Sidhu Moose Wala Last Rites LIVE UPDATES: ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ, ਪਿੰਡ 'ਚ ਹੋਇਆ ਸਸਕਾਰ, ਵੱਡੀ ਗਿਣਤੀ ਲੋਕ ਪਹੁੰਚੇ
Sidhu Moose Wala Funeral LIVE UPDATES : ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ, ਪਿੰਡ 'ਚ ਹੋਇਆ ਸਸਕਾਰ, ਵੱਡੀ ਗਿਣਤੀ ਲੋਕ ਪਹੁੰਚੇ...
ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ) ਦੇ ਕਤਲ ਨਾਲ ਦੁਨੀਆ ਭਰ 'ਚ ਵਸਦੇ ਪੰਜਾਬੀਆਂ ਤੇ ਖਾਸ ਕਰਕੇ ਸਿੱਧੂ ਦੇ ਫੈਨਸ ਨੂੰ ਡੂੰਘਾ ਸਦਮਾ ਲੱਗਿਆ ਹੈ। ਇਸ ਘਟਨਾ ਨਾਲ ਪੰਜਾਬ ਦੀ ਸਿਆਸੀ ਹਵਾ ਦਾ ਰੁਖ ਵੀ ਬਦਲਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਉਪਰ ਪੰਜਾਬ ਸਰਕਾਰ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ ਜਾ ਰਹੀ ਹੈ। ਅਜਿਹੇ 'ਚ ਸੰਗਰੂਰ ਲੋਕ ਸਭਾ ਸੀਟ 'ਤੇ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ 'ਤੇ ਇਸ ਕਤਲ ਕਾਂਡ ਦਾ ਡੂੰਘਾ ਅਸਰ ਪੈਣ ਦੀ ਸੰਭਾਵਨਾ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਸੰਗਰੂਰ ਜ਼ਿਮਨੀ ਚੋਣ ਸਮੇਤ ਪੰਜਾਬ ਦੀ ਸਿਆਸਤ ਦੇ ਸਾਰੇ ਮੁੱਦਿਆਂ 'ਤੇ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਜ਼ਿਮਨੀ ਚੋਣ 'ਚ ਵਿਰੋਧੀ ਪਾਰਟੀਆਂ ਨੂੰ ਸੱਤਾਧਾਰੀ ਪਾਰਟੀ ਨੂੰ ਘੇਰਨ ਲਈ ਵੱਡਾ ਮੁੱਦਾ ਮਿਲ ਗਿਆ ਹੈ ਕਿਉਂਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਪਹਿਲਾਂ ਹੀ ਘਿਰੀ ਹੋਈ ਸੀ। ਹੁਣ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ‘ਘਰ’ 'ਚ ਘੇਰਨ ਦੀਆਂ ਤਿਆਰੀਆਂ ਕਰ ਰਹੀਆਂ ਹਨ ਤੇ ਸਰਕਾਰ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ।
ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਏ ਜਾਣ ਨੂੰ ਲੈ ਕੇ ਜੋ ਸਵਾਲ ਉੱਠ ਰਹੇ ਹਨ , ਰਾਜ ਦੀ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਵੀ.ਆਈ.ਪੀਜ਼ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਦੇ ਤਰੀਕੇ 'ਤੇ ਵੀ ਉਂਗਲਾਂ ਉਠੀਆਂ ਹਨ। ਹੁਣ ਇਹ ਫੈਸਲਾ ਗਲੇ ਲਈ ਫੰਦਾ ਬਣ ਸਕਦਾ ਹੈ। ਇੱਕ ਸਮੀਖਿਆ ਦੇ ਆਧਾਰ 'ਤੇ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਸਿੱਧੂ ਮੂਸੇਵਾਲਾ ਸਮੇਤ 424 ਵੀ.ਆਈ.ਪੀਜ਼ ਵਿਅਕਤੀਆਂ ਦੀ ਸੁਰੱਖਿਆ ਨੂੰ ਘਟਾ ਦਿੱਤਾ ਸੀ। ਇਸ ਤਹਿਤ ਮੂਸੇਵਾਲਾ ਦੀ ਸੁਰੱਖਿਆ ਹੇਠ ਤਾਇਨਾਤ ਚਾਰ ਗੰਨਮੈਨਾਂ ਵਿੱਚੋਂ ਦੋ ਵਾਪਸ ਬੁਲਾ ਲਏ ਗਏ ਸੀ ਅਤੇ ਅਗਲੇ ਹੀ ਦਿਨ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ। ਇਸ ਦੇ ਨਾਲ ਹੀ ਇਹ ਸਵਾਲ ਵੀ ਉੱਠਣ ਲੱਗੇ ਹਨ ਕਿ ਸੁਰੱਖਿਆ ਘਟਾਉਣ ਦੀ ਸੂਚਨਾ ਜਨਤਕ ਕਿਉਂ ਕੀਤੀ ਗਈ। ਇਸ ਨਾਲ ਉਨ੍ਹਾਂ ਲੋਕਾਂ 'ਤੇ ਖਤਰਾ ਵਧ ਗਿਆ ਹੈ, ਜਿਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ ਅਤੇ ਨਵੀਂ ਸਮੀਖਿਆ ਦੇ ਆਧਾਰ 'ਤੇ ਸੁਰੱਖਿਆ ਘੇਰੇ ਨੂੰ ਹਟਾ ਦਿੱਤਾ ਗਿਆ ਹੈ।
ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਚਹੇਤੇ ਟਰੈਕਟਰ 5911 'ਤੇ ਕੱਢੀ ਗਈ। ਉਸ ਦੀ ਲਾਸ਼ ਦੇ ਨਾਲ ਟਰੈਕਟਰ ਉੱਪਰ ਉਸ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਅੰਤਿਮ ਯਾਤਰਾ ਦੌਰਾਨ ਸਿੱਧੂ ਦੇ ਪਿਤਾ ਕਾਫੀ ਭਾਵੁਕ ਨਜ਼ਰ ਆਏ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਪੱਗ ਵੀ ਲਾਹ ਦਿੱਤੀ। ਅੰਤਿਮ ਸੰਸਕਾਰ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਵੀ ਲਾਲ ਪੱਗ ਬੰਨ੍ਹੀ ਹੋਈ ਸੀ।
ਸਿੱਧੂ ਮੂਸੇਵਾਲਾ ਦੀ ਦੇਹ ਨੂੰ ਅੰਤਿਮ ਸਸਕਾਰ ਲਈ ਟਰੈਕਟਰ 'ਚ ਲਿਜਾਇਆ ਗਿਆ। ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਦੀ ਬਜਾਏ ਉਨ੍ਹਾਂ ਦੀ ਜ਼ਮੀਨ 'ਤੇ ਕੀਤਾ ਜਾਵੇਗਾ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲੋਕਾਂ ਦੀ ਜੁੜੀ ਵੱਡੀ ਭੀੜ ਦਾ ਆਪਣੇ ਸਿਰ ਤੋਂ ਪੱਗ ਲਾਹ ਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਰਾਜਸੀ ਨੇਤਾ ਜੁੜੇ ਹੋਏ ਸਨ।ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਅੰਤਿਮ ਦਰਸ਼ਨਾਂ ਲਈ ਅੱਜ ਵੱਡੇ ਪੱਧਰ ਉਤੇ ਲੋਕਾਂ ਦਾ ਇਕੱਠ ਜੁੜਿਆ। ਲੋਕ ਅੱਧੀ ਰਾਤ ਤੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੋਂ ਪੁੱਜੇ। ਦੇਹ ਨੂੰ ਸਸਕਾਰ ਲਈ ਸਿੱਧੂ ਮੂਸੇਵਾਲਾ ਦੇ ਮਨਪਸੰਦ ਟਰੈਕਟਰ 5911 ਉਤੇ ਲਿਜਾਇਆ ਗਿਆ। ਸਸਕਾਰ ਪਿੰਡ ਮੂਸਾ ਦੀ ਸ਼ਮਸ਼ਾਨ ਭੂਮੀ ਵਿੱਚ ਕਰਨ ਦੀ ਥਾਂ, ਸਗੋਂ ਉਸ ਦੇ ਆਪਣੇ ਖੇਤਾਂ ਵਿਚ ਕੀਤਾ ਗਿਆ।
ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਅੰਤਿਮ ਸੰਸਕਾਰ ਪਿੰਡ ਮੂਸਾ ਵਿਖੇ ਕਰ ਦਿੱਤਾ ਗਿਆ ਹੈ। ਇਸ ਵੇਲੇ ਹਜ਼ਾਰਾਂ ਸੇਜ਼ਲ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ ਹੈ। ਪੰਜਾਬ, ਹਰਿਆਣਾ, ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਦੇ ਸਿਰ ਉਤੇ ਆਖ਼ਰੀ ਵਾਰ ਜੂੜਾ ਕੀਤਾ ਤੇ ਪਿਤਾ ਬਲਕੌਰ ਸਿੰਘ ਵੱਲੋਂ ਆਪਣੇ ਪੁੱਤਰ ਦੇ ਸਿਰ ਉਤੇ ਨਾਬੀ ਰੰਗ ਦੀ ਪੱਗ ਨੂੰ ਅੰਤਿਮ ਵਿਦਾਇਗੀ ਵੇਲੇ ਸਜਾਇਆ ਗਿਆ।
ਸਿੱਧੂ ਮੂਸੇਵਾਲਾ ਦਾ ਪਿੰਡ 'ਚ ਸਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਲੋਕ ਪਹੁੰਚੇ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਨ੍ਹਾਂ ਦੀ ਚਿਤਾ ਨੂੰ ਅਗਨਾ ਵਿਖਾਈ। ਇਸ ਮੌਕੇ ਬੇਹੱਦ ਭਾਵੁਕ ਮਾਹੌਲ ਵੇਖਣ ਨੂੰ ਮਿਲਿਆ। ਕਾਂਗਰਸ ਦੇ ਕਈ ਸੀਨੀਅਰ ਲੀਡਰ ਵੀ ਮੌਜੂਦ ਸੀ।
ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੀ ਜੱਦੀ ਜ਼ਮੀਨ 'ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਇੱਕ ਕਰੀਬੀ ਦੋਸਤ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਕਿ ਭਾਰੀ ਭੀੜ ਦੇ ਮੱਦੇਨਜ਼ਰ ਉਨ੍ਹਾਂ ਦਾ ਸਸਕਾਰ ਪਿੰਡ 'ਚ ਉਨ੍ਹਾਂ ਦੀ ਹੀ ਜ਼ਮੀਨ 'ਤੇ ਕੀਤਾ ਜਾਵੇਗਾ। ਅੰਤਿਮ ਸੰਸਕਾਰ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਨੂੰ ਵਿਦਾਈ ਦੇਣ ਲਈ ਲੱਖਾਂ ਲੋਕ ਸੜਕਾਂ 'ਤੇ ਉੱਤਰ ਆਏ ਹਨ।
