ਨਵੀਂ ਦਿੱਲੀ: ਸੋਸ਼ਲ ਨੈੱਟਵਰਕਿੰਗ ਐਪ ਟਿੱਕਟੋਕ ਦੀ ਵੀਡੀਓ ਸ਼ੇਅਰਿੰਗ ਦਾ ਕ੍ਰੇਜ਼ ਨੌਜਵਾਨਾਂ ਦੇ ਸਿਰ ਚੜ੍ਹ ਚੁਕਿਆ ਹੈ। ਟਿੱਕਟੋਕ 'ਤੇ ਵੀਡੀਓ ਬਣਾਉਣ ਦੇ ਜੋਸ਼ 'ਚ ਨੌਜਵਾਨ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹਨ। ਪਰ ਨੌਜਵਾਨਾਂ ਦਾ ਇਹ ਉਤਸ਼ਾਹ ਉਨ੍ਹਾਂ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਜਾਨ ਦੇ ਕੇ ਇਸ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਸਾਹਮਣੇ ਆਇਆ ਹੈ।

ਟਿੱਕਟੋਕ ਵੀਡੀਓ ਬਣਾਉਣ ਵੇਲੇ ਇੱਕ 18 ਸਾਲਾ ਕਿਸ਼ੋਰ ਦੀ ਮੌਤ ਹੋ ਗਈ। ਅਸਲ 'ਚ ਮੁਜ਼ੱਫਰਨਗਰ ਨੇੜੇ ਵੀਡੀਓ ਬਣਾਉਣ ਵੇਲੇ ਇਹ ਨੌਜਵਾਨ ਗੰਗਾ ਨਹਿਰ ਵਿੱਚ ਡਿੱਗ ਗਿਆ। ਜਿਸਦਾ ਸਿਰ ਪੱਥਰ ਨਾਲ ਟਕਰਾ ਗਿਆ ਅਤੇ ਡੁੱਬਣ ਕਰਕੇ ਉਸਦੀ ਮੌਤ ਹੋ ਗਈ। ਉਸਦੀ ਲਾਸ਼ ਨੂੰ ਘਟਨਾ ਦੇ ਦੋ ਘੰਟਿਆਂ ਬਾਅਦ ਨਹਿਰ ਚੋਂ ਕੱਢਿਆ ਗਿਆ।

ਇਸ ਘਟਨਾ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ। ਨੌਜਵਾਨ ਦੇ ਡੁੱਬਦੇ ਹੀ ਹਲਚਲ ਮਚ ਗਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਨੌਜਵਾਨ ਦੋਸਤਾਂ ‘ਤੇ ਕਤਲ ਕਰਨ ਦਾ ਦੋਸ਼ ਲਗਾਇਆ ਹੈ।