ਕਰਫਿਊ ‘ਚ ਵੀ ਪੜ੍ਹਣਗੇ ਬੱਚੇ, ਅਧਿਆਪਕਾਂ ਨੇ ਲੱਭਿਆ ਨਵਾਂ ਰਾਹ
ਏਬੀਪੀ ਸਾਂਝਾ | 11 Apr 2020 11:12 AM (IST)
ਲੌਕਡਾਊਨ ਕਾਰਨ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ , ਇਸ ਲਈ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਨਾ ਸਿਰਫ ਪ੍ਰਾਈਵੇਟ ਸਕੂਲਾਂ ਦੇ ਬੱਚੇ, ਬਲਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਪਣੇ ਘਰਾਂ ਵਿਚ ਬੈਠੇ ਪੜ੍ਹਾਈ ਕਰ ਰਹੇ ਹਨ।
ਲੁਧਿਆਣਾ: ਲੌਕਡਾਊਨ ਕਾਰਨ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ , ਇਸ ਲਈ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਨਾ ਸਿਰਫ ਪ੍ਰਾਈਵੇਟ ਸਕੂਲਾਂ ਦੇ ਬੱਚੇ, ਬਲਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਪਣੇ ਘਰਾਂ ਵਿਚ ਬੈਠੇ ਪੜ੍ਹਾਈ ਕਰ ਰਹੇ ਹਨ। ਕੋਰੋਨਾਵਾਇਰਸ ਕਾਰਨ ਸਾਰੇ ਦੇਸ਼ ਵਿਚ ਕਰਫਿਊ ਵਰਗੇ ਹਾਲਾਤ ਹਨ। ਸਕੂਲ ਕਾਲੇਜ ਸਭ ਕੁਝ ਬੰਦ ਹੈ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ, ਜਿਸ ਕਾਰਨ ਨਾ ਸਿਰਫ ਪ੍ਰਾਈਵੇਟ ਸਕੂਲ ਬਲਕਿ ਸਰਕਾਰੀ ਸਕੂਲ ਵੀ ਬੱਚਿਆਂ ਨੂੰ ਆਨਲਾਈਨ ਪੜ੍ਹਾਉਣਾ ਆਰੰਭ ਕਰ ਚੁੱਕੇ ਹਨ। ਆਪਣੇ ਘਰ ਬੈਠੇ ਉਹ ਫੋਨ ਅਤੇ ਲੈਪਟਾਪ ਦੀ ਮਦਦ ਨਾਲ ਪੜ੍ਹ ਕਰ ਰਹੇ ਹਨ। ਲੈਪਟਾਪ ਰਾਹੀਂ ਅਧਿਆਪਕ ਉਨ੍ਹਾਂ ਦੀ ਮਦਦ ਕਰ ਰਹੇ ਹਨ। ਅਤੇ ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਸ ਦਾ ਆਨਲਾਈਨ ਹੱਲ ਕੀਤਾ ਜਾਂਦਾ ਹੈ। ਸਰਕਾਰੀ ਪ੍ਰਾਇਮਰੀ ਸਕੂਲ, ਲੁਧਿਆਣਾ ਦੀ ਪ੍ਰਿੰਸੀਪਲ ਕਮਲਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਸ ਦੀ ਅਤੇ ਉਸਦੇ ਸਟਾਫ ਦੀ ਸਹਾਇਤਾ ਨਾਲ ਬੱਚੇ ਘਰ ਬੈਠੇ ਆਨਲਾਈਨ ਪੜ੍ਹਦੇ ਹਨ, ਜਿਸ ਵਿੱਚ ਮਾਪੇ ਅਤੇ ਉਨ੍ਹਾਂ ਦਾ ਸਟਾਫ ਉਨ੍ਹਾਂ ਦਾ ਪੂਰਾ ਸਮਰਥਨ ਕਰ ਰਿਹਾ ਹੈ। ਤਾਂ ਜੋ ਬੱਚਿਆਂ ਦਾ ਭਵਿੱਖ ਉੱਜਵਲ ਰਹੇ। ਇਹ ਵੀ ਪੜ੍ਹੋ : ਪੰਜਾਬ ‘ਤੇ ਕੋਰੋਨਾ ਦਾ ਸੰਕਟ, ਇੱਕ ਹੀ ਦਿਨ ‘ਚ 21 ਮਾਮਲੇ ਪਾਜ਼ਿਟਿਵ, ਕੁੱਲ ਅੰਕੜਾ 151 ‘ਤੇ ਪਹੁੰਚਿਆ ਕੋਰੋਨਾ ਨੇ ਖੜਾ ਕੀਤਾ ਵੱਡਾ ਖ਼ਤਰਾ, ਦੁਨੀਆ ‘ਚ ਵੱਧੇਗੀ ਗਰੀਬੀ!