ਸਿੱਧੂ ਮੂਸੇਵਾਲਾ 6 ਮਹੀਨੇ ਬਾਅਦ ਵਿਆਹ ਕਰਵਾਉਣ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦਾ ਵਿਆਹ ਅਕਤੂਬਰ 'ਚ ਤੈਅ ਹੋਇਆ ਸੀ। ਜਿਸ ਲੜਕੀ ਨਾਲ ਉਸ ਦਾ ਵਿਆਹ ਹੋਣਾ ਸੀ, ਉਸ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਬੀਤੇ ਦਿਨ ਵੀ ਉਨ੍ਹਾਂ ਦੀ ਹੋਣ ਵਾਲੀ ਪਤਨੀ ਆਪਣੇ ਪਰਿਵਾਰ ਸਮੇਤ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ਸੀ।
ਪੁਲਿਸ ਵੱਲੋਂ ਪਿੰਡ ਮੂਸਾ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪਿੰਡ ਵਿੱਚ ਸੋਗ ਹੈ। ਉਸ ਦੀ ਮਾਂ ਚਰਨ ਕੌਰ ਸਮੇਤ ਹੋਰਨਾਂ ਰਿਸ਼ਤੇਦਾਰਾਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ। ਇਸ ਦੇਹ ਲੋਕਾਂ ਦੇ ਆਖਰੀ ਦਰਸ਼ਨ ਲਈ ਰੱਖਿਆ ਗਿਆ ਹੈ। ਲੋਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ ਮੁਰਦਾਬਾਦ ਕੀਤੀ ਗਈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦੇਹ ਨੂੰ ਅੱਜ ਸਵੇਰੇ ਮਾਨਸਾ ਦੇ ਸਿਵਲ ਹਸਪਤਾਲ ਤੋਂ ਉਸ ਦੇ ਪਿੰਡ ਮੂਸਾ ਲਈ ਲਿਜਾਇਆ ਗਿਆ। ਇਸ ਦੇਹ ਨੂੰ ਲਿਜਾਣ ਵਾਲੇ ਉਨ੍ਹਾਂ ਦੇ ਪਿਤਾ ਤੇ ਹੋਰ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਮੌਜੂਦ ਸਨ। ਪਰਿਵਾਰ ਵੱਲੋਂ ਬੇਸ਼ੱਕ ਅੱਜ ਦੁਪਹਿਰ 12 ਵਜੇ ਅੰਤਿਮ ਸੰਸਕਾਰ ਦਾ ਸਮਾਂ ਦਿੱਤਾ ਗਿਆ ਸੀ ਪਰ ਲੋਕਾਂ ਦੀ ਵੱਡੇ ਤੜਕੇ ਤੋਂ ਜੁੜੀ ਭੀੜ ਤੇ ਦੇਸ਼ਾਂ-ਵਿਦੇਸ਼ਾਂ ਤੋਂ ਉਸ ਦੇ ਪ੍ਰੰਸ਼ਸਕਾਂ ਵਲੋਂ ਆਉਣ ਕਾਰਨ ਸਸਕਾਰ ਦਾ ਸਮਾਂ ਦੋ-ਤਿੰਨ ਘੰਟਿਆਂ ਲਈ ਵਧਾਇਆ ਜਾ ਸਕਦਾ ਹੈ।
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਮਲਾਵਰਾਂ ਨਾਲ ਆਪਣੇ ਆਖਰੀ ਸਾਹਾਂ ਤੱਕ ਲੜਦਾ ਰਿਹਾ ਹੈ। ਪੁਲਿਸ ਨੇ ਮੂਸੇਵਾਲਾ ਦੀ ਥਾਰ ਗੱਡੀ ਵਿੱਚੋਂ ਇੱਕ ਪਿਸਤੌਲ ਬਰਾਮਦ ਕੀਤਾ ਹੈ। ਉਸ ਪਿਸਤੌਲ ਤੋਂ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜਦੋਂ ਹਮਲਾਵਰ ਸਿੱਧੂ 'ਤੇ ਫਾਇਰਿੰਗ ਕਰ ਰਹੇ ਸਨ ਤਾਂ ਸਿੱਧੂ ਨੇ ਵੀ ਆਪਣੇ ਬਚਾਅ 'ਚ ਫਾਇਰਿੰਗ ਕੀਤੀ। ਪੁਲਿਸ ਨੇ ਥਾਰ ਤੋਂ ਬਰਾਮਦ ਪਿਸਤੌਲ ਬਰਾਮਦ ਕਰ ਲਿਆ ਹੈ। ਪਿਸਤੌਲ ਵਿੱਚੋਂ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ, ਇਹ ਹਾਲੇ ਜਾਂਚ ਦਾ ਵਿਸ਼ਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਸਾਹਮਣੇ ਆਇਆ ਹੈ ਕਿ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਕੋਸ਼ਿਸ਼ ਹੋਈ ਸੀ। ਹਾਲਾਂਕਿ ਜਦੋਂ ਗੈਂਗਸਟਰ ਪਿੰਡ ਮੂਸੇਵਾਲਾ ਪਹੁੰਚੇ ਤਾਂ ਏਕੇ 47 ਵਾਲੇ ਕਮਾਂਡੋਜ਼ ਨੂੰ ਦੇਖ ਕੇ ਵਾਪਸ ਪਰਤ ਆਏ ਸੀ। ਉਨ੍ਹਾਂ ਨੇ ਬਾਅਦ ਵਿੱਚ ਕਤਲ ਲਈ ਗੋਲਡੀ ਬਰਾੜ ਤੋਂ ਰੂਸੀ ਏਐਨ 94 (ਐਵਟੋਮੈਟ ਨਿਕੋਨੋਵ) ਮੰਗਵਾਈ ਸੀ। ਇਸ ਨਾਲ ਹੀ ਤਾਬੜਤੋੜ ਗੋਲੀਆਂ ਚਲਾ ਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਕੀਤੀ ਗਈ। ਇਸ ਦੇ ਪਿੱਛੇ ਤਿਹਾੜ ਜੇਲ੍ਹ ਤੋਂ ਚੱਲ ਰਿਹਾ ਮੋਬਾਈਲ ਨੰਬਰ 9643****** ਵੀ ਸਾਹਮਣੇ ਆ ਰਿਹਾ ਹੈ।
ਐਤਵਾਰ ਨੂੰ ਗੋਲੀਆਂ ਮਾਰ ਕਤਲ ਕੀਤੇ ਗਏ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦਾ ਕੁੱਝ ਹੀ ਪਲਾਂ 'ਚ ਅੰਤਿਮ ਸੰਸਕਾਰ ਹੋਏਗਾ। ਸਿੱਧੂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਦਿਲ ਦੇ ਕਰੀਬ ਉਨ੍ਹਾਂ ਦੇ ਟਰੈਕਟਰ 5911 'ਤੇ ਹੋਏਗੀ। ਪਰਿਵਾਰ ਨੇ ਸਿੱਧੂ ਦੇ 5911 ਟਰੈਕਟਰ ਨੂੰ ਆਖਰੀ ਯਾਤਰਾ ਲਈ ਤਿਆਰ ਕੀਤਾ ਹੈ। ਅੱਜ ਦੁਪਹਿਰ 12 ਵਜੇ ਦੇ ਕਰੀਬ ਸਿੱਧੂ ਦਾ ਸਸਕਾਰ ਕਰ ਦਿੱਤਾ ਜਾਏਗਾ। ਸਿੱਧੂ ਮੂਸੇਵਾਲਾ ਦੇ ਫੈਨਸ ਪੰਜਾਬ ਭਰ ਵਿੱਚੋਂ ਉਸ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ। ਸਿੱਧੂ ਦੇ ਜੱਦੀ ਪਿੰਡ ਮੂਸਾ 'ਚ ਉਸਦੇ ਪ੍ਰਸ਼ੰਸਕਾਂ ਦਾ ਹੜ੍ਹ ਹੈ। ਉਸ ਨੂੰ ਅੰਦਮ ਵਿਦਾਈ ਦੇਣ ਆਏ ਹਰ ਫੈਨ ਦੀਆਂ ਅੱਖਾਂ ਨਮ ਹਨ।
ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਬੈਕ ਫੁੱਟ 'ਤੇ ਆ ਗਈ ਹੈ। ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕਰਨ ਦੇ ਮੁੱਦੇ 'ਤੇ ਵਿਰੋਧੀ ਧਿਰ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ। ਭਗਵੰਤ ਮਾਨ ਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਨਜ਼ਰ ਆ ਰਹੀ ਹੈ। ਤਣਾਅ ਦੇ ਡਰੋਂ ਭਗਵੰਤ ਮਾਨ ਨੇ ਬਜਟ ਸੈਸ਼ਨ ਸਬੰਧੀ ਹੋਣ ਵਾਲੀ ਕੈਬਨਿਟ ਮੀਟਿੰਗ ਰੱਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਵਿਧਾਨ ਸਭਾ 'ਚ ਹੋਣ ਵਾਲੇ ਵਿਧਾਇਕਾਂ ਦਾ ਟ੍ਰੇਨਿੰਗ ਸੈਸ਼ਨ ਨੂੰ ਵੀ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।
ਪਿਛੋਕੜ
Sidhu Moose Wala Funeral LIVE UPDATES: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਬੈਕ ਫੁੱਟ 'ਤੇ ਆ ਗਈ ਹੈ। ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕਰਨ ਦੇ ਮੁੱਦੇ 'ਤੇ ਵਿਰੋਧੀ ਧਿਰ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ। ਭਗਵੰਤ ਮਾਨ ਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਨਜ਼ਰ ਆ ਰਹੀ ਹੈ। ਤਣਾਅ ਦੇ ਡਰੋਂ ਭਗਵੰਤ ਮਾਨ ਨੇ ਬਜਟ ਸੈਸ਼ਨ ਸਬੰਧੀ ਹੋਣ ਵਾਲੀ ਕੈਬਨਿਟ ਮੀਟਿੰਗ ਰੱਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਵਿਧਾਨ ਸਭਾ 'ਚ ਹੋਣ ਵਾਲੇ ਵਿਧਾਇਕਾਂ ਦਾ ਟ੍ਰੇਨਿੰਗ ਸੈਸ਼ਨ ਨੂੰ ਵੀ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।
ਆਖ਼ਰੀ ਸਾਹ ਤੱਕ ਲੜਿਆ ਸਿੱਧੂ ਮੂਸੇਵਾਲਾ, ਆਪਣੇ ਬਚਾਅ 'ਚ ਚਲਾਈਆਂ ਸੀ ਹਮਲਾਵਰਾਂ 'ਤੇ ਗੋਲੀਆਂ
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਮਲਾਵਰਾਂ ਨਾਲ ਆਪਣੇ ਆਖਰੀ ਸਾਹਾਂ ਤੱਕ ਲੜਦਾ ਰਿਹਾ ਹੈ। ਪੁਲਿਸ ਨੇ ਮੂਸੇਵਾਲਾ ਦੀ ਥਾਰ ਗੱਡੀ ਵਿੱਚੋਂ ਇੱਕ ਪਿਸਤੌਲ ਬਰਾਮਦ ਕੀਤਾ ਹੈ। ਉਸ ਪਿਸਤੌਲ ਤੋਂ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜਦੋਂ ਹਮਲਾਵਰ ਸਿੱਧੂ 'ਤੇ ਫਾਇਰਿੰਗ ਕਰ ਰਹੇ ਸਨ ਤਾਂ ਸਿੱਧੂ ਨੇ ਵੀ ਆਪਣੇ ਬਚਾਅ 'ਚ ਫਾਇਰਿੰਗ ਕੀਤੀ। ਪੁਲਿਸ ਨੇ ਥਾਰ ਤੋਂ ਬਰਾਮਦ ਪਿਸਤੌਲ ਬਰਾਮਦ ਕਰ ਲਿਆ ਹੈ। ਪਿਸਤੌਲ ਵਿੱਚੋਂ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ, ਇਹ ਹਾਲੇ ਜਾਂਚ ਦਾ ਵਿਸ਼ਾ ਹੈ। ਆਖ਼ਰੀ ਸਾਹ ਤੱਕ ਲੜਿਆ ਸਿੱਧੂ ਮੂਸੇਵਾਲਾ, ਆਪਣੇ ਬਚਾਅ 'ਚ ਚਲਾਈਆਂ ਸੀ ਹਮਲਾਵਰਾਂ 'ਤੇ ਗੋਲੀਆਂ
