ਲੌਕਡਾਊਨ ‘ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ Spicejet, Indigo ਅਤੇ GoAir ਨੇ ਪੇਸ਼ ਕੀਤਾ ਆਫਰ

ਏਬੀਪੀ ਸਾਂਝਾ Updated at: 28 Mar 2020 12:34 PM (IST)

ਕੋਰੋਨਾ ਸੰਕਟ ਦਰਮਿਆਨ ਸਪਾਈਸ ਜੇਟ ਨੇ ਸਰਕਾਰ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਸਪਾਈਸ ਜੇਟ ਦਾ ਕਹਿਣਾ ਹੈ ਕਿ ਉਹ ਲੌਕਡਾਊਨ ‘ਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਲਿਜਾਣ ਵਿੱਚ ਮਦਦ ਕਰ ਸਕਦਾ ਹੈ।

NEXT PREV
ਨਵੀਂ ਦਿੱਲੀ: ਲੌਕਡਾਊਨ ਕਾਰਨ ਸਪਾਈਸਜੈੱਟ ਨੇ ਸਰਕਾਰ ਦੀ ਮਦਦ ਕਰਨ ਦਾ ਪ੍ਰਸਤਾਵ ਦਿੱਤਾ ਹੈ। ਸਪਾਈਸ ਜੇਟ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਇਜਾਜ਼ਤ ਦੇ ਦਿੰਦੀ ਹੈ ਤਾਂ ਉਹ ਮੁੰਬਈ ਅਤੇ ਦਿੱਲੀ ‘ਚ ਫਸੇ ਮਜ਼ਦੂਰਾਂ ਨੂੰ ਪਟਨਾ ‘ਚ ਉਨ੍ਹਾਂ ਦੇ ਘਰ ਲੈ ਜਾ ਸਕਦੇ ਹਨ। ਦੱਸ ਦਈਏ ਕਿ ਕਾਫੀ ਲੋਕ ਲੌਕਡਾਊਨ ਕਰਕੇ ਫਸ ਗਏ ਹਨ।


ਅਸੀਂ ਕਿਸੇ ਵੀ ਮਿਸ਼ਨ ਲਈ ਸਰਕਾਰ ਦੀ ਮਦਦ ਕਰਨ ਦਾ ਪ੍ਰਸਤਾਵ ਦਿੱਤਾ ਹੈ। ਅਸੀਂ ਪਹਿਲਾਂ ਹੀ ਹਰ ਰੋਜ਼ ਖਾਣਾ, ਦਵਾਈਆਂ ਅਤੇ ਡਾਕਟਰੀ ਉਪਕਰਣ ਮੁਹੱਈਆ ਕਰਵਾ ਰਹੇ ਹਾਂ।- ਅਜੇ ਸਿੰਘ, ਸਪਾਈਸ ਜੈੱਟ ਦੇ ਚੇਅਰਮੈਨ ਅਤੇ ਜਨਰਲ ਮੈਨੇਜਰ


ਦੇਸ਼ ਵਿੱਚ ਇਸ ਸਮੇਂ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀ ਉਡਾਣਾਂ 'ਤੇ ਪਾਬੰਦੀ ਹੈ। ਡੀਜੀਸੀਏ ਦੇ ਮੁਤਾਬਕ ਵਿਸ਼ੇਸ਼ ਹਾਲਤਾਂ ‘ਚ ਉਡਾਣ ਭਰੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ, ਮੁੰਬਈ ਅਤੇ ਪਟਨਾ ਦਰਮਿਆਨ ਕੁਝ ਉਡਾਣਾਂ ਸ਼ੁਰੂ ਕਰ ਸਕਦੇ ਹਾਂ ਜਿਸ ਨਾਲ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ।


ਅਸੀਂ ਕੋਰੋਨਾਵਾਇਰਸ ਨੂੰ ਹਰਾਉਣ ਲਈ ਆਪਣੀ ਸਰਕਾਰ ਅਤੇ ਸਾਥੀ ਨਾਗਰਿਕਾਂ ਦੀ ਮਦਦ ਲਈ ਤਿਆਰ ਹਾਂ। - ਅਜੇ ਸਿੰਘ


ਉਧਰ ਇੰਡੀਗੋ ਇੰਡੀਗੋ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਦਵਾਈਆਂ, ਉਪਕਰਣ ਅਤੇ ਰਾਹਤ ਸਮੱਗਰੀ ਪਹੁੰਚਾਉਣ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਆਪਣੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਗੋਏਅਰ ਨੇ ਸਰਕਾਰ ਨੂੰ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ।

- - - - - - - - - Advertisement - - - - - - - - -

© Copyright@2025.ABP Network Private Limited. All rights reserved.