ਸੋਲਨ: ਹਿਮਾਚਲ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਾਤ ਤੇ ਸਵੇਰ ਦੇ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਰਾਤ ਤੇ ਸਵੇਰ ਦਾ ਤਾਪਮਾਨ ਮਾਈਨਸ 'ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਸੂਬੇ ਵਿੱਚ ਪਿਛਲੇ ਚਾਰ ਦਿਨਾਂ ਤੋਂ ਠੰਢ ਦਾ ਪ੍ਰਕੋਪ ਵਧਿਆ ਹੈ। ਉੱਥੇ ਹੀ ਧੁੰਦ ਕਾਰਨ ਖੇਤਾਂ 'ਚ ਚਿੱਟੀ ਚਾਦਰ ਵਿੱਛ ਗਈ ਹੈ।


ਕਿਸਾਨ ਅੰਦੋਲਨ 'ਚ ਜਾ ਰਹੇ ਨੌਜਵਾਨ ਦੀ ਮੌਤ, ਟਰਾਲੀ 'ਚੋਂ ਡਿੱਗਣ ਮਗਰੋਂ ਵਾਹਨ ਨੇ ਕੁਚਲਿਆ

ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰ ਸੋਲਨ, ਚੈਲਲ, ਕਸੌਲੀ ਤੇ ਸ਼ਿਮਲਾ 'ਚ ਜੰਮ ਕੇ ਠੰਢ ਪੈ ਰਹੀ ਹੈ। ਮੌਸਮ ਵਿਭਾਗ ਅਨੁਸਾਰ ਹਾਲਾਂਕਿ 21 ਦਸੰਬਰ ਤੱਕ ਮੌਸਮ ਸਾਫ਼ ਹੋਣ ਕਾਰਨ ਦੁਪਹਿਰ ਦਾ ਤਾਪਮਾਨ ਕੁਝ ਗਰਮ ਹੋ ਸਕਦਾ ਹੈ, ਪਰ ਸਵੇਰ ਤੇ ਸ਼ਾਮ ਨੂੰ ਮੌਸਮ ਠੰਢਾ ਰਹੇਗਾ। ਸ਼ਿਮਲਾ, ਧਰਮਸ਼ਾਲਾ, ਊਨਾ, ਨਾਹਨ, ਸੋਲਨ, ਕਾਂਗੜਾ, ਬਿਲਾਸਪੁਰ, ਹਮੀਰਪੁਰ, ਚੰਬਾ, ਡਲਹੌਜ਼ੀ, ਕੁਫਰੀ ਰਾਤ ਨੂੰ ਮਾਈਨਸ ਦੇ ਪੱਧਰ 'ਤੇ ਪਹੁੰਚ ਗਏ ਹਨ।

16 ਕਰੋੜ ਦੇ ਇੰਜੈਕਸ਼ਨ ਨਾਲ ਹੋਵੇਗਾ ਅੱਠ ਹਫਤਿਆਂ ਦੇ ਬੱਚੇ ਦਾ ਇਲਾਜ, ਮਾਤਾ-ਪਿਤਾ ਨੇ ਚੁੱਕਿਆ ਵੱਡਾ ਕਦਮ

ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ 'ਚ ਵੀ ਧੁੰਦ ਵਧ ਗਈ ਹੈ। ਇਸ ਗਿਰਾਵਟ ਕਾਰਨ ਲੋਕ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਹੋ ਗਏ ਹਨ। ਬਹੁਤ ਸਾਰੇ ਇਲਾਕਿਆਂ 'ਚ ਸੰਘਣੀ ਧੁੰਦ ਪੈ ਰਹੀ ਹੈ, ਜਿਸ ਨਾਲ ਵਿਜ਼ੀਬਿਲਟੀ 'ਚ ਕਾਫ਼ੀ ਕਮੀ ਆਈ ਹੈ। ਬਾਜ਼ਾਰਾਂ 'ਚ ਸ਼ਾਮ 6 ਵਜੇ ਤੋਂ ਪਹਿਲਾਂ ਅਤੇ ਬਾਅਦ 'ਚ ਚੁੱਪ ਪਸਰ ਜਾਂਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