ਸਿੱਧੂ ਮੂਸੇਵਾਲਾ ਕਤਲ ਦੀ ਪਹਿਲਾਂ ਵੀ ਹੋਈ ਸੀ ਕੋਸ਼ਿਸ਼, AK 47 ਦੇਖ ਨਹੀਂ ਸੀ ਪਈ ਹਿੰਮਤ, ਤਿਹਾੜ ਜੇਲ੍ਹ ਤੋਂ ਰਚੀ ਗਈ ਸਾਜਿਸ਼
ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਸਾਹਮਣੇ ਆਇਆ ਹੈ ਕਿ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਕੋਸ਼ਿਸ਼ ਹੋਈ ਸੀ। ਹਾਲਾਂਕਿ ਜਦੋਂ ਗੈਂਗਸਟਰ ਪਿੰਡ ਮੂਸੇਵਾਲਾ ਪਹੁੰਚੇ ਤਾਂ ਏਕੇ 47 ਵਾਲੇ ਕਮਾਂਡੋਜ਼ ਨੂੰ ਦੇਖ ਕੇ ਵਾਪਸ ਪਰਤ ਆਏ ਸੀ। ਉਨ੍ਹਾਂ ਨੇ ਬਾਅਦ ਵਿੱਚ ਕਤਲ ਲਈ ਗੋਲਡੀ ਬਰਾੜ ਤੋਂ ਰੂਸੀ ਏਐਨ 94 (ਐਵਟੋਮੈਟ ਨਿਕੋਨੋਵ) ਮੰਗਵਾਈ ਸੀ। ਇਸ ਨਾਲ ਹੀ ਤਾਬੜਤੋੜ ਗੋਲੀਆਂ ਚਲਾ ਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਕੀਤੀ ਗਈ। ਇਸ ਦੇ ਪਿੱਛੇ ਤਿਹਾੜ ਜੇਲ੍ਹ ਤੋਂ ਚੱਲ ਰਿਹਾ ਮੋਬਾਈਲ ਨੰਬਰ 9643****** ਵੀ ਸਾਹਮਣੇ ਆ ਰਿਹਾ ਹੈ।ਸਿੱਧੂ ਮੂਸੇਵਾਲਾ ਕਤਲ ਦੀ ਪਹਿਲਾਂ ਵੀ ਹੋਈ ਸੀ ਕੋਸ਼ਿਸ਼, AK 47 ਦੇਖ ਨਹੀਂ ਸੀ ਪਈ ਹਿੰਮਤ, ਤਿਹਾੜ ਜੇਲ੍ਹ ਤੋਂ ਰਚੀ ਗਈ ਸਾਜਿਸ਼
ਪੰਜਾਬੀ ਫ਼ਿਲਮ ਇੰਡਸਟਰੀ 'ਚ ਚੱਲ ਰਿਹਾ ਖਤਰਨਾਕ ਕੰਮ, ਦੋ ਮਹੀਨੇ 'ਚ ਛੇ ਗਾਇਕਾਂ ਤੋਂ ਵਸੂਲੀ ਲੱਖਾਂ ਰੁਪਏ ਦੀ ਫਿਰੌਤੀ
ਬਾਲੀਵੁੱਡ ਦੀ ਤਰ੍ਹਾਂ ਹੁਣ ਪਾਲੀਵੁੱਡ 'ਚ ਵੀ ਦਾਊਦ ਕਲਚਰ ਸ਼ੁਰੂ ਹੋ ਗਿਆ ਹੈ। ਵਿਦੇਸ਼ਾਂ 'ਚ ਬੈਠੇ ਗੈਂਗਸਟਰ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਤੇ ਗਾਇਕਾਂ ਤੋਂ ਫਿਰੌਤੀ ਦੀ ਮੰਗ ਕਰ ਰਹੇ ਹਨ। ਪਿਛਲੇ ਦੋ ਮਹੀਨਿਆਂ ਵਿੱਚ ਛੇ ਪੰਜਾਬੀ ਗਾਇਕਾਂ ਨੇ ਗੈਂਗਸਟਰਾਂ ਨੂੰ ਫਿਰੌਤੀ ਵਜੋਂ ਪੈਸੇ ਅਦਾ ਕਰ ਚੁੱਕੇ ਹਨ। ਇਹ ਖੁਲਾਸਾ ਆਈਬੀ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਗੈਂਗਸਟਰਾਂ ਦਾ ਖੌਫ ਇੰਨਾ ਜ਼ਿਆਦਾ ਹੈ ਕਿ ਹੁਣ ਤੱਕ ਇਨ੍ਹਾਂ ਮਾਮਲਿਆਂ 'ਚ ਪੁਲਿਸ ਕੋਲ ਇੱਕ ਵੀ ਸ਼ਿਕਾਇਤ ਨਹੀਂ ਆਈ ਹੈ।ਪੰਜਾਬੀ ਫ਼ਿਲਮ ਇੰਡਸਟਰੀ 'ਚ ਚੱਲ ਰਿਹਾ ਖਤਰਨਾਕ ਕੰਮ, ਦੋ ਮਹੀਨੇ 'ਚ ਛੇ ਗਾਇਕਾਂ ਤੋਂ ਵਸੂਲੀ ਲੱਖਾਂ ਰੁਪਏ ਦੀ ਫਿਰੌਤੀ
- - - - - - - - - Advertisement - - - - - - - - -