ਕਰਨਾਲ: ਮਿੱਟੀ ‘ਚ ਤਾਂ ਆਲੂ ਉੱਗਦੇ ਹਰ ਕਿਸੇ ਨੇ ਵੇਖੇ ਹਨ ਪਰ ਹਰਿਆਣਾ ‘ਚ ਹੁਣ ਆਲੂ ਹਵਾ ‘ਚ ਉਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਰਿਆਣਾ ਦੇ ਤਕਨੀਕੀ ਕੇਂਦਰ ਨੇ ਇਸ ਤਕਨੀਕ ‘ਤੇ ਕੰਮ ਵੀ ਕਰ ਲਿਆ ਹੈ। ਅਪਰੈਲ 2020 ਤਕ ਕਿਸਾਨਾਂ ਲਈ ਬੀਜ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਤਕਨੀਕ ਦਾ ਨਾਂ ਹੈ ਐਰੋਪੋਨਿਕ।
ਇਸ ਤਕਨੀਕ ਤਹਿਤ ਵੱਡੇ-ਵੱਡੇ ਡੱਬਿਆਂ ‘ਚ ਆਲੂ ਦੇ ਬੂਟਿਆਂ ਨੂੰ ਟੰਗ ਦਿੱਤਾ ਜਾਵੇਗਾ ਜਿਸ ‘ਚ ਲੋੜ ਮੁਤਾਬਕ ਪਾਣੀ ਤੇ ਪੋਸ਼ਕ ਤੱਤ ਪਾਏ ਜਾਂਦੇ ਹਨ। ਕਰਨਾਲ ਦੇ ਸ਼ਾਮਗੜ੍ਹ ਪਿੰਡ ‘ਚ ਮੌਜੂਦ ਆਲੂ ਤਕਨੀਕੀ ਕੇਂਦਰ ਦੇ ਅਧਿਕਾਰੀ ਡਾ. ਸਤੇਂਦਰ ਯਾਦਵ ਨੇ ਕਿਹਾ ਕਿ ਇਸ ਸੈਂਟਰ ਦਾ ਇੰਟਰਨੈਸ਼ਨਲ ਪੋਟੈਟੋ ਸੈਣਟਰ ਨਾਲ ਇੱਕ ਐਮਓਯੂ ਹੋਇਆ ਹੈ। ਇਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਐਰੋਪੋਨਿਕ ਤਕਨੀਕ ਦੇ ਪ੍ਰੋਜੈਕਟ ਨੂੰ ਆਗਿਆ ਦਿੱਤੀ।
ਹੁਣ ਬਗੈਰ ਮਿੱਟੀ ਦੇ ਕਾਕਪਿਟ ‘ਚ ਆਲੂ ਦਾ ਬੀਜ ਉਤਪਾਦਨ ਸ਼ੁਰੂ ਕੀਤਾ ਗਿਆ ਜਿਸ ਨਾਲ ਪੈਦਾਵਰ ਕਰੀਬ ਦੁੱਗਣੀ ਹੋ ਗਈ ਹੈ। ਇਸ ਤਕਨੀਕ ‘ਚ ਇੱਕ ਬੂਟੇ ਤੋਂ ਤਕਰੀਬਨ ਘੱਟੋ ਘੱਟ 40-60 ਆਲੂ ਲੱਗਦੇ ਹਨ ਜਿਨ੍ਹਾਂ ਨੂੰ ਬੀਜ ਦੇ ਤੌਰ ‘ਤੇ ਖੇਤਾਂ ‘ਚ ਬੀਜਿਆ ਜਾਵੇਗਾ।
Election Results 2024
(Source: ECI/ABP News/ABP Majha)
ਹੁਣ ਆਲੂ ਉਗਾਉਣ ਲਈ ਨਾ ਜ਼ਮੀਨ ਦੀ ਲੋੜ ਨਾ ਚਾਹੀਦੀ ਮਿੱਟੀ, ਜਾਣੋ ਕਿੱਥੇ ਉਗਣਗੇ ਜ਼ਿਆਦਾ ਪੈਦਾਵਰ ਵਾਲੇ ਆਲੂ
ਏਬੀਪੀ ਸਾਂਝਾ
Updated at:
24 Dec 2019 12:05 PM (IST)
ਮਿੱਟੀ ‘ਚ ਤਾਂ ਆਲੂ ਉੱਗਦੇ ਹਰ ਕਿਸੇ ਨੇ ਵੇਖੇ ਹਨ ਪਰ ਹਰਿਆਣਾ ‘ਚ ਹੁਣ ਆਲੂ ਹਵਾ ‘ਚ ਉਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਰਿਆਣਾ ਦੇ ਤਕਨੀਕੀ ਕੇਂਦਰ ਨੇ ਇਸ ਤਕਨੀਕ ‘ਤੇ ਕੰਮ ਵੀ ਕਰ ਲਿਆ ਹੈ।
- - - - - - - - - Advertisement - - - - - - - - -