਂ ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਲਈ ਵੱਖ-ਵੱਖ ਢੰਗ ਅਪਣਾਏ ਜਾਂਦੇ ਹਨ, ਤਾਂ ਜੋ ਉਹ ਬਗੈਰ ਸ਼ੱਕ ਆਪਣੇ ਮਕਸਦ ਨੂੰ ਅੰਜਾਮ ਦੇ ਸਕਣ। ਹੁਣ ਦਿੱਲੀ ਦੇ ਹਵਾਈ ਅੱਡੇ ਤੋਂ ਅਜੀਬੋ-ਗਰੀਬ ਤਰੀਕੇ ਨਾਲ ਡਾਲਰ ਲੁਕਾ ਕੇ ਲਿਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਦਿੱਲੀ ਦੇ ਹਵਾਈ ਅੱਡੇ 'ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬੱਲ ਨੇ ਉਸ ਵੇਲੇ ਇੱਕ ਯਾਤਰੀ ਪਾਸੋਂ ਪੱਕੇ ਮੀਟ ਦੇ ਟੁਕੜਿਆਂ, ਮੁੰਗਫਲੀ ਤੇ ਬਿਸਕੁਟ 'ਚ ਲੁਕਾ ਕੇ ਰੱਖੀ ਗਈ 45 ਲੱਖ ਰੁਪਏ ਮੁੱਲ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ। ਮੁਰਾਦ ਅਲੀ ਨਾਂ ਦੇ ਸ਼ੱਕੀ ਵਿਅਕਤੀ ਤੋਂ ਉਨ੍ਹਾਂ ਪੁੱਛ-ਗਿੱਛ ਕੀਤੀ ਗਈ।


ਮੁਰਾਦ ਅਲੀ ਇੰਦਰਾ ਗਾਂਧੀ ਅੰਤਰਾਸ਼ਟਰੀ ਹਵਾਈਅੱਡੇ ਦੇ ਟਰਮੀਨਲ-3 'ਤੇ ਦੁੱਬਈ ਲਈ ਏਅਰ ਇੰਡੀਆ ਦਾ ਜਹਾਜ਼ ਲੈਣ ਜਾ ਰਿਹਾ ਸੀ। ਪੁਲਿਸ ਮੁਤਾਬਕ ਇਹ ਵਿਅਕਤੀ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਵਿਦੇਸ਼ ਯਾਤਰਾ ਕਰ ਰਿਹਾ ਸੀ।