Sushant Singh Rajput Flipkart: ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਦਿਹਾਂਤ ਹੋਏ ਦੋ ਸਾਲ ਹੋ ਗਏ ਹਨ ਪਰ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਸੁਸ਼ਾਂਤ ਦੀ ਮੌਤ ਦੇ ਸਮੇਂ, ਕਈ ਥਿਊਰੀਆਂ ਸਾਹਮਣੇ ਆਈਆਂ ਸਨ, ਜਿਵੇਂ ਕਿ ਅਦਾਕਾਰ ਡਿਪ੍ਰੈਸ਼ਨ ਵਿੱਚ ਸੀ, ਨਸ਼ੇ ਕਰਦਾ ਸੀ, ਭਾਈ-ਭਤੀਜਾਵਾਦ ਦਾ ਸ਼ਿਕਾਰ ਸੀ। ਪਰ ਸੱਚ ਕੀ ਸੀ, ਸੁਸ਼ਾਂਤ ਹੀ ਜਾਣਦਾ ਸੀ। ਉਨ੍ਹਾਂ ਦੇ ਪ੍ਰਸ਼ੰਸਕ ਅਜੇ ਵੀ ਉਨ੍ਹਾਂ ਦੇ ਮਾਮਲੇ 'ਚ ਇਨਸਾਫ ਦੀ ਮੰਗ ਕਰ ਰਹੇ ਹਨ, ਜਿਸ ਕਾਰਨ ਜੇਕਰ ਅਦਾਕਾਰ ਨਾਲ ਜੁੜੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਭਾਵੁਕ ਹੋ ਜਾਂਦੇ ਹਨ। ਜਿਵੇਂ ਕਿ ਇਸ ਵਾਰ ਵੀ ਸੁਸ਼ਾਂਤ ਦੇ ਪ੍ਰਸ਼ੰਸਕ ਨਾਰਾਜ਼ ਹਨ ਅਤੇ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ।






ਸੁਸ਼ਾਂਤ ਦੀ ਟੀ-ਸ਼ਰਟ 'ਤੇ ਕੀ ਲਿਖਿਆ ਸੀ?
ਦਰਅਸਲ, ਫਲਿੱਪਕਾਰਟ 'ਤੇ ਇਕ ਟੀ-ਸ਼ਰਟ ਵਿਕਰੀ ਲਈ ਉਪਲਬਧ ਹੈ, ਜਿਸ 'ਤੇ ਸੁਸ਼ਾਂਤ ਦੀ ਫੋਟੋ ਹੈ। ਹੁਣ ਤੁਸੀਂ ਸੋਚੋਗੇ ਕਿ ਜੇਕਰ ਟੀ-ਸ਼ਰਟ 'ਤੇ ਸੁਸ਼ਾਂਤ ਦੀ ਫੋਟੋ ਛਪੀ ਹੋਈ ਹੈ ਤਾਂ ਇਸ 'ਚ ਕੀ ਗੱਲ ਹੈ? ਇਸ ਲਈ ਜੋ ਚੀਜ਼ ਦੇਖ `ਚ ਬੁਰੀ ਲਗਦੀ ਹੈ ਉਹ ਹੈ ਸੁਸ਼ਾਂਤ ਦੀ ਫੋਟੋ ਨਾਲ ਲਿਖਿਆ ਕੈਪਸ਼ਨ ਜੋ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਟੀ-ਸ਼ਰਟ 'ਤੇ ਸੁਸ਼ਾਂਤ ਦੀ ਫੋਟੋ ਛਪੀ ਹੋਈ ਹੈ ਅਤੇ ਇਸ 'ਤੇ ਲਿਖਿਆ ਹੈ 'ਡਿਪਰੈਸ਼ਨ ਇਜ਼ ਲਾਈਕ ਡਰਾਊਨਿੰਗ ਯਾਨਿ ਕਿ ਡਿਪਰੈਸ਼ਨ ਡੁੱਬਣ ਸਮਾਨ ਹੈ। ਇਸ ਟੀ-ਸ਼ਰਟ ਦੀ ਕੀਮਤ 179 ਰੁਪਏ ਹੈ।


ਸੁਸ਼ਾਂਤ ਦੇ ਪ੍ਰਸ਼ੰਸਕ ਗੁੱਸੇ 'ਚ...
ਫਿਲਪਕਾਰਟ ਦੀ ਇਸ ਹਰਕਤ ਨਾਲ ਸੁਸ਼ਾਂਤ ਦੇ ਪ੍ਰਸ਼ੰਸਕਾਂ ਦਾ ਪਾਰਾ ਉੱਚਾ ਹੋ ਗਿਆ ਹੈ ਅਤੇ ਲੋਕ ਟਵੀਟ ਕਰਕੇ ਫਿਲਪਕਾਰਟ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਪੜ੍ਹੋ ਕਿ ਲੋਕਾਂ ਦੀਆਂ ਕੀ ਪ੍ਰਤੀਕਿਰਿਆਵਾਂ ਹਨ।


















ਕਾਬਿਲੇਗ਼ੌਰ ਹੈ ਕਿ ਸੁਸ਼ਾਂਤ ਸਿੰਘ ਰਾਜਪੂਰ ਨੇ 14 ਜੂਨ 2020 ਨੂੰ ਆਪਣੇ ਫ਼ਲੈਟ ਦੇ ਕਮਰੇ `ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ।