ਅਸ਼ਰਫ ਢੁੱਡੀ  

ਚੰਡੀਗੜ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਕੋਰੋਨਾ ਵੈਕਸੀਨ ਨੂੰ ਲੈ ਕੇ ਹੋ ਰਹੀ ਵੱਡੀ ਲੁੱਟ ਦਾ ਆਰੋਪ ਲਗਾਇਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ 400 ਰੂਪਏ ਦੀ ਵੈਕਸੀਨ ਖਰੀਦ ਕੇ ਪ੍ਰਾਈਵੇਟ ਅਸਪਤਾਲਾਂ ਨੂੰ 1060 ਰੂਪਏ ਵਿੱਚ ਦੇ ਰਹੀ ਹੈ। ਕੋਰੋਨਾ ਕਾਲ ਵਿੱਚ ਕੈਪਟਨ ਸਰਕਾਰ ਪੈਸਾ ਕਮਾਣ 'ਚ ਲੱਗੀ ਹੋਈ ਹੈ।  ਸੁਖਬੀਰ ਬਾਦਲ ਨੇ ਦੱਸਿਆ ਕਿ ਪੰਜਾਬ ਵਿੱਚ ਵੈਕਸੀਨ ਨਾ ਹੋਣ ਦਾ ਅਸਲ ਸੱਚ ਇਹ ਹੈ।   


 


ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਵਿੱਚ 35 ਹਜ਼ਾਰ ਵੈਕਸੀਨ ਡੋਜ ਪ੍ਰਾਈਵੇਟ ਹਸਪਤਾਲ ਨੂੰ ਦਿੱਤੀ ਹੈ। ਅੱਜ ਕੋਰੋਨਾ ਸੰਕਟ ਵਿੱਚ ਇੱਕ ਪਰਿਵਾਰ ਨੂੰ ਵੈਕਸੀਨ ਲਗਵਾਉਣ ਲਈ 9 ਹਜ਼ਾਰ ਦੇਣੇ ਪੈ ਰਹੇ ਹਨ। ਕੋਰੋਨਾ ਕਾਲ 'ਚ ਪਰਿਵਾਰਾਂ 'ਤੇ ਵਿੱਤੀ ਬੋਝ ਪਿਆ ਹੈ। 


 


ਪੰਜਾਬ ਸਰਕਾਰ ਨੇ ਕੋਰੋਨਾ ਕਾਲ ਵਿੱਚ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਨੂੰ ਨਹੀਂ ਰੋਕਿਆ। ਸੁਖਬੀਰ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਟਵੀਟ ਕੀਤਾ ਸੀ ਕਿ ਵੈਕਸੀਨ ਦੀ ਡੋਜ਼ ਫ੍ਰੀ ਲਗਾਈ ਜਾਵੇ। ਕੀ ਰਾਹੁਲ ਗਾਂਧੀ ਆਪਣੀ ਪਾਰਟੀ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਮੰਗਣਗੇ? ਜੇਕਰ ਕੈਪਟਨ ਸਰਕਾਰ ਨੇ ਰੇਟ ਠੀਕ ਨਹੀਂ ਕੀਤੇ ਤਾਂ ਅਸੀਂ ਹਾਈਕੋਰਟ ਜਾਵਾਂਗੇ। ਜੇਕਰ ਸਾਡੀ ਸਰਕਾਰ ਬਣ ਗਈ ਤਾਂ ਅਸੀ ਪੂਰੀ ਜਾਂਚ ਕਰਾਵਾਂਗੇ। 


 


ਉਨ੍ਹਾਂ ਕਿਹਾ ਸਿਹਤ ਮੰਤਰੀ ਬਲਬੀਰ ਸਿੱਧੂ 'ਤੇ ਨਸ਼ੇ ਦੀ ਐਂਟੀ ਡਰਗ ਦੀਆਂ ਪੰਜ ਕਰੋੜ ਗੋਲੀਆਂ ਗਾਇਬ ਕਰਨ ਦਾ ਇਲਜ਼ਾਮ ਹੈ। ਵਿਭਾਗ ਦੇ ਸੈਕਟਰੀ ਨੇ ਕਿਹਾ ਸੀ ਕਿ ਬਲਬੀਰ ਸਿੱਧੂ ਦੇ ਕਹਿਣ ਉੱਤੇ ਨਸ਼ੇ ਦੀ ਐਂਟੀ ਡਰਗ ਦੀਆਂ 5 ਕਰੋੜ ਗੋਲੀਆਂ ਗਾਇਬ ਕਰ ਦਿੱਤੀਆਂ ਸੀ। ਪੰਜਾਬ ਸਰਕਾਰ ਵਲੋਂ ਇਸ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ।  ਬਾਦਲ ਨੇ ਕਿਹਾ ਐਸਜੀਪੀਸੀ ਨੇ ਜਦੋਂ ਸੇਵਾ ਲਈ ਵੈਕਸੀਨ ਮੰਗੀ ਤਾਂ ਕੈਪਟਨ ਸਰਕਾਰ ਨੇ ਕਿਹਾ ਕਿ 1 ਹਜ਼ਾਰ 60 ਰੁਪਏ ਪ੍ਰਤੀ ਵੈਕਸੀਨ ਦੇ ਪੈਸੈ ਭੇਜੋ।