ਸੁਖਬੀਰ ਬਾਦਲ ਅੱਜ ਯਾਨਿ 9 ਜੁਲਾਈ ਨੂੰ ਆਪਣਾ 60ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਵਧਾਈਆਂ ਵੀ ਮਿਲ ਰਹੀਆਂ ਹਨ। 


ਬਾਦਲ ਦੇ ਜਨਮਦਿਨ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜ `ਤੇ ਸੁਖਬੀਰ ਬਾਦਲ ਲਈ ਵਧਾਈ ਸੰਦੇਸ਼ ਲਿਖਿਆ ਗਿਆ। "ਵਿਕਾਸ ਦੇ ਮਸੀਹਾ ਵਜੋਂ ਜਾਣੇ ਜਾਂਦੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਸਮੁੱਚੇ ਪਾਰਟੀ ਕੇਡਰ ਵੱਲੋਂ ਜਨਮ ਦਿਨ ਦੀ ਲੱਖ-ਲੱਖ ਵਧਾਈ। ਅਰਦਾਸ ਹੈ ਕਿ ਗੁਰੂ ਸਾਹਿਬ ਜੀ ਤੁਹਾਨੂੰ ਤੰਦਰੁਸਤੀ ਅਤੇ ਲੰਮੀ ਉਮਰ ਦੀ ਅਸੀਸ ਬਖਸ਼ਣ। #HBDSukhbirSinghBadal"






ਇਕਬਾਲ ਸਿੰਘ ਝੂੰਦਣ ਨੇ ਟਵੀਟ ਕਰ ਬਾਦਲ ਨੂੰ ਜਨਮਦਿਨ ਦੀ ਵਧਾਈ ਦਿਤੀ। ਉਨ੍ਹਾਂ ਲਿਖਿਆ, "ਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਲੱਖ ਲੱਖ ਮੁਬਾਰਕਾਂ। ਗੁਰੂ ਮਹਾਰਾਜ ਅੱਗੇ ਤੁਹਾਡੀ ਚੰਗੀ ਸਿਹਤ, ਲੰਬੀ ਉਮਰ ਅਤੇ ਤਰੱਕੀ ਲਈ ਕਾਮਨਾ ਕਰਦੇ ਹਾਂ।"






ਸੁਖਬੀਰ ਸਿੰਘ ਦਾ ਜਨਮ 9 ਜੁਲਾਈ 1962 ਨੂੰ ਫਰੀਦਕੋਟ ਵਿਖੇ ਹੋਇਆ ਸੀ। ਉਨ੍ਹਾਂ ਦੀ ਮਾ ਦਾ ਨਾਮ ਸੁਰਿੰਦਰ ਕੌਰ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਦ ਲਾਅਰੈਂਸ ਸਕੂਲ, ਸਨਾਵਰ ਤੋਂ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 1980 ਤੋਂ 1984 ਵਿਚਕਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਆਪਣੀ ਅਰਥ-ਸ਼ਾਸ਼ਤਰ ਦੀ ਮਾਸਟਰ ਡਿਗਰੀ ਹਾਸਿਲ ਕੀਤੀ ਅਤੇ ਐੱਮ.ਬੀ.ਏ. ਦੀ ਡਿਗਰੀ ਅਮਰੀਕਾ ਦੀ ਲਾਸ ਏਂਜਲਸ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