ਅੰਮ੍ਰਿਤਸਰ: ਇੱਥੇ ਦੀ ਐਸਟੀਐਫ (amritsar STF) ਨੇ ਤਿੰਨ ਮੁਲਜ਼ਮਾਂ ਨੂੰ 8 ਕਿੱਲੋ 690 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ (accused arrested) ਕੀਤਾ ਹੈ। ਇਸ ਦੌਰਾਨ ਫੜੀ ਗਈ ਹੈਰੋਇਨ (heroin) ਪਾਕਿਸਤਾਨ ਤੋਂ ਆਈ ਸੀ ਅਤੇ ਇਸ ਚੋਂ 6 ਕਿਲੋ ਹੈਰੋਇਨ ਅਜਨਾਲਾ ਸੈਕਟਰ ਦੇ ਭਾਰਤ ਪਾਕਿ ਕੰਡਿਆਲੀ ਦੇ ਨਜ਼ਦੀਕ ਗਰਾਉਂਡ ਵਿੱਚ ਦਬਾਈ ਗਈ ਸੀ ਤੇ 2 ਕਿਲੋ ਹੈਰੋਇਨ ਇੱਕ ਨਾਕੇ ਦੌਰਾਨ ਫੜੀ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਪਗ 45 ਕਰੋੜ ਦੱਸੀ ਜਾ ਰਹੀ ਹੈ।

ਦੇਸ਼ ‘ਚ ਲੌਕਡਾਊਨ ਤੇ ਪੰਜਾਬ ਵਿਚ ਕਰਫਿਊ ਹੋਣ ਦੇ ਬਾਅਦ ਵੀ ਨਸ਼ਾ ਤਸਕਰ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾ ਰਹੇ ਹਨ। ਐਸਟੀਐਫ ਦੇ ਏਆਈਜੀ ਰਛਪਾਲ ਸਿੰਘ ਮੁਤਾਬਕ ਉਨ੍ਹਾਂ ਨੂੰ ਗੁਪਤ ਜਾਣਕਾਰੀ ਮਿਲੀ ਕਿ ਹੈਰੋਇਨ ਅਜਨਾਲਾ ਸੈਕਟਰ ਦੇ ਨਜ਼ਦੀਕ ਭਾਰਤ-ਪਾਕਿ ਕੰਡਿਆਲੀ ਪਾਰ ਜ਼ਮੀਨ ਵਿੱਚ ਦਬਾਈ ਗਈ ਸੀ। ਜਿਸ ਤੋਂ ਬਾਅਦ ਹੈਰੋਇਨ ਉਥੋਂ ਬਰਾਮਦ ਕੀਤੀ ਗਈ ਅਤੇ ਇਸ ਮਾਮਲੇ ਦੀ ਜਾਂਚ ਦੌਰਾਨ ਪਤਾ ਲਗਿਆ ਕਿ ਹੈਰੋਇਨ, ਕਰਮ ਸਿੰਘ ਨਾਂ ਦੇ ਨੌਜਵਾਨ ਨੇ ਮੰਗਵਾਈ ਸੀ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਏਆਈਜੀ ਰਸ਼ਪਾਲ ਸਿੰਘ ਮੁਤਾਬਕ, ਇੱਕ ਤਰੀਕ ਨੂੰ ਇੱਕ ਹੋਰ ਜਾਣਕਾਰੀ ਮਿਲੀ ਕਿ ਦੋ ਨੌਜਵਾਨ ਕਾਰ ‘ਚ ਹੈਰੋਇਨ ਪਹੁੰਚਾਉਣ ਜਾ ਰਹੇ ਹਨ ਅਤੇ ਜਦੋਂ ਉਨ੍ਹਾਂ ਨੂੰ ਨਾਕਾਬੰਦੀ ਦੌਰਾਨ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਭਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਤਸਕਰਾਂ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਨਾਲ ਹੀ ਤਸਕਰਾਂ ਦੀ ਕਾਰ ਦੇ ਟਾਇਰਾਂ ‘ਤੇ ਫਾਇਰਿੰਗ ਕੀਤੀ ਅਤੇ 25 ਮਿੰਟ ਦੀ ਮੁਸ਼ਕਤ ਤੋਂ ਬਾਅਦ, ਤਸਕਰਾਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਕੋਲੋਂ 2 ਕਿਲੋ 700 ਗ੍ਰਾਮ ਹੈਰੋਇਨ ਮਿਲੀ।

ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।