FDI In Telecom Sector: ਕੇਂਦਰੀ ਮੰਤਰੀ ਮੰਡਲ ਨੇ ਅੱਜ ਦੂਰਸੰਚਾਰ ਖੇਤਰ ਲਈ ਇੱਕ ਰਾਹਤ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸਦਾ ਉਦੇਸ਼ ਵੋਡਾਫੋਨ ਆਈਡੀਆ ਵਰਗੀਆਂ ਕੰਪਨੀਆਂ ਨੂੰ ਰਾਹਤ ਪ੍ਰਦਾਨ ਕਰਨਾ ਹੈ। ਇਨ੍ਹਾਂ ਕੰਪਨੀਆਂ ਨੂੰ ਹਜ਼ਾਰਾਂ ਕਰੋੜਾਂ ਦੇ ਪਿਛਲੇ ਕਨੂੰਨੀ ਬਕਾਏ ਕਲੀਅਰ ਕਰਨੇ ਪੈਣਗੇ। ਪੀਐਮ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਵਿੱਚ ਦੂਰਸੰਚਾਰ ਖੇਤਰ ਵਿੱਚ 100 ਪ੍ਰਤੀਸ਼ਤ ਵਿਦੇਸ਼ੀ ਨਿਵੇਸ਼ (ਐਫਡੀਆਈ) ਨੂੰ ਵੀ ਪ੍ਰਵਾਨਗੀ ਦਿੱਤੀ ਗਈ।


 


ਮੀਟਿੰਗ ਤੋਂ ਬਾਅਦ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮੰਤਰੀ ਮੰਡਲ ਨੇ ਨੌਂ ਸਟਰਕਚਰਲ ਸੁਧਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਪੈਕਟ੍ਰਮ ਉਪਭੋਗਤਾ ਖਰਚਿਆਂ ਨੂੰ ਇਕਸੁਰ ਕੀਤਾ ਗਿਆ ਹੈ। ਪ੍ਰਸਤਾਵਿਤ ਰਾਹਤ ਉਪਾਵਾਂ ਵਿੱਚ ਬਕਾਇਆ ਮੁਲਤਵੀ ਕਰਨਾ, ਏਜੀਆਰ ਦੀ ਮੁੜ ਪਰਿਭਾਸ਼ਾ ਅਤੇ ਸਪੈਕਟ੍ਰਮ ਵਰਤੋਂ ਦੇ ਖਰਚਿਆਂ ਵਿੱਚ ਕਮੀ ਸ਼ਾਮਲ ਹੈ, ਜਿਸ ਦੁਆਰਾ ਇਸ ਖੇਤਰ ਵਿੱਚ ਸੁਧਾਰ ਕੀਤੇ ਜਾ ਸਕਦੇ ਹਨ। 


 


ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਕੈਬਨਿਟ ਨੇ ਐਡਜਸਟਡ ਗ੍ਰਾਸ ਰੈਵੇਨਿਊ (ਏਜੀਆਰ) ਪਰਿਭਾਸ਼ਾ ਨੂੰ ਤਰਕਸੰਗਤ ਬਣਾਇਆ ਹੈ, ਜਿਸ ਵਿੱਚ ਦੂਰਸੰਚਾਰ ਕੰਪਨੀਆਂ ਦੀ ਗੈਰ-ਦੂਰਸੰਚਾਰ ਆਮਦਨ ਨੂੰ ਵਿਧਾਨਿਕ ਖਰਚਿਆਂ ਦੇ ਭੁਗਤਾਨ ਤੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਨੇ ਟੈਲੀਕਾਮ ਕੰਪਨੀਆਂ ਨੂੰ ਬਕਾਏ ਦੀ ਅਦਾਇਗੀ ਲਈ ਚਾਰ ਸਾਲਾਂ ਦੀ ਮੋਹਲਤ ਦਿੱਤੀ ਹੈ, ਟੈਲੀਕਾਮ ਕੰਪਨੀਆਂ ਮੋਰਾਟੋਰੀਅਮ ਅਵਧੀ ਦੇ ਦੌਰਾਨ ਵਿਆਜ ਦਾ ਭੁਗਤਾਨ ਕਰਨਗੀਆਂ। ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਸਪੈਕਟ੍ਰਮ ਨਿਲਾਮੀ ਚਾਲੂ ਵਿੱਤੀ ਸਾਲ ਦੀ ਆਖਰੀ ਤਿਮਾਹੀ ਵਿੱਚ ਕੀਤੀ ਜਾਵੇਗੀ।


 


ਸਰਕਾਰ ਨੇ ਆਟੋ, ਡਰੋਨ ਸੈਕਟਰਾਂ ਲਈ 26,058 ਕਰੋੜ ਰੁਪਏ ਦੀ PLI ਸਕੀਮ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੀ ਨਿਰਮਾਣ ਸਮਰੱਥਾਵਾਂ ਨੂੰ ਵਧਾਉਣ ਲਈ ਆਟੋ, ਆਟੋ ਕੰਪੋਨੈਂਟ ਅਤੇ ਡਰੋਨ ਉਦਯੋਗ ਲਈ ਉਤਪਾਦਨ ਅਧਾਰਤ ਪ੍ਰੋਤਸਾਹਨ (ਪੀਐਲਆਈ) ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।