ਓਮਾਨ ਦੇ ਸੁਲਤਾਨ ਕਾਬੂਸ ਬਿਨ ਸੈਦ ਦੀ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਜ਼ਾਹਰ ਕੀਤਾ ਦੁੱਖ
ਏਬੀਪੀ ਸਾਂਝਾ | 11 Jan 2020 12:28 PM (IST)
ਓਮਾਨ ਦੇ ਸੁਲਤਾਨ ਕਾਬੂਸ ਬਿਨ ਸੈਦ ਦਾ ਸ਼ੁੱਕਰਵਾਰ ਸ਼ਾਮ ਮੌਤ ਹੋ ਗਈ। ਇਸ ਤੋਂ ਬਾਅਦ ਤਿੰਨ ਦਿਨ ਤੱਕ ਰਾਸ਼ਟਰੀ ਸ਼ੋਕ ਵੱਜੋਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਦੁਬਈ: ਓਮਾਨ ਦੇ ਸੁਲਤਾਨ ਕਾਬੂਸ ਬਿਨ ਸੈਦ ਦਾ ਸ਼ੁੱਕਰਵਾਰ ਸ਼ਾਮ ਮੌਤ ਹੋ ਗਈ। ਇਸ ਤੋਂ ਬਾਅਦ ਤਿੰਨ ਦਿਨ ਤੱਕ ਰਾਸ਼ਟਰੀ ਸ਼ੋਕ ਵੱਜੋਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸੁਲਤਾਨ ਕਾਬੂਸ ਦੀ ਮੌਤ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀਐਮ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਲਿੱਖਿਆ, "ਸੁਲਤਾਨ ਕਾਬੂਸ ਬਿਨ ਸਇਦ ਅਲ ਸੈਦ ਦੀ ਮੌਤ ਬਾਰੇ ਪਤਾ ਲੱਗਣ 'ਤੇ ਬੇਹਦ ਦੁੱਖ ਹੋਇਆ। ਉੱਹ ਇੱਕ ਦੂਰਦਰਸ਼ੀ ਅਤੇ ਰਾਜਨੇਤਾ ਸੀ, ਜਿਨ੍ਹਾਂ ਓਮਾਨ ਨੂੰ ਇੱਕ ਆਧੁਨਿਕ ਅਤੇ ਖੁਸ਼ਹਾਲ ਦੇਸ਼ 'ਚ ਤਬਦੀਲ ਕੀਤਾ। ਉਹ ਸਾਡੇ ਖੇਤਰ 'ਤੇ ਦੁਨਿਆ ਲਈ ਸ਼ਾਂਤੀ ਦਾ ਪ੍ਰਤੀਕ ਸੀ।" ਨਾਲ ਹੀ ਉਨ੍ਹਾਂ ਅਗਲੇ ਟਵੀਟ 'ਚ ਸੁਲਤਾਨ ਦੀ ਤਰੀਫ ਕਰਦਿਆਂ ਲਿੱਖਿਆ,"ਸੁਲਤਾਨ ਕਾਬੂਸ ਭਾਰਤ ਦੇ ਸੱਚੇ ਦੋਸਤ ਸੀ ਅਤੇ ਉਨ੍ਹਾਂ ਭਾਰਤ ਅਤੇ ਓਮਾਨ 'ਚ ਇੱਕ ਚੰਗੀ ਰਣਨੀਤਕ ਭਾਈਵਾਲ ਵਿਕਸਤ ਕਰਨ ਲਈ ਮਜ਼ਬੂਤ ਅਗੁਵਾਈ ਕੀਤੀ। ਮੈਂ ਉਹਨਾਂ ਵਲੋਂ ਮਿਲੀ ਮੁਹੱਬਤ ਨੂੰ ਹਮੇਸ਼ਾ ਯਾਦ ਰਖਾਂਗਾ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ"।